ਹੁਸ਼ਿਆਰਪੁਰ, 18 ਨਵੰਬਰ (ਬਿਊਰੋ) : ਸਰਕਾਰੀ ਮੱਛੀ ਪੂੰਗ ਫਾਰਮ ਹਰਿਆਣਾ ਵਿਖੇ 22 ਤੋਂ 26 ਨਵੰਬਰ 2021 ਤੱਕ ਟਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਸਹਾਇਕ ਡਾਇਰੈਕਟਰ ਮੱਛੀ ਪਾਲਣ ਜਸਵੀਰ ਸਿੰਘ ਨੇ ਦੱਸਿਆ ਕਿ ਮੱਛੀ ਪੂੰਗ ਫਾਰਮ ਹਰਿਆਣਾ ਵਿਖੇ ਲੱਗਣ ਵਾਲੇ 5 ਦਿਨਾਂ ਟਰੇਨਿੰਗ ਕੈਂਪ ਦੌਰਾਨ ਮੱਛੀ ਪਾਲਣ ਧੰਦੇ ਦੀ ਮੁਢਲੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਇਸ ਕੈਂਪ ਦੌਰਾਨ ਮੱਛੀ ਪਾਲਣ ਦੇ ਧੰਦੇ ਨੂੰ ਅਪਨਾਉਣ ਸਬੰਧੀ ਮੁੱਢਲੀ ਜਾਣਕਾਰੀ ਹਾਸਲ ਕਰਨ ਦੇ ਚਾਹਵਾਨ ਵਿਅਕਤੀ ਇਸ ਕੈਂਪ ਵਿੱਚ ਸ਼ਿਰਕਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਟਰੇਨਿੰਗ ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਲਈ ਮੋਬਾਇਲ ਨੰ: 98143-32088 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਪੰਜ ਦਿਨਾਂ ਮੱਛੀ ਪਾਲਣ ਟਰੇਨਿੰਗ ਕੈਂਪ 22 ਤੋਂ
- Post published:November 18, 2021
You Might Also Like
गढ़दीवाला..पुलिस थाना चौराहे में ठंडे जल के लिए वाटर कूलर लगवाया
ਖਾਲਸਾ ਕਾਲਜ ਗੜ੍ਹਦੀਵਾਲਾ ਦੁਆਰਾ ਜੀਆ ਸਹੋਤਾ ਪਿੰਡ ਵਿੱਚ ਬੂਟੇ ਵੰਡੇ ਗਏ
BREAKING.. ਏਟੀਐਮ ਚੋਂ ਪੈਸੇ ਕਢਵਾਉਣ ਗਏ ਵਿਅਕਤੀ ਕੋਲੋਂ ਤਿੰਨ ਨੌਜਵਾਨ ਏਟੀਐਮ ਖੋਹ ਕੇ ਹੋਏ ਫਰਾਰ, ਮਾਮਲਾ ਦਰਜ
खेड़ां वतन पंजाब दीयां 2023 के राज्य स्तरीय मुकाबलों में गढ़दीवाला की मनमीत कौर ने जीता गोल्ड मैडल







