Prime Punjab Times

Latest news
ਬੀਚ ਵਾਲੀਬਾਲ ਦੇ ਸੂਬਾ ਪੱਧਰੀ ਮੁਕਾਬਲੇ ਵਿੱਚ ਨਵਜੋਤ ਸਿੰਘ ਨੇ ਜਿੱਤਿਆ ਸੋਨ ਤਮਗਾ ਖ਼ਾਲਸਾ ਕਾਲਜ ਦੀ ਕਬੱਡੀ (ਨੈਸ਼ਨਲ ਸਟਾਈਲ) ਟੀਮ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਮੁਕਾਬਲੇ ਵਿੱਚ ਜਿੱਤਿਆ ਸੋਨ ਤਮਗ਼ਾ ਸਵਰਗਵਾਸੀ ਪ੍ਰਿੰਸੀਪਲ ਡਾ. ਸ਼ਬਨਮ ਕੌਰ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵੱਲ ਕੇ.ਐਮ.ਐਸ. ਕਾਲਜ ਦਾ ਕਦਮ, ਨਵੇਂ ਮੁੱਖ ਗੇ... 30 ਨਵੰਬਰ ਤੱਕ ਘਰ ਬੈਠੇ ਆਨਲਾਈਨ ਸਵੈ-ਗਣਨਾ ਕਰਕੇ ਜ਼ਿਲ੍ਹਾ ਵਾਸੀ ਨਿਭਾਉਣ ਆਪਣੀ ਜ਼ਿੰਮੇਵਾਰੀ : ਡਿਪਟੀ ਕਮਿਸ਼ਨਰ ਪਿੰਡ ਸੰਸਾਰਪੁਰ ਵਿਖੇ ਅੱਖਾਂ ਦਾ ਮੁਫ਼ਤ ਕੈਂਪ 22 ਨਵੰਬਰ ਨੂੰ ਖਾਲਸਾ ਕਾਲਜ ਦੀ ਕ੍ਰਿਕੇਟ ਟੀਮ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਕ੍ਰਿਕੇਟ ਮੁਕਾਬਲੇ 'ਚ ਜਿੱਤਿਆ ਸੋਨ ਤਮਗ਼ਾ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਰਸਤਾ ਯਾਤਰਾ ਦਾ ਗੜ੍ਹਦੀਵਾਲਾ ਪਹੁੰਚਣ ਤੇ ਭਾਜਪਾ ਆਗੂਆ... ਖ਼ਾਲਸਾ ਕਾਲਜ ਦੀ ਵਾਲੀਬਾਲ ਟੀਮ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਮੁਕਾਬਲੇ 'ਚ ਜਿੱਤਿਆ ਸੋਨ ਤਮਗ਼ਾ ਜਨਗਣਨਾ-2027: ਸਵੈ-ਗਣਨਾ ਪ੍ਰਕਿਰਿਆ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਗਰੂਕਤਾ ਮੁਹਿੰਮ ਤੇਜ਼ NPS ਪੀੜ੍ਹਤ ਕਰਮਚਾਰੀ 18 ਨਵੰਬਰ ਨੂੰ ਮੁੱਖ ਮੰਤਰੀ ਦਾ ਪੁਤਲਾ ਅਤੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕਣਗੇ
ADVERTISEMENT
You are currently viewing ਬ੍ਰਹਮਗਿਆਨ ਦੀ ਪ੍ਰਾਪਤੀ ਨਾਲ ਹੀ ਹੋਰ ਮਜ਼ਬੂਤ…….

ਬ੍ਰਹਮਗਿਆਨ ਦੀ ਪ੍ਰਾਪਤੀ ਨਾਲ ਹੀ ਹੋਰ ਮਜ਼ਬੂਤ…….

ਬ੍ਰਹਮਗਿਆਨ ਦੀ ਪ੍ਰਾਪਤੀ ਨਾਲ ਹੀ ਹੋਰ ਮਜ਼ਬੂਤ ਹੁੰਦਾ ਹੈ ਪ੍ਰਮਾਤਮਾ ਤੇ ਵਿਸ਼ਵਾਸ – ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

ਹੁਸ਼ਿਆਰਪੁਰ ,28 ਨਵੰਬਰ(ਚੌਧਰੀ) : ‘‘ਕਿਸੇ ਵੀ ਗੱਲ ਉੱਤੇ ਓਦੋਂ ਤੱਕ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਅਸੀਂ ਅਸਲੀਅਤ ਵਿੱਚ ਉਹ ਚੀਜ ਨਹੀਂ ਵੇਖਦੇ। ਉਸੇ ਤਰ੍ਹਾਂ ਹੀ ਪ੍ਰਭੂ-ਪ੍ਰਮਾਤਮਾ ਉਤੇ ਸਾਡਾ ਵਿਸ਼ਵਾਸ ਤਾਂ ਹੀ ਪੱਕਾ ਹੋ ਸਕਦਾ ਹੈ ਜਦੋਂ ਬ੍ਰਹਮਗਿਆਨ ਦੁਆਰਾ ਇਸ ਪ੍ਰਮਾਤਮਾ ਨੂੰ ਜਾਣ ਲਿਆ ਜਾਵੇ। ਪ੍ਰਮਾਤਮਾ ਉੱਤੇ ਪੱਕਾ ਵਿਸ਼ਵਾਸ ਰੱਖਦੇ ਹੋਏ ਜਦੋਂ ਇਨਸਾਨ ਆਪਣੀ ਜੀਵਨ ਯਾਤਰਾ ਭਗਤੀ ਭਾਵ ਨਾਲ ਸਮਰਪਿਤ ਹੋਕੇ ਬਤੀਤ ਕਰਦਾ ਹੈ ਤਾਂ ਉਹ ਜੀਵਨ ਅਨੰਦਮਈ ਬਣ ਜਾਂਦਾ ਹੈ।’’

ਇਹ ਪ੍ਰਵਚਨ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਵਰਚੁਅਲ ਰੂਪ ਵਿੱਚ ਆਯੋਜਿਤ ਤਿੰਨ ਦਿਨਾਂ 74ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੇ ਪਹਿਲੇ ਦਿਨ ਦੇ ਸਤਸੰਗ ਦੌਰਾਨ ਪ੍ਰਗਟ ਕੀਤੇ। ਸੰਤ ਸਮਾਗਮ ਦਾ ਸਿੱਧਾ ਪ੍ਰਸਾਰਣ ਮਿਸ਼ਨ ਦੀ ਵੈਬਸਾਈਟ ਅਤੇ ਸਾਧਨਾ ਟੀ.ਵੀ.ਚੈਨਲ ਉਤੇ ਪ੍ਰਸਾਰਿਤ ਹੋ ਰਿਹਾ ਹੈ ਜਿਸਦਾ ਲਾਭ ਪੂਰੇ ਵਿਸ਼ਵ ਭਰ ਦੇ ਸ਼ਰਧਾਲੂਆਂ ਅਤੇ ਸੰਗਤਾਂ ਦੁਆਰਾ ਪ੍ਰਾਪਤ ਕੀਤਾ ਜਾ ਰਿਹਾ ਹੈ।


ਸਤਿਗੁਰੂ ਮਾਤਾ ਜੀ ਨੇ ਫ਼ਰਮਾਇਆ ਕਿ ਇੱਕ ਪਾਸੇ ਵਿਸ਼ਵਾਸ ਹੈ ਤਾਂ ਦੂਜੇ ਪਾਸੇ ਅੰਧ ਵਿਸ਼ਵਾਸ ਦੀ ਗੱਲ ਵੀ ਸਾਹਮਣੇ ਆਉਂਦੀ ਹੈ। ਅੰਧ ਵਿਸ਼ਵਾਸ ਨਾਲ ਵਹਿਮ-ਭਰਮ ਪੈਦਾ ਹੁੰਦੇ ਹਨ, ਡਰ ਪੈਦਾ ਹੁੰਦਾ ਹੈ ਅਤੇ ਮਨ ਵਿੱਚ ਹੰਕਾਰ ਵੀ ਪੈਦਾ ਹੁੰਦਾ ਹੈ ਜਿਸਦੇ ਨਾਲ ਮਨ ਵਿੱਚ ਬੁਰੇ ਖਿਆਲ ਆਉਂਦੇ ਹਨ। ਬ੍ਰਹਿਮੰਡ ਦੀ ਹਰ ਇੱਕ ਚੀਜ ਵਿਸ਼ਵਾਸ ਉੱਤੇ ਹੀ ਟਿਕੀ ਹੈ ਪਰ ਵਿਸ਼ਵਾਸ ਅਜਿਹਾ ਨਾ ਹੋਵੇ ਕਿ ਅਸਲ ਵਿੱਚ ਗੱਲ ਕੁੱਝ ਹੋਰ ਹੋਵੇ ਅਤੇ ਮਨ ਵਿੱਚ ਅਸੀਂ ਕਲਪਨਾ ਕੋਈ ਹੋਰ ਕਰਦੇ ਹੋਈਏ। ਅੱਖਾਂ ਬੰਦ ਕਰਕੇ ਜਾਂ ਜਾਣ ਬੁੱਝ ਕੇ ਕੋਈ ਕੰਮ ਕਰਦੇ ਹਾਂ ਤਾਂ ਫਿਰ ਅਸੀ ਅੰਧ ਵਿਸ਼ਵਾਸਾਂ ਨੂੰ ਵਧਾਵਾ ਦੇ ਰਹੇ ਹੁੰਦੇ ਹਾਂ।

 

ਕਿਸੇ ਚੀਜ ਦੀ ਅਸਲੀਅਤ ਅਤੇ ਉਸਦਾ ਉਦੇਸ਼ ਜਾਣੇ ਬਿਨਾਂ ਵਿਸ਼ਵਾਸ਼ ਕਰਦੇ ਚਲੇ ਜਾਣਾ ਹੀ ਅੰਧ-ਵਿਸ਼ਵਾਸ ਦੀ ਜੜ੍ਹ ਹੈ ਜਿਸਦੇ ਨਾਲ ਨਕਾਰਾਤਮਕ ਭਾਵ ਮਨ ਉੱਤੇ ਹਾਵੀ ਹੋ ਜਾਂਦੇ ਹਨ।ਸਤਿਗੁਰੂ ਮਾਤਾ ਜੀ ਨੇ ਅੱਗੇ ਫ਼ਰਮਾਇਆ ਕਿ ਆਸਪਾਸ ਦੇ ਮਾਹੌਲ,ਲੋਕਾਂ ਅਤੇ ਚੀਜਾਂ ਤੋਂ ਆਪਣੇ ਆਪ ਨੂੰ ਦੂਰ ਕਰਨ ਦਾ ਨਾਮ ਭਗਤੀ ਨਹੀਂ ਹੈ। ਭਗਤੀ ਸਾਨੂੰ ਜੀਵਨ ਦੀ ਸਚਾਈ ਤੋਂ ਮੂੰਹ ਮੋੜਨਾ ਨਹੀਂ ਸਿਖਾਉਂਦੀ ਸਗੋਂ ਪ੍ਰਮਾਤਮਾ ਦੀ ਰਜਾ ਵਿੱਚ ਰਹਿੰਦਿਆਂ ਹਰ ਪਲ, ਹਰ ਸਵਾਸ ਬਤੀਤ ਕਰਦੇ ਹੋਏ ਖੁਸ਼ ਰਹਿਣ ਦਾ ਨਾਮ ਹੀ ਭਗਤੀ ਹੈ। ਭਗਤੀ ਕਿਸੇ ਨਕਲ ਦਾ ਨਾਮ ਨਹੀਂ ਸਗੋਂ ਇਹ ਹਰੇਕ ਦੀ ਨਿੱਜੀ ਯਾਤਰਾ ਹੈ। ਹਰ ਘੜ੍ਹੀ ਪ੍ਰਮਾਤਮਾ ਦੇ ਨਾਲ ਜੁੜੇ ਰਹਿਕੇ ਆਪਣੀ ਭਗਤੀ ਨੂੰ ਦ੍ਰਿੜ੍ਹ ਕਰਦੇ ਰਹਿਣਾ ਚਾਹੀਦਾ ਹੈ। ਇੱਛਾਵਾਂ ਮਨ ਵਿੱਚ ਹੋਣੀਆਂ ਲਾਜ਼ਮੀ ਹਨ ਪਰ ਉਹਨਾਂ ਦੀ ਪੂਰਤੀ ਨਾ ਹੋਣ ਤੇ ਉਦਾਸ ਨਹੀਂ ਹੋਣਾ ਚਾਹੀਦਾ।ਸਭ ਕੁਝ ਪ੍ਰਭੂ ਪ੍ਰਮਾਤਮਾ ਦੀ ਦੇਣ ਹੈ ਇਸਤੇ ਆਪਣਾ ਵਿਸ਼ਵਾਸ ਪੱਕਾ ਰੱਖਣ ਵਿੱਚ ਹੀ ਬਿਹਤਰੀ ਹੈ। ਇਸ ਨਾਲ ਅਸਲ ਰੂਪ ਵਿੱਚ ਇਨਸਾਨ ਆਨੰਦ ਦਾ ਅਨੁਭਵ ਪ੍ਰਾਪਤ ਕਰ ਸਕਦਾ ਹੈ।

ਸੇਵਾਦਲ ਰੈਲੀ
ਸਮਾਗਮ ਦੇ ਦੂਸਰੇ ਦਿਨ ਦਾ ਸ਼ੁਭ ਆਰੰਭ ਸੇਵਾਦਲ ਰੈਲੀ ਦੁਆਰਾ ਹੋਇਆ ਜਿਸ ਵਿੱਚ ਦੇਸ਼, ਦੂਰ-ਦੇਸ਼ਾਂ ਤੋਂ ਆਏ ਸੇਵਾਦਲ ਦੇ ਸੇਵਾਦਾਰਾਂ ਨੇ ਭਾਗ ਲਿਆ।ਇਸ ਸੇਵਾਦਲ ਰੈਲੀ ਵਿੱਚ ਵੱਖ ਵੱਖ ਖੇਡਾਂ,ਸਰੀਰਕਕਸਰਤਾਂ,ਕਰਤਬ,ਨੁਕੜ ਨਾਟਕ,ਸਕਿੱਟਾਂ, ਮਾਈਮ  ਐਕਟ ਦੇ ਇਲਾਵਾ ਮਿਸ਼ਨ ਦੀਆਂ ਸਿਖਲਾਈਆਂ ਉੱਤੇ ਅਧਾਰਿਤ ਸੇਵਾ ਦੀ ਪ੍ਰੇਰਣਾ ਦੇਣ ਵਾਲੇ ਗੀਤ ਅਤੇ ਲਘੂ ਨਾਟਕਾਂ ਨੂੰ ਮਰਿਆਦਾ ਪੂਰਵਕ ਪੇਸ਼ ਕੀਤਾ ਗਿਆ।


ਸੇਵਾਦਲ ਰੈਲੀ ਦੌਰਾਨ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਫ਼ਰਮਾਇਆ ਕਿ ਤਨ-ਮਨ ਨੂੰ ਤੰਦੁਰੁਸਤ ਰੱਖਕੇ ਸਮਰਪਿਤ ਭਾਵ ਨਾਲ ਸੇਵਾ ਕਰਨਾ ਹਰੇਕ ਭਗਤ ਲਈ ਜਰੂਰੀ ਹੈ, ਭਾਵੇਂ ਉਹ ਸੇਵਾਦਲ ਦੀ ਵਰਦੀ ਪਾ ਕੇ ਸੇਵਾ ਕਰਦਾ ਹੋਵੇ ਭਾਵੇਂ ਬਿਨਾਂ ਸੇਵਾਦਲ ਦੀ ਵਰਦੀ ਪਹਿਨੇ ਸਾਧਾਰਨ ਕੱਪੜਿਆਂ ਵਿੱਚ, ਹਰ ਇਨਸਾਨ ਵਿੱਚ ਪ੍ਰਮਾਤਮਾ ਦਾ ਰੂਪ ਦੇਖਕੇ ਅਸੀਂ ਘਰਾਂ ਵਿੱਚ,ਸਮਾਜ ਵਿੱਚ ਅਤੇ ਸਮੁੱਚੀ ਮਾਨਵਤਾ ਦੇ ਲਈ ਮਨ ਵਿੱਚ ਸੇਵਾ ਦਾ ਭਾਵ ਰੱਖਦੇ ਹੋਏ ਜੋ ਵੀ ਕੰਮ ਕਰਦੇ ਹਾਂ ਉਹ ਇੱਕ ਸੇਵਾ ਦਾ ਹੀ ਰੂਪ ਹੈ। ਸੇਵਾ ਕਰਦੇ ਸਮੇਂ ਵਿਵੇਕ ਅਤੇ ਚੇਤਨਤਾ ਵੀ ਬਹੁਤ ਜਰੂਰੀ ਹੈ।