Prime Punjab Times

Latest news
ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ  ਰਾਮਾਨੁਜਨ ਮੈਥੇਮੈਟੀਕਲ ਸੋਸਾਇਟੀ ਵੱਲੋਂ 'ਸੰਚਾਰ ਹੁਨਰ' ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਜ਼ਿਲ੍ਹੇ ‘ਚ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ‘ਤੇ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ ਖਾਲਸਾ ਕਾਲਜ ਵਿਖੇ ਹਿੰਦੀ ਦਿਵਸ ਮੌਕੇ ਇੱਕ ਵਿਸ਼ੇਸ਼ ਲੈਕਚਰ ਜੋਨਲ ਐਥਲੈਟਿਕ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ADVERTISEMENT
You are currently viewing ਸੁਨਹਿਰਾ ਭਾਰਤ ਦੀ ਇੱਕ ਵਿਸ਼ੇਸ ਮੀਟਿੰਗ ਏ ਵੀ ਐਮ ਸਕੂਲ ਵਿਖੇ ਹੋਈ

ਸੁਨਹਿਰਾ ਭਾਰਤ ਦੀ ਇੱਕ ਵਿਸ਼ੇਸ ਮੀਟਿੰਗ ਏ ਵੀ ਐਮ ਸਕੂਲ ਵਿਖੇ ਹੋਈ

ਬਟਾਲਾ (ਅਵਿਨਾਸ਼ ਸ਼ਰਮਾ)

4 ਜਨਵਰੀ : ਸੁਨਹਿਰਾ ਭਾਰਤ ਸੰਸਥਾ ਦੀ ਇਕ ਵਿਸ਼ੇਸ਼ ਮੀਟਿੰਗ ਸਥਾਨਕ ਏ ਵੀ ਐਮ ਸਕੂਲ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਜਿਲਾ ਪ੍ਰਧਾਨ ਰੋਹਿਤ ਅੱਗਰਵਾਲ ਅਤੇ ਜਿਲਾ ਚੇਅਰਮੈਨ ਜਗਤਪਾਲ ਮਹਾਜਨ ਨੇ ਕੀਤੀ ਇਸ ਮੀਂਟਿੰਗ ਵਿੱਚ ਵਿਸ਼ੇਸ ਤੌਰ ਤੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੂਰਾਲਾ ਅਤੇ ਵਾਈਸ ਪੰਜਾਬ ਪ੍ਰਧਾਨ ਮੈਨੇਜਰ ਅਤਰ ਸਿੰਘ ਨੇ ਸ਼ਿਰਕਤ ਕੀਤੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਿਲਾ ਪ੍ਰਧਾਨ ਰੋਹਿਤ ਅੱਗਰਵਾਲ ਜਿਲਾ ਅਨੁਸ਼ਾਸ਼ਨ ਕਮੇਟੀ ਦੇ ਚੇਅਰਮੈਨ ਇਸ਼ੂ ਰਾਂਚਲ ਅਤੇ ਜਿਲਾ ਚੇਅਰਮੈਨ ਜਗਤ ਪਾਲ ਮਹਾਜਨ ਨੇ ਸਾਂਝੇ ਤੌਰ ਤੇ ਕਿਹਾ ਕਿ ਨਵਾਂ ਸਾਲ ਸਾਰਿਆ ਲਈ ਨਵੀਆਂ ਖੁਸ਼ੀਆ ਅਤੇ ਨਵੀਆਂ ਉਮੰਗਾਂ ਲੇ ਕੇ ਆਵੇ ਅਤੇ ਸਾਡਾ ਜੌ ਭਾਰਤ ਦੇਸ਼ ਹੈ ਹੋਰ ਮਜਬੂਤ ਬਣੇ ਅਤੇ ਦੇਸ਼ ਤਰੱਕੀ ਕਰੇ ਇਸ ਮੌਕੇ ਪੰਜਾਬ ਪ੍ਰਧਾਨ ਜੋਗਿੰਦਰ ਆਂਗੁਰਾਲਾ ਅਤੇ ਵਾਈਸ ਪੰਜਾਬ ਪ੍ਰਧਾਨ ਅਤਰ ਸਿੰਘ ਨੇ ਕਿਹਾ ਕਿ ਇਸ ਨਵੇਂ ਵਰ੍ਹੇ ਸੁਨਹਿਰਾ ਭਾਰਤ ਵੱਲੋ ਘੱਟੋ ਘੱਟ ਸਮਾਜ ਭਲਾਈ ਲਈ 24 ਪ੍ਰੋਜੈਕਟ ਕੀਤੇ ਜਾਣਗੇ ਅਤੇ ਲੋਕ ਸੇਵਾ ਦੇ ਕਾਰਜਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ ਇਸ ਮੌਕੇ ਸੰਸਥਾ ਦੇ ਕੈਸ਼ੀਅਰ ਰਵੀ ਸ਼ਰਮਾ ,ਮੈਂਬਰ ,ਗੁਰਵਿੰਦਰ ਗੋਲੂ ਸ਼ਰਮਾ ਅਤੇ ਲਵਲੀ ਨੇ ਕਿਹਾ ਕਿ ਸੁਨਹਿਰਾ ਭਾਰ ਤ ਬਟਾਲਾ ਸ਼ਹਿਰ ਨੂੰ ਸਾਫ ਸੁਥਰਾ ਤੇ ਹਰਾ ,ਭਰਾ ਅਤੇ ਸੁੰਦਰ ਕਰਨ ਲਈ ਵੀ ਆਪਣਾ ਅਹਿਮ ਯੋਗਦਾਨ ਪਾਵੇਗਾ ਇਸ ਮੌਕੇ ਸੁਨੀਲ ਚੰਗਾ, ਸੰਜੁ ਮਹਿਤਾ ਰਵੀ ਸ਼ਰਮਾ,ਮੁਨੀਸ਼ ਸੋਢੀ,ਅਮਿਤ ਹਾਂਡਾ,ਮੁਨੀਸ਼ ਤ੍ਰੇਹਣ ਦੀਪਕ ਸਾਨੰਨ,ਰਾਹੁਲ ਕੁਮਾਰ ਆਦਿ ਹਾਜਰ ਸਨ