ਗੜ੍ਹਦੀਵਾਲਾ (ਚੌਧਰੀ)
12 ਸਤੰਬਰ : ਸਕੂਲ ਖੇਡਾਂ ਸਸਸਸਸ ਅੰਬਾਲਾ ਜੱਟਾਂ ਸਕੂਲ ਸਰਕਲ ਕਬੱਡੀ ਦੇ ਵਿੱਚ ਇੱਕ ਵਾਰ ਫਿਰ ਜਿਲ੍ਹਾ ਚੈਂਪੀਅਨ ਬਣਿਆ ਹੈ। ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਯੋਗ ਅਗਵਾਈ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਖਿਡਾਰੀਆਂ ਨੇ ਜਿਲ੍ਹਾ ਸਕੂਲ ਖੇਡਾਂ ਵਿੱਚ ਭਾਗ ਲਿਆ। ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਡਾ ਕੁਲਦੀਪ ਸਿੰਘ ਮਨਹਾਸ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੀ ਕਬੱਡੀ (ਸਰਕਲ ਸਟਾਇਲ) ਅੰਡਰ 19 (ਲੜਕੇ) ਦੇ ਵਰਗ ਵਿੱਚ ਟਾਂਡਾ 2 ਜ਼ੋਨ ਵਲੋਂ ਜਿਲ੍ਹੇ ਵਿੱਚ ਭਾਗ ਲਿਆ। ਜਿਸ ਵਿੱਚ ਸੈਮੀ ਫਾਈਨਲ ਵਿੱਚ ਹਰਿਆਣਾ ਜ਼ੋਨ ਨੂੰ ਅਤੇ ਫਾਈਨਲ ਦੇ ਵਿੱਚ ਪਥੀਆਲ ਜ਼ੋਨ ਨੂੰ ਫਸਵੇਂ ਮੁਕਾਬਲੇ ਦੇ ਵਿੱਚ ਹਰਾਕੇ ਜਿਲ੍ਹਾ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ | ਫਾਈਨਲ ਦੇ ਵਿੱਚ ਦੋਨੋ ਟੀਮਾਂ ਦੇ ਖਿਡਾਰੀਆਂ ਨੇ ਉਤੱਮ ਖੇਡ ਦਾ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਸੁਖਵਿੰਦਰ ਕੌਰ ਨੇ ਵਿਦਿਆਰਥੀ ਦੀ ਇਸ ਪ੍ਰਾਪਤੀ ਦਾ ਸੇਹਰਾ ਇਹਨਾਂ ਦੀ ਮੇਹਨਤ ਅਤੇ ਡਾ ਕੁਲਦੀਪ ਮਨਹਾਸ ਦੀ ਯੋਗ ਅਗਵਾਈ ਨੂੰ ਦਿਤਾ ਅਤੇ ਕਿਹਾ ਕਿ ਹਰੇਕ ਸਾਲ ਕਬੱਡੀ ਦੇ ਵਿੱਚ ਜਿਲ੍ਹਾ ਚੈਂਪੀਅਨ ਬਣਨਾ ਮਾਣ ਵਾਲੀ ਗਲ੍ਹ ਹੈ ਜੋ ਕਿ ਬਿਨਾ ਮੇਹਨਤ ਅਤੇ ਲੱਗਣ ਤੋਂ ਮੁੰਕਿਨ ਨਹੀਂ | ਇਸ ਸਾਲ ਵੀ ਖੇਡਾਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਵਧੀਆ ਨਤੀਜੇ ਲਿਆਂਦੇ ਹਨ ਜਿਹਨਾਂ ਕਾਰਣ ਅੰਬਾਲਾ ਜੱਟਾਂ ਸਕੂਲ ਨੂੰ ਜਾਣਿਆ ਜਾਂਦਾ ਹੈ।ਇਸ ਮੌਕੇ ਤੇ ਜਗਜੀਤ ਸਿੰਘ ਜਿਲ੍ਹਾ ਸਪੋਰਟਸ ਅਫ਼ਸਰ ਹੁਸ਼ਿਆਰਪੁਰ,ਲੈਕਚਰਾਰ ਕੁਲਵਿੰਦਰ ਸਿੰਘ ,ਪ੍ਰਦੀਪ ਸਿੰਘ , ਰਾਮ ਲਾਲ, ਦਵਿੰਦਰ ਸਿੰਘ,ਅਜਾਇਬ ਸਿੰਘ , ਗੁਰਬਿੰਦਰ ਸਿੰਘ ਪੰਨੂੰ , ਹਰਜਿੰਦਰ ਸਿੰਘ , ਦਲਬੀਰ ਸਿੰਘ , ਸਰਬਜੀਤ ਸਿੰਘ ਮਨਹਾਸ , ਹਰਜਿੰਦਰ ਸਿੰਘ ਅਤੇ ਅਜੈ ਕੁਮਾਰ ਹਾਜ਼ਿਰ ਸਨ |
 
				








 
 
							 
							 
							 
							