Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸੰਤੁਲਨ ਖੋਹਣ ਨਾਲ 18 ਟਾਇਰੀ ਟਰਾਲਾ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਵੜਿਆ 

ਸੰਤੁਲਨ ਖੋਹਣ ਨਾਲ 18 ਟਾਇਰੀ ਟਰਾਲਾ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਵੜਿਆ 

ਗੜ੍ਹਦੀਵਾਲਾ 23 ਅਪ੍ਰੈਲ (ਚੌਧਰੀ) 

:  ਅੱਜ ਤੜਕਸਾਰ ਕਰੀਬ 3:30 ਵਜੇ ਹੁਸ਼ਿਆਰਪੁਰ ਸਾਈਡ ਤੋਂ ਆ ਰਿਹਾ 18 ਟਾਇਰੀ ਟਰਾਲਾ ਡਰਾਈਵਰ ਨੂੰ ਨੀਂਦ ਦੀ ਝੋਕ ਲੱਗਣ ਕਾਰਨ ਬਿਜਲੀ ਦੇ ਖੰਭਾ ਤੇ ਦਰਖਤ ਤੋੜਦਾ ਹੋਇਆ ਦੁਕਾਨ ਅੰਦਰ ਜਾ ਵੜਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਅਨਿਲ ਕੁਮਾਰ ਨੇ ਦੱਸਿਆ ਕਿ ਇੱਕ ਗੱਡੀ ਨੰਬਰ ਪੀ ਬੀ 11 ਸੀ ਵੀ 1753 18 ਟਾਇਰੀ ਟਰਾਲਾ ਜਿਸਨੂੰ ਡਰਾਈਵਰ ਗੌਰਵ ਸਿੰਘ ਚਲਾ ਰਿਹਾ ਸੀ, ਤੇ ਰੋਪੜ ਤੋਂ ਸੀਮੈਂਟ ਲੈ ਕੇ ਪਠਾਨਕੋਟ ਜਾ ਰਿਹਾ ਸੀ।

ਜਦੋਂ ਉਹ ਗੜਦੀਵਾਲਾ ਪਹੁੰਚਿਆ ਤਾਂ ਸ਼ਹਿਰ ਵਿੱਚ ਪੈ ਰਹੇ ਸੀਵਰੇਜ ਦੇ ਢੱਕਣ ਦੇ ਉੱਤੇ ਅਚਾਨਕ ਟਾਇਰ ਚੜਨ ਨਾਲ ਉਹ ਆਪਣੇ ਟਰਾਲੇ ਦਾ ਸੰਤੁਲਨ ਖੋ ਬੈਠਿਆ ਅਤੇ ਟਰਾਲਾ ਬੇਕਾਬੂ ਹੋ ਕੇ ਦੁਕਾਨ ਦਾ ਸ਼ਟਰ ਤੋੜ ਕੇ ਅੰਦਰ ਜਾ ਵੜਿਆ । ਇਸ ਮੌਕੇ ਤੇ ਜਦੋਂ ਦੁਕਾਨਦਾਰ ਸਰਵਣ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਮੇਰੀ ਦੁਕਾਨ ਦਾ ਲੱਖਾਂ ਚ ਨੁਕਸਾਨ ਹੋਇਆ ਹੈ । ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ।