ਬਟਾਲਾ (ਅਵਿਨਾਸ਼ ਸ਼ਰਮਾ)
24 ਅਪ੍ਰੈਲ : ਸਾਂਝ ਕੇਂਦਰ ਬਟਾਲਾ ਦੇ ਇੰਚਾਰਜ ਏ.ਐਸ.ਆਈ ਰਜਿੰਦਰ ਸਿੰਘ ਚਾਹਲ ਨੂੰ ਪੰਜਾਬ ਸਰਕਾਰ ਅਤੇ ਐਸ.ਐਸ.ਪੀ ਬਟਾਲਾ ਵੱਲੋਂ ਸਬ ਇੰਸਪੈਕਟਰ ਵਜੋਂ ਤਰੱਕੀ ਮਿਲਣ ‘ਤੇ ਦਫ਼ਤਰ ਪਹੁੰਚਣ ਤੇ ਸਟਾਫ ਵੱਲੋ ਵਧਾਈ ਦਿੱਤੀ ਗਈ। ਇਸ ਮੌਕੇ ਰਜਿੰਦਰਾ ਵਾਈਨਜ਼ ਦੇ ਜੀ.ਐਮ ਗੁਰਪ੍ਰੀਤ ਸਿੰਘ ਗੋਪੀ ਉੱਪਲ ਨੇ ਸਬ-ਇੰਸਪੈਕਟਰ ਰਜਿੰਦਰ ਸਿੰਘ ਚਾਹਲ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ | ਇਸ ਮੌਕੇ ਉਨ੍ਹਾਂ ਨਾਲ ਸਰਕਲ ਇੰਚਾਰਜ ਪਰਮਜੀਤ ਸਿੰਘ, ਥਾਣੇਦਾਰ ਸੁਰਿੰਦਰ ਕੁਮਾਰ, ਭੁਪਿੰਦਰ ਸਿੰਘ, ਸਟੈਨੋ ਰਾਜੇਸ਼ ਕੁਮਾਰ ਵੀ ਹਾਜ਼ਰ ਸਨ।








