ਗੜ੍ਹਦੀਵਾਲਾ 1 ਮਾਰਚ (ਚੌਧਰੀ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ (ਸਿੱਖਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਰਸਾਇਣ- ਵਿਭਾਗ ਦੀ ‘ਸੀ. ਵੀ ਰਮਨ ਸੋਸਾਇਟੀ ਆੱਫ ਕੈਮੀਕਲ ਸਾਇੰਸਜ਼’ ਵੱਲੋ ‘ਰਾਸ਼ਟਰੀ ਵਿਗਿਆਨ ਦਿਵਸ’ ਦੇ ਮੌਕੇ ‘ਤੇ ਦੇ ਰੋਜ਼ਾ ਪ੍ਰੋਗਰਾਮ ਉਲੀਕੇ ਗਏ ਸਨ। ਇਸਦੇ ਅੰਤਰਗਤ ਪ੍ਰੋਗਰਾਮ ਦੇ ਪਹਿਲੇ ਦਿਨ ਨੇਸ਼ਨਲ ਥੀਮ ਇੰਡੀਜੀਨਿਅਸ ਟੈਕਨੋਲੋਜੀਸ਼ ਫਾਰ ਵਿਕਸਿਤ ਭਾਰਤ’ ਨੂੰ ਮੁੱਖ ਰੱਖਦਿਆ ਵੱਖੋ ਵੱਖਰੇ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਪੋਸਟਰ ਮੇਕਿੰਗ, ਵਰਕਿੰਗ ਸਾਇੰਸ ਮਾਡਲ ਅਤੇ ਭਾਸਣ ਮੁਕਾਬਲਿਆਂ ਵਿੱੱੱੱੱੱੱੱਚ ਵੱਦ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਵਿਭਾਗ ਦੇ ਮੈਡਮ ਡਾ ਰਾਬਿਆ ਸ਼ਰਮਾ ਵੱਲੋ ਇੱਕ ਵਿਸ਼ੇਸ਼ ਲੈਕਚਰ ਵੀ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਰਸਾਇਣ ਵਿਗਿਆਨ ਦੀਆਂ ਖੋਜ ਦਾ ਅਜੋਕੇ ਯੱੁਗ ਵਿੱਚ ਯੋਗਦਾਨ ਸੰਬੰਧੀ ਚਾਨਣਾ ਪਾਇਆ । ਇਸਤੋਂ ਇਲਾਵਾ ਵਿਭਾਗ ਦੇ ਮੁੱਖੀ ਡਾ. ਪੰਕਜ ਸ਼ਰਮਾ ਨੇ ਵਿਗਿਆਨ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਜੇਤੂ ‘ਡਾ. ਸੀ.ਵੀ. ਰਮਨ ਨੂੰ ਯਾਦ ਕਰਦਿਆਂ ਕਿਹਾ ਕਿ ਸਾਨੂੰ ਸਮਾਜ ਅਤੇ ਦੇਸ਼ ਦੀ ਤਰੱਕੀ ਲਈ ਨਿਰੰਤਰ ਗਤੀਸ਼ੀਲ ਰਹਿਣਾ ਚਾਹੀਦਾ ਹੈ।ਪ੍ਰੋਗਰਾਮ ਦੇ ਦੂਜੇ ਦਿਨ ਵਿਦਿਆਰਥੀਆਂ ਦੁਆਰਾ ਬਣਾਏ ਗਏ ਮਾਡਲਾਂ ਅਤੇ ਪੋਸਟਰਾਂ ਦੀ ਪ੍ਰਦਰਸ਼ਨੀ ‘ਨੌਂਵੇਂ ਯਾਦਗਾਰੀ ਐੱਮ.ਐੱਸ. ਰੰਧਾਵਾ ਵਿਰਾਸਤੀ ਮੇਲੇ’ ਦੌਰਾਨ ਲਗਾਈ ਗਈ। ਇਲਾਕਾ ਨਿਵਾਸੀਆਂ ਅਤੇ ਹੋਰ ਵਿਦਿਆਰਥੀਆ ਲਈ ਸਾਇੰਸ ਦੇ ਵਰਕਿੰਗ ਮਾਡਲ ਵਿਸੇਸ਼ ਆਕਰਸਣ ਦਾ ਕੇਂਦਰ ਰਹੇ। ਇਸ ਤੋਂ ਇਲਾਵਾ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਮੇਲੇ ਦੌਰਾਨ ਸਨਮਾਨਿਤ ਵੀ ਕੀਤਾ ਗਿਆ। ਵਰਕਿੰਗ ਮਾਡਲ ਮੁਕਾਬਲੇ ਵਿੱਚ ਰਾਹੁਲ ਡਡਵਾਲ ਅਤੇ ਜੈਸਮੀਨ, ਭਾਸ਼ਣ ਮੁਕਾਬਲੇ ਵਿੱਚ ਮੁਸਕਾਨ ਅਤੇ ਪੋਸਟਰ ਮੇਕਿੰਗ ਵਿੱਚ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਜੀ ਨੇ ਸਮੂਹ ਵਿਭਾਗ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੀਆਂ ਗਤੀਵਿਧੀਆਂ ਕਰਵਾਉਂਦੇ ਰਹਿਣ ਲਈ ਪ੍ਰੇਰਿਆ । ਇਸ ਦੌਰਾਨ ਵਿਭਾਗ ਦੇ ਮੈਡਮ ਸੰਦੀਪ ਕੌਰ, ਮੈਡਮ ਲਵਲੀਨ ਕੌਰ, ਮੈਡਮ ਦਲਜੀਤ ਕੌਰ ਅਤੇ ਸ੍ਰੀ ਵਰਤਰਾਜ ਜੀ ਵੀ ਹਾਜਿਰ ਸਨ।