ਕਰੀਬ 3 ਮਹੀਨੇ ਪਹਿਲਾਂ ਹੁਸ਼ਿਆਰਪੁਰ ਤੋਂ ਅਗਵਾ ਕੀਤੇ 02 ਸਕੇ ਭੈਣ-ਭਰਾ ਨੂੰ ਪੁਲਿਸ ਨੇ ਹੈਦਰਾਬਾਦ ਤੋਂ ਬਰਾਮਦ ਕਰਕੇ ਦੋਸ਼ੀ ਨੂੰ ਕੀਤਾ ਕਾਬੂ
ਹੁਸ਼ਿਆਰਪੁਰ 22 ਮਈ(ਤਰਸੇਮ ਦੀਵਾਨਾ) : ਹੁਸ਼ਿਆਰਪੁਰ ਪੁਲਿਸ ਵਲੋਂ 19 ਮਈ 2022 ਨੂੰ ਮੁੱਹਲਾ ਰਵਿਦਾਸ ਨਗਰ ਹੁਸ਼ਿਆਰਪੁਰ ਤੋਂ ਅਗਵਾ ਕੀਤੇ ਵਰਿੰਦਰਜੀਤ ਕੌਰ, ਸ਼ਿਵਜੋਤ (ਸਕੇ ਭੈਣ ਭਰਾ)/ ਰੇਸ਼ਮ ਲਾਲ ਵਾਸੀ ਮੁਹਲਾ ਰਵਿਦਾਸ ਨਗਰ, ਹੁਸ਼ਿਆਰਪੁਰ ਨੂੰ ਹੈਦਰਾਬਾਦ ਤੋਂ ਬਰਾਮਦ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਦੋਸ਼ੀ ਦੀ ਪਛਾਣ ਬਗਦੀ ਅੰਕਿਤ ਪੁੱਤਰ ਬਗਦੀ ਦੀਪਕ ਵਾਸੀ ਸੰਜੇ ਨਗਰ, ਜੀਆਗੂਡਾ, ਥਾਣਾ ਕੁਲਸਮਪੁਰਾ, ਹੈਦਰਬਾਦ, ਤੇਲਗੰਨਾ ਵਜੋਂ ਹੋਈ ਹੈ।
ਸਰਤਾਜ ਸਿੰਘ ਚਾਹਲ ਆਈ ਪੀ ਐਸ,ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਵਲੋਂ ਗਠਿਤ ਵਿਸ਼ੇਸ਼ ਟੀਮ ਵੱਲੋਂ ਮੁਹੱਲਾ ਰਵਿਦਾਸ ਨਗਰ ਹੁਸ਼ਿਆਰਪੁਰ ਤੋਂ ਮਿਤੀ 19.03.2022 ਨੂੰ ਲਾਪਤਾ ਹੋਏ 02 ਸਕੇ ਭੈਣ ਭਰਾ ਵਰਿੰਦਰਜੀਤ ਕੌਰ ਤੇ ਸ਼ਿਵਜੋੜ ਨੂੰ ਹੈਦਰਾਬਾਦ, ਤਲਗਾਨਾ ਤੋਂ ਬਰਾਮਦ ਕਰਕੇ ਇਹਨਾਂ ਨੂੰ ਅਗਵਾ ਕਰਨ ਵਾਲੇ ਇੱਕ ਦੋਸ਼ੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਤਾਜ ਸਿੰਘ ਚਾਹਲ ਆਈ ਪੀ ਐਸ,ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਨੇ ਦੱਸਿਆ ਕਿ ਮਿਤੀ 19.03.2022 ਨੂੰ ਮੁੱਹਲਾ ਰਵਿਦਾਸ ਨਗਰ, ਹੁਸ਼ਿਆਰਪੁਰ ਤੋਂ ਭੇਦ ਭਰੇ ਹਲਾਤਾਂ ਵਿੱਚ 102 ਸਕੇ ਭੈਣ ਭਰਾਂ ਲਾਪਤਾ ਹੋ ਗਏ ਸਨ। ਜਿਹਨਾਂ ਦੀ ਭਾਲ ਉਹਨਾਂ ਨੇ ਪਰਿਵਾਰਕ ਮੈਂਬਰਾਂ ਤੇ ਪੁਲਿਸ ਵੱਲੋਂ ਕਰਨ ਤੋਂ ਬੱਚੇ ਨਾ ਮਿਲਣ ਤੇ ਮੁੱਦਈ ਮੁੱਕਦਮਾ ਰੇਸ਼ਮ ਲਾਲ ਪੁੱਤਰ ਸਵਰਨ ਦਾਸ ਵਾਸੀ ਮੁੱਹਲਾ ਰਵਿਦਾਸ ਨਗਰ, ਹੁਸ਼ਿਆਰਪੁਰ ਦੇ ਬਿਆਨਾਂ ਪਰ ਮੁਕਦਮਾ ਨੰਬਰ 35 ਮਿਤੀ 23.03.2022 ਅ/ਧ 346 ਭ:ਦ ਵਾਧਾ ਜੁਰਮ 365 ਭ:ਦ ਥਾਣਾ ਸਦਰ, ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ ਸੀ। ਜਿਹਨਾਂ ਦੀ ਭਾਲ ਲਈ ਸ੍ਰੀ ਪ੍ਰੇਮ ਸਿੰਘ (ਪੀ ਪੀ ਐਸ ) ਉਪ ਪੁਲਿਸ ਕਪਤਾਨ ਸਿਟੀ ਅਤੇ ਇੰਸਪੈਕਟਰ ਸੁਰਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਨੇ ਹਰ ਪਾਸੇ ਤੋਂ ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਲਾਪਤਾ ਬੱਚਿਆਂ ਦੀ ਭਾਲ ਕੀਤੀ ਪਰ ਕਰੀਬ 02 ਮਹੀਨੇ ਬੀਤਣ ਦੇ ਬਾਵਜੂਦ ਬੱਚੇ ਨਾ ਮਿਲਣ ਤੋਂ ਇਹ ਕੇਸ ਮੁਖਤਿਆਰ ਰਾਏ (ਪੀ ਪੀ ਐਸ ) ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸਰਬਜੀਤ ਰਾਏ (ਪੀ ਪੀ ਐਸ ) ਉਪ-ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਤੇ ਇੰਚਾਰਜ ਸੀ.ਆਈ.ਏ ਦੀ ਵਿਸ਼ੇਸ਼ ਟੀਮ ਨੂੰ ਅਗਲੀ ਕਾਰਵਾਈ ਲਈ ਟਰਾਂਸਫਰ ਕੀਤਾ ਗਿਆ। ਜਿਹਨਾਂ ਵਲੋਂ ਲਾਪਤਾ ਬੱਚਿਆਂ ਦੀ ਭਾਲ ਲਈ ਪ੍ਰਾਪਤ ਹੋਈ ਸੋਸ਼ਲ ਮੀਡੀਆ ਐਨਾਲਾਇਜ਼, ਅਖਬਾਰਾਂ, ਵੱਖ-ਵੱਖ ਟੀ.ਵੀ ਚੈਨਲਾਂ ਦੀ ਸਹਾਇਤਾ ਲੈ ਕੇ ਇਹਨਾਂ ਦੀ ਗੁੰਮਸ਼ੁਦਗੀ ਸਬੰਧੀ ਇਸ਼ਤਿਹਾਰ ਜਾਰੀ ਕੀਤੇ ਅਤੇ ਇਹ ਇਸ਼ਤਿਹਾਰ ਸਰਕਾਰੀ ਤੇ ਗੈਰ ਸਰਕਾਰੀ ਪੋਰਟਲਾਂ ਪਰ ਜਾਰੀ ਕਰਵਾਏ ਤੇ ਕਾਫੀ ਜਦੋਂ ਜਹਿਦ ਕਰਕੇ ਸਾਰੇ ਅੰਗਲਾਂ/ ਸਾਧਨਾਂ ਦੀ ਵਰਤੋਂ ਕਰਕੇ ਲਾਪਤਾ ਹੋਏ ਬਚੇ ਵਰਿੰਦਰਜੀਤ ਕੌਰ ਤੋਂ ਸ਼ਿਵਜੋਤ ਦੀ ਭਾਲ ਕੀਤੀ। ਦੌਰਾਨੇ ਤਫਤੀਸ਼ ਪਾਇਆ ਗਿਆ ਕਿ ਦੋਹਾਂ ਬੱਚਿਆਂ ਨੂੰ ਇਕ ਹਦਰਬਾਦ, ਤੇਲੰਗਾਨਾ ਦਾ ਵਿਅਕਤੀ ਅਗਵਾ ਕਰਕੇ ਆਪਣੇ ਨਾਲ ਲੈ ਗਿਆ ਹੈ। ਜਿਸਤੇ ਕੁਲਵੰਤ ਸਿੰਘ (ਪੀ ਪੀ ਐਸ ) ਉਪ ਪੁਲਿਸ ਕਪਤਾਨ ਸਾਈਬਰ ਕਰਾਈਮ, ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮ ਗਠਿਤ ਕਰਕੇ ਮਦਈ ਮੁੱਕਦਮਾ ਦੇ ਨਾਲ ਪੁਲਿਸ ਪਾਰਟੀ ਨੂੰ ਮਿਤੀ 22.05.2022 ਨੂੰ ਹੈਦਰਾਬਾਦ ਭੇਜਿਆ ਗਿਆ। ਜਿਥੇ ਪੁਲਿਸ ਪਾਰਟੀ ਨੇ ਲੋਕਲ ਪੁਲਿਸ ਨਾਲ ਰਾਬਤਾ ਕਰਕੇ ਅਗਵਾ ਹੋਏ ਦੋਹਾਂ ਬੱਚਿਆਂ ਨੂੰ ਬਰਾਮਦ ਕਰਕੇ ਇੱਕ ਦੋਸ਼ੀ ਬਗਦੀ ਅੰਕਿਤ ਪੁੱਤਰ ਬਗਦੀ ਦੀਪਕ ਵਾਸੀ ਸੰਜੇ ਨਗਰ, ਜੀਆਗੂਡਾ, ਥਾਣਾ ਕੁਲਸਮਪੁਰਾ, ਹੈਦਰਬਾਦ, ਤੇਲਗੰਨਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਹੁਸ਼ਿਆਰਪੁਰ ਪੁਲਿਸ ਨੇ ਦੋਵੇਂ ਅਗਵਾ ਹੋਏ ਬੱਚਿਆਂ ਨੂੰ ਲੱਭ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ।








