Prime Punjab Times

Latest news
ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ...
ADVERTISEMENT
You are currently viewing ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਨਹੋਤਾ ਵਿਖੇ ਸੱਤ ਰੋਜਾ ਸਪੋਰਟਸ ਸਮਰ ਕੈਂਪ ਯਾਦਗਾਰੀ ਹੋ ਨਿਬੜਿਆ

ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਨਹੋਤਾ ਵਿਖੇ ਸੱਤ ਰੋਜਾ ਸਪੋਰਟਸ ਸਮਰ ਕੈਂਪ ਯਾਦਗਾਰੀ ਹੋ ਨਿਬੜਿਆ

ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਨਹੋਤਾ ਵਿਖੇ ਸੱਤ ਰੋਜਾ ਸਪੋਰਟਸ ਸਮਰ ਕੈਂਪ ਯਾਦਗਾਰੀ ਹੋ ਨਿਬੜਿਆ

ਗੜ੍ਹਦੀਵਾਲਾ 7 ਜੂਨ (ਚੌਧਰੀ) : ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਅਤੇ ਜਿਲ੍ਹਾ ਸਿੱਖਿਆ ਅਫਸਰ ਸ.ਗੁਰਸ਼ਰਨ ਸਿੰਘ ਜੀ ਤੇ ਡੀ ਐਮ ਸਪੋਰਟਸ ਸ.ਦਲਜੀਤ ਸਿੰਘ ਦੀ ਦੇਖ ਰੇਖ ਹੇਠ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਮਨਹੋਤਾ ਵਿਖੇ ਪ੍ਰਿੰਸੀਪਲ ਸਰਜੀਵਨ ਕੁਮਾਰ ਅਤੇ ਪੀ.ਟੀ.ਆਈ. ਰਛਪਾਲ ਸਿੰਘ ਉੱਪਲ ਜੀ ਦੀ ਯੋਗ ਅਗਵਾਈ ਹੇਠ ਸੱਤ ਰੋਜਾ ਸਪੋਰਟਸ ਸਮਰ ਕੈਂਪ ਸਮਾਪਤ ਹੋਇਆ। ਕੈਂਪ ਦੇ ਆਖਰੀ ਦਿਨ ਡੀ.ਐਮ. ਸਪੋਰਟਸ ਸ.ਦਲਜੀਤ ਸਿੰਘ ਜੀ ਅਤੇ ਬੀ.ਐਮ. ਸ੍ਰੀ ਦਵਿੰਦਰ ਸਿੰਘ ਜੀ ਮੁੱਖ ਮਹਿਮਾਨ ਵਜੋਂ ਸਾਮਿਲ ਹੋਏ। ਉਹਨਾਂ ਨੇ ਇਸ ਸੱਤ ਰੋਜਾ ਕੈਂਪ ਵਿੱਚ ਬੱਚਿਆਂ ਨੂੰ ਕਰਵਾਈਆਂ ਗਤੀਵਿਧੀਆਂ ਐਡਵਾਂਸ ਖੇਡਾਂ ਕਿੱਕ ਬਾਕਸਿੰਗ, ਕਰਾਟੇ, ਵੁਸ਼ੂ, ਯੋਗ ਆਸਣ , ਮੈਡੀਟੇਸ਼ਨ, ਦਾ ਜਾਇਜ਼ਾ ਲਿਆ ਅਤੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਖੇਡਣ ਲਈ ਵੀ ਪ੍ਰੇਰਿਤ ਕੀਤਾ। ਡੀ.ਐਮ. ਸਪੋਰਟਸ ਸ.ਦਲਜੀਤ ਸਿੰਘ ਜੀ ਨੇ ਦੱਸਿਆ ਕਿ ਸ.ਸ.ਸ.ਸ. ਮਨਹੋਤਾ ਵਿਖੇ ਕਿੱਕ ਬਾਕਸਿੰਗ ਦੇ ਵਿੰਗ ਸਬੰਧੀ ਵਿਭਾਗ ਨੂੰ ਲਿਖ ਦਿੱਤਾ ਗਿਆ ਹੈ। ਜੋ ਕਿ ਆਉਂਦੇ ਸਮੇਂ ਸਕੂਲ ਨੂੰ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲ ਨੂੰ ਜੋ ਖੇਡਾਂ ਦੇ ਸਮਾਨ ਦੀ ਜਰੂਰਤ ਹੈ ਵਿਭਾਗ ਵੱਲੋਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ। ਡੀ.ਐਮ. ਦਲਜੀਤ ਸਿੰਘ ਵਲੋਂ ਪੀ.ਟੀ.ਆਈ ਰਛਪਾਲ ਸਿੰਘ ਉੱਪਲ ਜੀ ਨੂੰ ਵਧਾਈ ਦਿੱਤੀ ਜਿਹਨਾਂ ਨੇ ਇਸ ਕੈਂਪ ਵਿੱਚ 200 ਤੋਂ ਵੱਧ ਵਿਦਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ। ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਜਿਨ੍ਹਾਂ ਸਕੂਲਾਂ ਵਿੱਚ ਖੇਡ ਅਧਿਆਪਕ ਦੇ ਨਾਲ ਨਾਲ ਹੋਰ ਵਿਸਾ ਅਧਿਆਪਕਾਂ ਨੇ ਕੈਂਪ ਵਿੱਚ ਯੋਗਦਾਨ ਦਿੱਤਾ ਹੈ ਉਨ੍ਹਾਂ ਅਧਿਆਪਕਾਂ ਨੂੰ ਵੀ ਸਕੂਲ ਖੇਡ ਵਿਭਾਗ ਵੱਲੋਂ ਪ੍ਰਸੰਸਾ ਪੱਤਰ ਦਿਤੇ ਜਾਣ ਗੇ। ਇਸ ਕੈਂਪ ਵਿੱਚ ਬੱਚਿਆਂ ਵਲੋਂ ਖੇਡਾਂ ਦੇ ਨਾਲ ਨਾਲ ਕਲਚਰ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਇਸ ਦਿਨ ਕਾਰਜਕਾਰੀ ਪ੍ਰਿੰਸੀਪਲ ਸੁਰਿੰਦਰ ਸਿੰਘ ਵਲੋਂ ਡੀ.ਐਮ.ਸਪੋਰਟਸ ਅਤੇ ਬੀ.ਐਮ ਸਪੋਰਟਸ ਨੂੰ ਸਨਮਾਨ ਚਿੰਨ੍ਹ ਦਿੱਤਾ ਗਿਆ।ਕੈਂਪ ਦੇ ਦੋਰਾਨ ਸਕੂਲ ਅਧਿਆਪਕਾਂ ਵੱਲੋਂ ਰੋਜਾਨਾ ਵਿਦਿਆਰਥੀਆਂ ਨੂੰ ਰਿਫਰੈਸਮੈਂਟ ਦਿੱਤੀ ਗਈ। ਇਸ ਕੈਂਪ ਵਿੱਚ ਮੈਡਮ ਸੁਜੇਤਾ ਬਾਲੀ, ਮੈਡਮ ਜਤਿੰਦਰ ਕੌਰ,ਗੁਰਪ੍ਰੀਤ ਸਿੰਘ, ਸ੍ਰੀ ਸੁਭਾਸ਼ ਚੰਦਰ, ਸ੍ਰੀ ਸੰਜੀਵ ਭਾਟੀਆ, ਸ੍ਰੀ ਸੁਰਿੰਦਰ ਸਿੰਘ,ਸਤਵਿੰਦਰ ਸਿੰਘ, ਵਿਜੇ ਕੁਮਾਰ ਸ੍ਰੀ ਹਰਭਜਨ ਸਿੰਘ ਤੇ ਵਿਦਿਆਰਥੀਆਂ ਹਾਜਰ ਸਨ।

error: copy content is like crime its probhihated