Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਕਰਜ਼ੇ ਦੀਆਂ ਕਿਸ਼ਤਾਂ ਨਾ ਦੇਣ ਤੇ ਬੈਂਕ ਕਰਮਚਾਰੀ ਵੱਲੋਂ ਗਲਤ ਭਾਸ਼ਾ ਦੀ ਵਰਤੋ ਕਰਨ ਤੇ ਜ਼ਹਿਰੀਲੀ ਦਵਾਈ ਖਾ ਕੇ ਕੀਤੀ ਖੁਦਕਸ਼ੀ

ਕਰਜ਼ੇ ਦੀਆਂ ਕਿਸ਼ਤਾਂ ਨਾ ਦੇਣ ਤੇ ਬੈਂਕ ਕਰਮਚਾਰੀ ਵੱਲੋਂ ਗਲਤ ਭਾਸ਼ਾ ਦੀ ਵਰਤੋ ਕਰਨ ਤੇ ਜ਼ਹਿਰੀਲੀ ਦਵਾਈ ਖਾ ਕੇ ਕੀਤੀ ਖੁਦਕਸ਼ੀ

ਕਰਜ਼ੇ ਦੀਆਂ ਕਿਸ਼ਤਾਂ ਨਾ ਦੇਣ ਤੇ ਬੈਂਕ ਕਰਮਚਾਰੀ ਵੱਲੋਂ ਗਲਤ ਭਾਸ਼ਾ ਦੀ ਵਰਤੋਂ ਕਰਨ ਤੇ ਜ਼ਹਿਰੀਲੀ ਦਵਾਈ ਖਾ ਕੇ ਕੀਤੀ ਖੁਦਕਸ਼ੀ

ਗੁਰਦਾਸਪੁਰ 5 ਅਪ੍ਰੈਲ ( ਅਸ਼ਵਨੀ ) – ਬੈਂਕ ਦੇ ਕਰਜ਼ੇ ਦੀਆ ਕਿਸ਼ਤਾਂ ਨਾ ਦੇਣ ਤੇ ਬੈਂਕ ਕਰਮਚਾਰੀ ਵੱਲੋਂ ਕਥਿਤ ਤੋਰ ਤੇ ਗਲਤ ਭਾਸ਼ਾ ਦੀ ਵਰਤੋ ਕਰਨ ਤੇ ਇਕ ਵਿਅਕਤੀ ਵੱਲੋਂ ਜ਼ਹਿਰੀਲੀ ਵਸਤੂ ਖਾ ਕੇ ਖੁਦਕਸ਼ੀ ਕਰ ਲੈਣ ਤੇ ਬੈਂਕ ਮੁਲਾਜ਼ਮ ਵਿਰੁੱਧ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ।ਮ੍ਰਿਤਕ ਜਸਪਾਲ ਗਿੱਲ ਵਾਸੀ ਪਿੰਡ ਅਬਲਖੈਰ ਦੀ ਪਤਨੀ ਆਸ਼ਾ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀ ਦੱਸਿਆ ਕਿ ਉਸ ਦੇ ਪਤੀ ਨੇ ਕੁਝ ਸਮਾ ਪਹਿਲਾ ਉਸ ਦੇ ਨਾਮ ਕੇਨਰਾ ਬੈਂਕ ਰਵੀਦਾਸ ਚੌਕ ਗੁਰਦਾਸਪੁਰ ਤੋ 50 ਹਜ਼ਾਰ ਰੁਪਏ ਕਰਜ਼ਾ ਲਿਆ ਸੀ ਜਿਸ ਦੀਆ ਕਿਸ਼ਤਾਂ ਉਹ ਸਮੇਂ ਸਿਰ ਦੇ ਰਹੇ ਸਨ ਪਰ ਕੁਝ ਸਮੇਂ ਤੋ ਕਰਜ਼ੇ ਦੀਆ ਕੁਝ ਕਿਸ਼ਤਾਂ ਸਮੇਂ ਸਿਰ ਨਹੀਂ ਭਰ ਸਕੇ ਤਾਂ ਬੀਤੀ 2 ਅਪ੍ਰੈਲ ਨੂੰ ਬੈਂਕ ਕਰਮਚਾਰੀ ਰਛਪਾਲ ਭਗਤ ਨੇ ਉਹਨਾਂ ਦੇ ਘਰ ਆ ਕੇ ਉਸ ਨੂੰ ਤੇ ਉਸ ਦੇ ਪਤੀ ਨੂੰ ਬਹੁਤ ਮਾੜਾ ਚੰਗਾ ਬੋਲਿਆ ਤੇ ਗਲਤ ਭਾਸ਼ਾ ਦੀ ਵਰਤੋ ਕੀਤੀ ਜਿਸ ਤੇ ਉਸ ਦੇ ਪਤੀ ਨੇ 3 ਅਪ੍ਰੈਲ ਕਰੀਬ 5 ਵਜੇ ਸ਼ਾਮ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਿਸ ਦੀ ਕਾਹਨੂੰਵਾਨ ਰੋਡ ਸਥਿਤ ਉਕਰਾਏ ਹੱਸਪਤਾਲ ਵਿੱਚ ਇਲਾਜ ਦੋਰਾਨ 8.50 ਤੇ ਮੋਤ ਹੋ ਗਈ । ਸਹਾਇਕ ਸਬ ਇੰਸਪੈਕਟਰ ਜਸਵਿੰਦਰ ਸਿੰਘ ਪੁਲਿਸ ਸਟੇਸ਼ਨ ਦੀਨਾ ਨਗਰ ਨੇ ਦੱਸਿਆ ਕਿ ਮ੍ਰਿਤਕ ਜਸਪਾਲ ਗਿੱਲ ਦੀ ਪਤਨੀ ਆਸ਼ਾ ਦੇ ਬਿਆਨ ਤੇ ਰਛਪਾਲ ਭਗਤ ਵਿਰੁੱਧ ਧਾਰਾ 306 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।