Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਪੀ.ਐਚ.ਸੀ ਭੂੰਗਾ ਵਿਖੇ ਬਲਾਕ ਪੱਧਰੀ ਜਾਗਰੂਕਤਾ ਸਿਹਤ ਮੇਲਾ ਅਪ੍ਰੈਲ, 2022  

ਪੀ.ਐਚ.ਸੀ ਭੂੰਗਾ ਵਿਖੇ ਬਲਾਕ ਪੱਧਰੀ ਜਾਗਰੂਕਤਾ ਸਿਹਤ ਮੇਲਾ ਅਪ੍ਰੈਲ, 2022  

ਪੀ.ਐਚ.ਸੀ ਭੂੰਗਾ ਵਿਖੇ ਬਲਾਕ ਪੱਧਰੀ ਜਾਗਰੂਕਤਾ ਸਿਹਤ ਮੇਲਾ ਅਪ੍ਰੈਲ,2022 

ਗੜ੍ਹਦੀਵਾਲਾ 19 ਅਪ੍ਰੈਲ (ਚੌਧਰੀ) : ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਐਸ.ਐਮ.ਓ. ਭੂੰਗਾ ਡਾ. ਮਨੋਹਰ ਲਾਲ ਜੀ ਦੀ ਯੋਗ ਅਗਵਾਈ ਹੇਠ ਪੀ.ਐਚ.ਸੀ ਭੂੰਗਾ ਵਿਖੇ ਬਲਾਕ ਪੱਧਰੀ ਸਿਹਤ ਮੇਲਾ ਲਗਾਇਆ ਗਿਆ। ਜਿਸਦਾ ਉਦਘਾਟਨ ਮਾਨਯੋਗ ਡਾ. ਰਵਜੋਤ ਸਿੰਘ ਐਮ.ਐਲ.ਏ. ਹਲਕਾ ਸ਼ਾਮਚੋਰਾਸੀ ਵਲੋਂ ਕੀਤਾ ਗਿਆ।

ਇਸ ਮੌਕੇ ਤੇ ਡਾ. ਮਨੋਹਰ ਲਾਲ ਜੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਬਲਾਕ ਪੱਧਰੀ ਸਿਹਤ ਮੇਲੇ ਵਿੱਚ ਮਾਹਿਰ ਡਾਕਟਰਾਂ ਵਲੋਂ ਲਗਭਗ 400 ਕਰੀਬ ਮਰੀਜ਼ਾਂ ਦਾ ਮੁਫਤ ਚੈਕਅਪ ਅਤੇ ਟੈਸਟ ਕੀਤੇ ਗਏ। ਇਸ ਦੋਰਾਨ ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਅਧੀਨ ਲਾਭਪਾਤਰੀਆਂ ਦੇ ਸਿਹਤ ਕਾਰਡ ਬਣਾਏ ਗਏ। ਇਸ ਮੌਕੇ ਤੇ ਵੱਖ-ਵੱਖ ਸਿਹਤ ਸਕੀਮਾਂ ਪ੍ਰਤੀ ਲੋਕਾਂ ਨੂੰ ਨੁਕੜ ਨਾਟਕ ਦੁਆਰਾ ਜਾਗਰੂਕ ਕੀਤਾ ਗਿਆ। ਇਸ ਮੌਕੇ ਤੇ ਡਾ. ਰਵਜੋਤ ਸਿੰਘ ਐਮ.ਐਲ.ਏ. ਜੀ ਨੇ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਸਿਹਤ ਸਹੂਲਤਾਂ ਦਾ ਵੱਧ-ਵੱਧ ਲਾਭ ਲੈਣ ਪ੍ਰਤੀ ਜਾਗਰੂਕਤ ਕੀਤਾ ਗਿਆ।

ਇਸ ਮੌਕੇ ਡਾ. ਜਤਿੰਦਰ ਭਾਟੀਆ, ਡਾ. ਜਗਤਾਰ ਸਿੰਘ, ਡਾ. ਸ਼ਿਵਾਨੀ, ਡਾ. ਸੰਦੀਪ ਕੌਰ, ਹੋਮੋਪੈਥਿਕ ਡਾ. ਗੁਰਦਰਸ਼ਨ ਸਿੰਘ, ਡਾ. ਅਮਰਦੀਪ ਭੋਲਾ, ਜਸਤਿੰਦਰ ਸਿੰਘ ਬੀਈਈ, ਜਤਿੰਦਰ ਕੁਮਾਰ, ਕਰਮਜੀਤ ਸਿੰਘ, ਗੁਰਪਾਲ ਸਿੰਘ, ਮਨਜੀਤ ਸਿੰਘ, ਬਹਾਦਰ ਸਿੰਘ, ਹੈਲਥ ਇੰਸਪੈਕਟਰ ਉਮੇਸ਼ ਕੁਮਾਰ, ਰਣਜੋਧ ਸਿੰਘ (ਹੈਲਥ ਵਰਕਰ), ਮਨਜੀਤ ਕੁਮਾਰ (ਹੈਲਥ ਵਰਕਰ) ਅਤੇ ਗੁਰਦੀਪ ਸਿੰਘ, ਅਮਦਨੀਪ ਕੌਰ, ਰਾਜੇਸ਼ ਕੁਮਾਰੀ, ਕੁਲਦੀਪ ਕੌਰ, ਕ੍ਰਿਸ਼ਨਾ ਦੇਵੀ, ਕੁਲਵਿੰਦਰ ਕੌਰ, ਜਸਵਿੰਦਰ ਕੌਰ ਤੇ ਮਨਿੰਦਰ ਸਿੰਘ ਤੇ ਪੁਨੀਤ ਕੁਮਾਰ ਹਾਜ਼ਰ ਹਨ।