Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਜੋਨ ਅਤੇ ਜ਼ਿਲ੍ਹਾ ਖੇਡਾਂ ਸਬੰਧੀ ਹੋਈ ਅਹਿਮ ਮੀਟਿੰਗ, ਜ਼ੋਨ ਟੂਰਨਾਮੈਂਟ ਕਮੇਟੀ ਦੀਆਂ……

ਜੋਨ ਅਤੇ ਜ਼ਿਲ੍ਹਾ ਖੇਡਾਂ ਸਬੰਧੀ ਹੋਈ ਅਹਿਮ ਮੀਟਿੰਗ, ਜ਼ੋਨ ਟੂਰਨਾਮੈਂਟ ਕਮੇਟੀ ਦੀਆਂ……

ਹੁਸ਼ਿਆਰਪੁਰ / ਗੜ੍ਹਦੀਵਾਲਾ (ਚੌਧਰੀ)

ਜੋਨ ਅਤੇ ਜ਼ਿਲ੍ਹਾ ਖੇਡਾਂ ਸਬੰਧੀ ਹੋਈ ਅਹਿਮ ਮੀਟਿੰਗ, ਜ਼ੋਨ ਟੂਰਨਾਮੈਂਟ ਕਮੇਟੀ ਦੀਆਂ ਮਿਤੀਆਂ ਦਾ ਕੀਤਾ ਐਲਾਨ 

11 ਅਗਸਤ : ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੀ ਪਲੇਠੀ ਮੀਟਿੰਗ
ਅੱਜ ਮਿਤੀ 11 ਅਗਸਤ ਨੂੰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੀ ਪਲੇਠੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹੁਸ਼ਿਆਰਪੁਰ ਸ: ਗੁਰਸ਼ਰਨ ਸਿੰਘ -ਕਮ -ਪ੍ਰਧਾਨ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੀ ਪ੍ਰਧਾਨਗੀ ਹੇਠ ਦਫਤਰ ਵਿਖੇ ਹੋਈ| ਇਸ ਮੀਟਿੰਗ ਵਿਚ ਸਮੂਹ ਬੀ ਐਮ ਸਪੋਰਟਸ, ਜ਼ੋਨ ਸਕੱਤਰ ਅਤੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਮੈਂਬਰ ਹਾਜ਼ਰ ਹੋਏ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਜੀ ਦੀ ਆਗਿਆ ਉਪਰੰਤ ਦਲਜੀਤ ਸਿੰਘ ਡੀ ਐਮ ਸਪੋਰਟਸ ਵੱਲੋਂ ਕਮੇਟੀ ਦੀ ਕਾਰਵਾਈ ਸ਼ੁਰੂ ਕੀਤੀ ਗਈ |ਜਿਸ ਵਿਚ ਪਹਿਲਾਂ ਨਵੀਂ ਬਣੀ ਕਮੇਟੀ ਨੂੰ ਜੀ ਆਇਆਂ ਆਖਿਆ ਗਿਆ ,ਉਪਰੰਤ ਦਲਜੀਤ ਸਿੰਘ ਡੀ ਐੱਮ ਸਪੋਰਟ ਵੱਲੋਂ ਕਮੇਟੀ ਦੀ ਕਾਰਵਾਈ ਸ਼ੁਰੂ ਕੀਤੀ ਗਈ।ਉਪਰੰਤ ਕਮੇਟੀ ਵੱਲੋਂ ਜ਼ੋਨ ਅਤੇ ਜ਼ਿਲ੍ਹਾ ਖੇਡਾਂ ਬਾਰੇ ਵਿਚਾਰ ਕੀਤੀ ਗਈ ਅਤੇ ਸਰਬਸੰਮਤੀ ਨਾਲ ਜ਼ੋਨ ਟੂਰਨਾਮੈਂਟ ਕਮੇਟੀ ਦੀਆਂ ਮਿਤੀਆਂ ਦਾ ਐਲਾਨ ਕੀਤਾ ਗਿਆ| ਜ਼ੋਨ ਪੱਧਰ ਤੇ ਮਿਤੀ 24/08/2022 ਤੋਂ 27/08/2022 ਜ਼ੋਨ ਟੂਰਨਾਮੈਂਟ ਜ਼ੋਨ ਪ੍ਰਧਾਨ, ਜ਼ੋਨ ਸਕੱਤਰ ਅਤੇ ਬੀ ਐੱਮ ਸਪੋਰਟਸ ਦੀ ਦੇਖ ਰੇਖ ਵਿੱਚ ਹੋਣਗੀਆਂ ਅਤੇ ਜ਼ਿਲ੍ਹੇ ਵਿਚ ਜ਼ੋਨ ਤੋਂ ਸਾਂਝੀ ਟੀਮ ਜ਼ਿਲ੍ਹੇ ਵਿਚ ਲਿਆਂਦੀ ਜਾਵੇਗੀ| ਜ਼ੋਨ ਅਤੇ ਜ਼ਿਲ੍ਹੇ ਵਿੱਚ ਖੇਡ ਨੀਤੀ 2021ਅਨੁਸਾਰ ਹੀ ਖੇਡਾਂ ਕਰਵਾਈਆਂ ਜਾਣਗੀਆਂ| ਜ਼ੋਨ ਅਥਲੈਟਿਕ ਅਤੇ ਜ਼ਿਲ੍ਹਾ ਖੇਡਾਂ ਦੀਆਂ ਤਰੀਕਾਂ ਬਾਅਦ ਵਿੱਚ ਦੱਸੀਆਂ ਜਾਣਗੀਆਂ ।ਇਸ ਮੀਟਿੰਗ ਵਿੱਚ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਮੈਂਬਰਾਂ ਵਿਚ ਜ਼ਿਲ੍ਹਾ ਪ੍ਰਧਾਨ ਸ: ਗੁਰਸ਼ਰਨ ਸਿੰਘ ਜੀ, ਸੀਨੀਅਰ ਮੀਤ ਪ੍ਰਧਾਨ ਮੈਡਮ ਸਤਿੰਦਰਦੀਪ ਕੌਰ,ਮੀਤ ਪ੍ਰਧਾਨ ਮੈਡਮ ਦੀਪਤੀ ਢਿੱਲੋਂ, ਜ਼ਿਲ੍ਹਾ ਸਕੱਤਰ ਸ ਜਗਜੀਤ ਸਿੰਘ ਪਥਿਆਲ, ਵਿੱਤੀ ਅਤੇ ਪ੍ਰਬੰਧਕੀ ਸਕੱਤਰ ਸ ਦਲਜੀਤ ਸਿੰਘ ਡੀ ਐਮ ਸਪੋਰਟਸ ,ਸਹਾਇਕ ਸਕੱਤਰ ਪ੍ਰਭਜੋਤ ਸਿੰਘ ਬੋਹਣ, ਟੈਕਨੀਕਲ ਕਮੇਟੀ ਮੈਂਬਰ ਬਲਬੀਰ ਸਿੰਘ,ਜ਼ੋਨ ਸਕੱਤਰ ਹਰਵਿੰਦਰ ਸਿੰਘ, ਸਰਬਜੋਤ ਸਿੰਘ, ਪ੍ਰੇਮ ਸਿੰਘ ,ਦਲੀਪ ਕੁਮਾਰ ਸਤਪਾਲ ਸਿੰਘ ,ਠਾਕੁਰ ਕਰਨ ਸਿੰਘ ,ਕੁਲਵਿੰਦਰ ਸਿੰਘ ,ਸਤਵਿੰਦਰ ਸਿੰਘ ਨਰਿੰਦਰ ਸਿੰਘ ,ਬਲਵੀਰ ਸਿੰਘ ਅਤੇ ਬੀ ਐਮ ਸਪੋਰਟਸ ਸੰਦੀਪ ਸਿੰਘ ,ਦਵਿੰਦਰ ਸਿੰਘ ,ਰੋਹਿਤ ਸ਼ਰਮਾ, ਹੇਮ ਰਾਜ ,ਪਰਦੀਪ ਸਿੰਘ ,ਕਰਨ ਮਹਿਤਾ, ਨਰਿੰਦਰ ਕੁਮਾਰ ਆਦਿ ਹਾਜ਼ਰ ਸਨ ।ਉਪਰੋਕਤ ਦੀ ਸਾਰੀ ਸੂਚਨਾ ਦਲਜੀਤ ਸਿੰਘ ਡੀ ਐੱਮ ਸਪੋਰਟ ਨੇ ਮੀਟਿੰਗ ਖ਼ਤਮ ਹੋਣ ਉਪਰੰਤ ਦਿੱਤੀ ਗਈ|