Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਬਾਬਾ ਸਾਹਿਬ ਦਾ ਜਨਮ ਦਿਨ ਸਕੂਲੀ ਬੱਚਿਆਂ ਅਤੇ ਬਜੁਰਗਾ ਨੂੰ “ਜੈ ਭੀਮ” ਫਿਲਮ ਦਿਖਾਕੇ ਮਨਾਇਆ

ਬਾਬਾ ਸਾਹਿਬ ਦਾ ਜਨਮ ਦਿਨ ਸਕੂਲੀ ਬੱਚਿਆਂ ਅਤੇ ਬਜੁਰਗਾ ਨੂੰ “ਜੈ ਭੀਮ” ਫਿਲਮ ਦਿਖਾਕੇ ਮਨਾਇਆ

ਬਾਬਾ ਸਾਹਿਬ ਦਾ ਜਨਮ ਦਿਨ ਸਕੂਲੀ ਬੱਚਿਆਂ ਅਤੇ ਬਜੁਰਗਾ ਨੂੰ “ਜੈ ਭੀਮ” ਫਿਲਮ ਦਿਖਾਕੇ ਮਨਾਇਆ

ਨਵਾਂ ਸ਼ਹਿਰ,19 ਅਪ੍ਰੈਲ(ਜਤਿੰਦਰ ਪਾਲ ਸਿੰਘ ਕਲੇਰ ): ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ “ਸਿੰਬਲ ਆਫ਼ ਨਾਲਜ਼” ਡਾ.ਬੀ ਆਰ ਅੰਬੇਡਕਰ ਦਾ 131ਵਾਂ ਜਨਮ ਦਿਨ ਬਲਾਕ ਨਵਾਂ ਸ਼ਹਿਰ ਦੇ ਅਧਿਆਪਕਾਂ ਵਲੋਂ ਸਕੂਲੀ ਬੱਚਿਆਂ ਅਤੇ ਬਜੁਰਗਾਂ ਨੂੰ “ਜੈ ਭੀਮ” ਫਿਲਮ ਦਿਖਾਕੇ ਮਨਾਇਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਹੰਸ ਰਾਜ ਨੌਰਾ,ਬਲਵੀਰ ਗੁਰੂ,ਗੁਰਦਿਆਲ ਮਾਨ,ਨਿਰਮਲ ਕੁਮਾਰ ਅਤੇ ਕੁਲਵੀਰ ਗੁਰੂ ਨੇ ਦੱਸਿਆ ਕਿ ਫੈਸ਼ਨ ਲਵਰ ਨੌਰਾ ਅਤੇ ਅਧਿਆਪਕਾਂ ਦੇ ਸਹਿਯੋਗ ਨਾਲ ਬਾਬਾ ਸਾਹਿਬ ਡਾ.ਬੀ ਆਰ ਅੰਬੇਡਕਰ ਜੀ ਵਲੋਂ ਸਮਾਜ ਅਤੇ ਦੇਸ ਲਈ ਕੀਤੀਆਂ ਕੁਰਬਾਨੀਆਂ ਨੂੰ ਘਰ-ਘਰ ਪਹੁੰਚਾਉਣ ਦੇ ਮਕਸਦ ਨਾਲ ਸਕੂਲੀ ਬੱਚਿਆਂ ਅਤੇ ਪਿੰਡਾਂ ਦੇ ਬਜੁਰਗਾਂ ਨੂੰ ਉਨ੍ਹਾਂ ਦੇ ਜੀਵਨ ਅਧਾਰਿਤ ਬਣੀ ਫਿਲਮ ਦਿਖਾਈ ਗਈ। ਉਨ੍ਹਾਂ ਦੱਸਿਆ ਕਿ ਇਸ ਕਾਰਜ ਨੂੰ ਨੇਪਰੇ ਚਾੜ੍ਹਣ ਹਿੱਤ ਉਨ੍ਹਾਂ ਵਲੋਂ ਸਥਾਨਿਕ ਸਤਲੁਜ ਸਿਨੇਮਾ ਹਾਲ ਵਿੱਚ ਪੂਰਾ ਸੋਅ ਬੁੱਕ ਕਰਵਾਇਆ ਗਿਆ ਸੀ। ਇਸ ਪੂਰੇ ਸ਼ੋਅ ਦਾ ਸਾਰਾ ਖ਼ਰਚਾ ਅਧਿਆਪਕਾ ਅਤੇ ਫੈਸ਼ਨ ਲਵਰ ਨੌਰਾ ਵਲੋਂ ਕੀਤਾ ਗਿਆ। ਅਧਿਆਪਕਾਂ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਿਆਂ ਨੂੰ ਫਿਲਮ ਦਿਖਾਉਣ ਦਾ ਇਹ ਮਕਸਦ ਸੀ ਬਾਬਾ ਸਾਹਿਬ ਕਿੰਨ੍ਹੇ ਮਾੜੇ ਹਲਾਤਾਂ ਅਤੇ ਛੂਆ-ਛੂਤ ਦਾ ਸ਼ਿਕਾਰ ਹੋਕੇ ਵੀ ਆਪਣੀ ਸਖ਼ਤ ਮਿਹਨਤ ਅਤੇ ਲਗਨ ਨਾਲ ਦੁਨੀਆਂ ਦੇ ਸਭ ਤੋਂ ਵੱਧ ਪੜ੍ਹੇ-ਲਿਖੇ ਇਨਸਾਨ ਬਣੇ। ਜਿਨ੍ਹਾਂ ਨੂੰ ਕੋਲੰਬੀਆ ਯੂਨੀਵਰਸਿਟੀ ਨੇ “ਸਿੰਬਲ ਆਫ਼ ਨਾਲਿਜ਼” ਦੇ ਖਿਤਾਬ ਨਾਲ ਨਿਵਾਜਿਆ।ਉਨ੍ਹਾਂ ਦੀ ਇਸ ਘਾਲਣਾ ਸਦਕਾ ਹੀ ਉਨ੍ਹਾਂ ਨੂੰ ਭਾਰਤ ਦਾ ਸੰਵਿਧਾਨ ਲਿਖਣ ਦਾ ਮਾਣ ਪ੍ਰਾਪਤ ਹੋਇਆ। ਉਨ੍ਹਾਂ ਨੇ ਨਾਰੀ ਜਾਤੀ ਨੂੰ ਉੱਚਾ ਚੁੱਕਣ ਲਈ ਸੰਵਿਧਾਨ ਵਿੱਚ ਉਨ੍ਹਾਂ ਦੇ ਹੱਕਾਂ ਲਈ ਕੰਨੂਨ ਬਣਾਏ,ਜਿਸ ਦੀ ਬਦੌਲਤ ਭਾਰਤੀ ਨਾਰੀ ਪ੍ਰਧਾਨ ਮੰਤਰੀ ਦੇ ਅਹੁੱਦੇ ਉੱਤੇ ਬਿਰਾਜਮਾਨ ਹੋਈ। ਉਨ੍ਹਾਂ ਅਛੂਤਾਂ ਅਤੇ ਪਿਛੜੇ ਵਰਗ ਲਈ ਸੰਵਿਧਾਨ ਵਿੱਚ ਵਿਸ਼ੇਸ਼ ਕੰਨੂਨ ਬਣਾਕੇ ਬਰਾਬਰਤਾ ਦੇ ਹੱਕ ਲੈਕੇ ਦਿੱਤੇ। ਇਸ ਮੌਕੇ ਅਧਿਆਪਕਾਂ ਅਤੇ ਫੈਸ਼ਨ ਲਵਰ ਨੌਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਾਬਾ ਸਾਹਿਬ ਦੇ ਜੀਵਨੀ ਉੱਤੇ ਬਣੀ ਇਸ ਫਿਲਮ ਨੂੰ ਸਕੂਲਾਂ ਅਤੇ ਪਿੰਡਾਂ ਵਿੱਚ ਸਰਕਾਰੀ ਤੌਰ ਤੇ ਮੁਫ਼ਤ ਵਿੱਚ ਦਿਖਾਇਆ ਜਾਣਾ ਚਾਹੀਦਾ ਹੈ।ਅੱਜ ਲੱਗਭੱਗ 250 ਬੱਚਿਆਂ ਅਤੇ ਬਜੁਰਗਾਂ ਨੂੰ ਮੁਫ਼ਤ ਵਿੱਚ ਫਿਲਮ ਦਿਖਾਈ ਗਈ। ਅਧਿਆਪਕਾਂ ਅਤੇ ਫੈਸ਼ਨ ਲਵਰ ਨੌਰਾ ਨੇ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਵੀ ਉਹ ਇਹੋ ਜਿਹੇ ਉਪਰਾਲੇ ਕਰਦੇ ਰਹਿਣਗੇ ਤਾਂ ਬਾਬਾ ਸਾਹਿਬ ਦੇ ਫਲਸਫੇ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਮਾਪਿਆਂ ਨੂੰ ਅਪੀਲ ਵੀ ਕੀਤੀ ਕਿ ਆਪਣੇ ਬੱਚਿਆਂ ਨੂੰ ਅਜਿਹੀਆਂ ਫਿਲਮਾਂ ਜ਼ਰੂਰ ਦਿਖਾਉਣ ਤਾਂ ਕਿ ਉਹ ਆਪਣੇ ਰਹਿਬਰਾਂ ਦੀ ਜੀਵਨੀ ਤੋਂ ਸਿੱਖਿਆ ਲੈਕੇ ਆਪਣੇ ਜੀਵਨ ਵਿੱਚ ਅੱਗੇ ਵੱਧ ਸਕਣ ਅਤੇ ਆਪਣਾ ਲਕਸ਼ ਪ੍ਰਾਪਤ ਕਰ ਸਕਣ। ਇਸ ਮੌਕੇ ਵਿਸ਼ੇਸ਼ ਤੌਰ ਤੇ ਰਣਜੀਤ ਸਿੰਘ ਸਹਾਇਕ ਐਸ ਸੀ ਬਿਜਲੀ ਬੋਰਡ,ਸੁਰਿੰਦਰ ਸਿੰਘ ਸਾਬਕਾ ਐਸ ਡੀ ਓ,ਕਸ਼ਮੀਰ ਚੰਦ ਪ੍ਰਿੰਸੀਪਲ ਜੁਝਾਰ ਸੰਹੂਗੜਾ,ਦੇਸ ਰਾਜ ਬਾਲੀ,ਪਰਮਜੀਤ,ਰਾਜਵਿੰਦਰ,ਸੋਮ ਨਾਥ ਸੜੋਆ,ਬਲਦੇਵ ਭਾਟੀਆ,ਤਰਸੇਮ ਇਟਲੀ ਨਿਵਾਸੀ,ਮਨੋਜ ਕੁਮਾਰ,ਗਿਆਨ ਚੰਦ,ਰਾਜ ਕੁਮਾਰ ਕਜਲਾ,ਬਲਵਿੰਦਰ ਕੌਰ, ਬਲਜੀਤ ਕੌਰ,ਸੁਖਵਿੰਦਰ ਕੌਰ,ਮਨਜੀਤ ਕੌਰ,ਸੁਨੀਤਾ, ਸੋਨੀਆ, ਮਨਦੀਪ ਕੌਰ ਸਰਪੰਚ,ਕੰਨਵਰਜੀਤ ਕੌਰ, ਇਸ਼ਮੀਤ ਮਾਨ, ਬਵਲੀਨ ਮਾਨ ਅਤੇ ਪ੍ਰਵੀਨ ਕੁਮਾਰੀ ਵੀ ਹਾਜਿਰ ਸਨ।
ਕੈਪਸ਼ਨ: ਬਾਬਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ “ਜੈ ਭੀਮ” ਫਿਲਮ ਦੇਖਣ ਸਮੇਂ ਗਰੁੱਪ ਫੋਟੋ।