Prime Punjab Times

Latest news
ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन
ADVERTISEMENT
You are currently viewing ਕੇਂਦਰ ਨਹੀਂ ਪੰਜਾਬ ਸਰਕਾਰ ਕਾਰਨ ਅਟਕੀ ਹੈ ਅੰਮ੍ਰਿਤਸਰ ਚਿੰਤਪੁਰਨੀ ਫੋਰਲੇਨ’ : ਤਲਵਾੜ

ਕੇਂਦਰ ਨਹੀਂ ਪੰਜਾਬ ਸਰਕਾਰ ਕਾਰਨ ਅਟਕੀ ਹੈ ਅੰਮ੍ਰਿਤਸਰ ਚਿੰਤਪੁਰਨੀ ਫੋਰਲੇਨ’ : ਤਲਵਾੜ

ਕੇਂਦਰ ਨਹੀਂ ਪੰਜਾਬ ਸਰਕਾਰ ਕਾਰਨ ਅਟਕੀ ਹੈ ਅੰਮ੍ਰਿਤਸਰ ਚਿੰਤਪੁਰਨੀ ਫੋਰਲੇਨ’ : ਤਲਵਾੜ

* ਸੱਚ ਦਾ ਸਾਹਮਣਾ ਕਰੋ ਕੈਬਨਿਟ ਮੰਤਰੀ ਜਿੰਪਾ ਜੀ *

ਹੁਸ਼ਿਆਰਪੁਰ 30 ਜੁਲਾਈ ( ਤਰਸੇਮ ਦੀਵਾਨਾ ) ‘ਆਪ’ ਦੇ ਆਗੂ ਮਹੱਤਵਪੂਰਨ ਅਹੁਦੇ ‘ਤੇ ਬੈਠ ਕੇ ਆਪਣਾ ਫਰਜ਼ ਨਿਭਾਉਣ ਦੀ ਬਜਾਏ ਜ੍ੰਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਉਪਰੋਕਤ ਸ਼ਬਦ ਯੂਥ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਸੰਜੀਵ ਤਲਵਾੜ ਨੇ ਪ੍ਰੈਸ ਨੂੰ ਜਾਰੀ ਬਿਆਨ  ਵਿੱਚ ਕਹੇ । ਤਲਵਾੜ ਨੇ ਕਿਹਾ ਕਿ ਅੰਮ੍ਰਿਤਸਰ ਚਿੰਤਪੁਰਨੀ ਚਾਰ ਮਾਰਗੀ ਸੜਕ 2016 ਤੋਂ ਅਧਰ ਵਿੱਚ ਅੱਟਕਿਆ ਹੈ  ਜਿਸ ਪਿੱਛੇ ਸੂਬਾ ਸਰਕਾਰ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਅੰਕੜੇ ਇਸ ਗੱਲ ਦੇ ਗਵਾਹ ਹਨ ਕਿ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਲਈ ਸੂਬਾ ਸਰਕਾਰ ਨੇ ਕੇਂਦਰ ਤੋਂ 588 ਕਰੋੜ ਰੁਪਏ ਦੀ ਮੰਗ ਕੀਤੀ ਸੀ ਅਤੇ ਕੇਂਦਰ ਸਰਕਾਰ ਨੇ ਤੁਰੰਤ ਇਹ ਰਾਸ਼ੀ ਸੂਬੇ ਨੂੰ ਦੇ ਦਿੱਤੀ ਸੀ ਪਰ ਅੱਜ ਤੱਕ ਸੂਬਾ ਸਰਕਾਰ ਨੇ ਜੋ ਜ਼ਮੀਨ ਐਕੁਆਇਰ ਕੀਤੀ ਜਾਣੀ ਸੀ,  ਉਸ ਦਾ ਕਬਜ਼ਾ ਅੱਜ ਤੱਕ ਲੋਕਾਂ ਤੋਂ ਛੁਡਵਾ ਕੇ ਕੇਂਦਰ ਨੂੰ ਨਹੀਂ ਦਿੱਤਾ ਗਿਆ। ਇਸ  ਸੜਕ ਦੇ ਨਿਰਮਾਣ ਲਈ 2016 ‘ਚ 342 ਕਰੋੜ ਰੁਪਏ ਦਾ ਟੈਂਡਰ ਪਾਇਆ ਗਿਆ ਸੀ ਅਤੇ ਜਿਸ ਸੜਕ ਨੂੰ 2 ਸਾਲ ਬਾਅਦ 2018 ‘ਚ ਪੂਰਾ ਕੀਤਾ ਜਾਣਾ ਸੀ ਪਰ ਸੂਬਾ ਸਰਕਾਰ ਵੱਲੋਂ ਜਗ੍ਹਾ ਲੋਕਾਂ ਕੋਲੋ ਕਬਜਾ ਨਾ ਦਵਾ ਸਕਣ  ਕਾਰਨ ਇਹ ਕੰਮ ਕਰਨ ਵਾਲੀ ਕੰਪਨੀ ਨੇ ਇਹ ਕੰਮ ਟੈਂਡਰ ਦੀਆਂ ਸ਼ਰਤਾਂ ਅਨੁਸਾਰ ਰੱਦ ਕਰ ਦਿੱਤਾ ।ਮੰਤਰੀ  ਬ੍ਰਹਮ ਸ਼ੰਕਰ ਜਿੰਪਾ ਵੱਲੋਂ ਸੜਕ ਨਾ ਬਣਾਉਣ ਵਿੱਚ ਆਪਣੀ ਨਾਕਾਮੀ ਨੂੰ ਛੁਪਾਉਂਦੇ ਹੋਏ, ਤੱਥਾਂ ਨੂੰ ਜਾਣੇ ਬਿਨਾਂ ਹੀ ਕੇਂਦਰ ਨੂੰ ਦੋਸ਼ੀ ਠਹਿਰਾਉਣਾ ਉਨ੍ਹਾਂ ਦੀ ਯੋਗਤਾ ‘ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ।ਤਲਵਾੜ ਨੇ ਕਿਹਾ ਕਿ ਕਾਨੂੰਨੀ ਤੌਰ ‘ਤੇ ਜਦੋਂ ਸੂਬਾ ਸਰਕਾਰ ਵੱਲੋਂ ਕੋਈ ਟੈਂਡਰ ਲੇਟ ਹੋ ਜਾਂਦਾ ਹੈ ਤਾਂ ਉਸ ਨੂੰ ਪੂਰਾ ਕਰਨ ਲਈ ਲੋੜੀਂਦੀ ਵਾਧੂ ਰਕਮ ਸੂਬਾ ਸਰਕਾਰ ਨੂੰ ਅਦਾ ਕਰਨੀ ਪੈਂਦੀ ਹੈ, ਪਰ ਇੱਥੇ ਤਾਂ ਸੂਬਾ ਸਰਕਾਰ ਨੇ ਲੋਕਾਂ ਦੀਆਂ ਅੱਖਾਂ ‘ਚ ਧੂੜ ਪਾਉਣ ਲਈ,  ਲਈ ਲੋਕ ਨਿਰਮਾਣ ਮੰਤਰੀ  ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਵਾਧੂ ਫੰਡਾਂ ਦੀ ਮੰਗ ਕੀਤੀ ਹੈ । ਤਲਵਾੜ ਨੇ ਕਿਹਾ ਕਿ ਪੰਜਾਬ ਦੇ ਮੰਤਰੀਆਂ ਦੇ ਵਲੋ ਰੋਜ ਬਿਨਾ ਸੋਚੇ ਸਮਝੇ ਲਏ ਜਾ ਰਹੇ ਫੈਸਲਿਆਂ ਤੋਂ ਇੰਝ ਜਾਪਦਾ ਹੈ ਕਿ ਉਹ ਆਪਣਾ ਕੰਮ ਪੂਰਾ ਕੀਤੇ ਬਿਨਾਂ ਹੀ ਹਵਾ ਵਿੱਚ ਤੀਰ ਛੱਡ ਦਿੰਦੇ ਹਨ, ਜੋ ਕਿ ਬਾਅਦ ਵਿੱਚ ਵਾਪਿਸ ਲੈਣੇ ਪੈਂਦੇ ਹਨ।ਹੁਸ਼ਿਆਰਪੁਰ ਤੋਂ ਤਲਵਾੜ ਨੇ ਬ੍ਰਹਮ ਸ਼ੰਕਰ ਜਿੰਪਾ  ਨੂੰ ਅਪੀਲ ਕੀਤੀ ਕਿ ਜਿਸ ਹੁਸ਼ਿਆਰਪੁਰ ਨੇ ਤੁਹਾਨੂੰ ਵਿਧਾਇਕ ਬਣਾਕੇ ਮੰਤਰੀ ਬਣਾਇਆ ਹੈ ਉਹ ਹਿਮਾਚਲ ਦਾ ਗੇਟ ਹੈ, ਜਿੱਥੋਂ ਹਜ਼ਾਰਾਂ ਲੋਕ ਧਾਰਮਿਕ ਸਥਾਨਾਂ ‘ਤੇ ਜਾਂਦੇ ਹਨ, ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ, ਰਾਜ ਸਰਕਾਰ ਵੱਲੋਂ ਇਸ ਸੜਕ ਨੂੰ ਬਣਾਉਣ ਲਈ ਜੋ ਕਾਰਵਾਈ ਨਹੀਂ ਕੀਤੀ ਗਈ, ਉਸ ਨੂੰ ਪੂਰਾ ਕਰਨ ‘ਤੇ ਜ਼ੋਰ ਦਿੱਤਾ। ਨਾ ਕਿ ਪ੍ਰਦੇਸ਼ ਸਰਕਾਰ ਦੀਆਂ ਨਕਾਮੀਆਂ ਨੂੰ ਛੁਪਾਉਂਦੇ ਹੋਏ ਕੇਂਦਰ ਸਰਕਾਰ ਤੇ ਬੇਵਜਹ ਇਲਜਾਮ ਨਾ ਲਗਾਏ ਜਾਣ

error: copy content is like crime its probhihated