ਦਸੂਹਾ 29 ਮਾਰਚ (ਚੌਧਰੀ)
: ਪਿਸ ਐਥਲੈਟਿਕ ਅਕੈਡਮੀ ਦਸੂਹਾ ਦੀ ਅਥਲੀਟ ਅਮਨਦੀਪ ਕੌਰ ਨੇ 1500 ਮੀਟਰ ਤੇ 800 ਮੀਟਰ ਦੌੜ ਵਿਚ ਗੋਲਡ ਮੈਡਲ ਜਿੱਤਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਚ ਦੀਪਕ ਕੁਮਾਰ ਨੇ ਦੱਸਿਆ ਕਿ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਗੋਹਾਟੀ ਅਸਾਮ ਵਿਖੇ 25 ਫਰਵਰੀ 2024 ਤੋਂ 27 ਫਰਵਰੀ ਤੱਕ ਕਰਵਾਇਆ ਗਈਆਂ। ਜਿਸ ਵਿਚ ਪਿਸ ਐਥਲੈਟਿਕ ਅਕੈਡਮੀ ਦਸੂਹਾ ਦੀ ਖਿਡਾਰਨ ਅਮਨਦੀਪ ਕੌਰ ਨੇ 1500 ਮੀਟਰ ਤੇ 800 ਮੀਟਰ ਦੌੜ ਵਿਚ ਗੋਲਡ ਮੈਡਲ ਜਿੱਤਿਆ ਹੈ। ਇਸ ਦੇ ਨਾਲ ਨਾਲ ਅਮਨਦੀਪ ਕੌਰ ਨੇ 800 ਮੀਟਰ ਦੌੜ ਵਿਚ 2:06.27 ਦਾ ਸਮਾਂ ਤੈਅ ਕਰਕੇ ਨਵਾਂ ਮੀਟ ਰਿਕਾਰਡ ਬਣਾਇਆ। ਇਸ ਮੌਕੇ ਕੋਚ ਦੀਪਕ, ਪਰਦੀਪ ਕੁਮਾਰ, ਡਾ ਲਖਵੀਰ ਕੌਰ ਨੇ ਇਸ ਪ੍ਰਾਪਤੀ ਲਈ ਅਮਨਦੀਪ ਕੌਰ ਨੂੰ ਵਧਾਈ ਦਿੱਤੀ ਤੇ ਹੋਰ ਮੇਹਨਤ ਕਰਨ ਲਈ ਪ੍ਰੇਰਿਤ ਕੀਤਾ।








