Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਥਾਣਾ ਮੁਕੇਰੀਆਂ ਦੇ ਐਸ ਐਚ ਓ ਸ.ਬਲਜੀਤ ਸਿੰਘ ਕਾਹਲੋ ਹੋਏ ਸੇਵਾ ਮੁਕਤ

ਥਾਣਾ ਮੁਕੇਰੀਆਂ ਦੇ ਐਸ ਐਚ ਓ ਸ.ਬਲਜੀਤ ਸਿੰਘ ਕਾਹਲੋ ਹੋਏ ਸੇਵਾ ਮੁਕਤ

ਮੁਕੇਰੀਆਂ / ਦਸੂਹਾ (ਚੌਧਰੀ) 

1 ਜੂਨ : ਸਰਦਾਰ ਬਲਜੀਤ ਸਿੰਘ ਕਾਹਲੋ 35 ਸਾਲ ਦੀ ਬੇਦਾਗ ਸੇਵਾ ਉਪਰੰਤ, ਬਤੌਰ ਐਸ ਐਚ ਓ ਮੁਕੇਰੀਆਂ , ਸਰਕਾਰੀ ਸੇਵਾ ਤੋਂ ਕੱਲ੍ਹ ਰਿਟਾਇਰ ਹੋ ਗਏ । ਓਹਨਾ ਨੂੰ ਸਰਕਾਰੀ ਸਨਮਾਨਾਂ ਨਾਲ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਜਿਸ ਵਿੱਚ ਆਮ ਆਦਮੀ ਪਾਰਟੀ ਤੋਂ ਜੀ ਐਸ ਮੁਲਤਾਨੀ,ਕਾਂਗਰਸ ਪਾਰਟੀ ਤੋਂ ਮੈਡਮ ਇੰਦੂ ਬਾਲਾ ਉਚੇਚੇ ਤੌਰ ਤੇ ਸ਼ਾਮਿਲ ਸਨ । ਪੁਲਿਸ ਵਿਭਾਗ ਵੱਲੋਂ ਮੁਕੇਰੀਆਂ ਦੇ ਡੀ ਐਸ ਪੀ ਸਾਹਿਬ ਨੇ ਕਹਲੋਂ ਸਾਹਿਬ ਦੀਆਂ ਸੇਵਾਵਾਂ ਦੀ ਤਾਰੀਫ਼ ਕੀਤੀ। ਇਸ ਸਮੇਂ ਹਾਜ਼ੀਪੁਰ ਦੇ ਐਸ ਐਸ ਐਚ ਓ ਤੇ ਵੱਖ ਵੱਖ ਥਾਣਿਆਂ ਦਾ ਸਟਾਫ਼ ਵੀ ਹਾਜ਼ਿਰ ਸੀ। ਸਰਦਾਰ ਬਲਜੀਤ ਸਿੰਘ ਕਾਹਲੋ ਨੂੰ ਮੁਕੇਰੀਆਂ ਤੋਂ ਇੱਕ ਖੁੱਲੀ ਜੀਪ ਵਿੱਚ ਉਹਨਾਂ ਦੇ ਜੱਦੀ ਪਿੰਡ ਮਹਿਤਪੁਰ ਪੁਲਿਸ ਵਿਭਾਗ ਵੱਲੋਂ ਢੋਲ ਦੇ ਡਗੇ ਨਾਲ ਪਿੰਡ ਲਿਆਂਦਾ ਗਿਆ । ਜਿੱਥੇ ਪਿੰਡ ਵਾਸੀਆਂ ਤੇ ਹੋਰ ਮਹਿਮਾਨਾਂ ਵੱਲੋਂ ਕਾਹਲੋਂ ਸਾਹਿਬ ਦਾ ਤੋਹਫਿਆਂ ਨਾਲ ਨਿੱਘਾ ਸਵਾਗਤ ਕੀਤਾ ਗਿਆ । ਸਰਦਾਰ ਬਲਜੀਤ ਸਿੰਘ ਕਾਹਲੋ ਨੇ ਸਰਕਾਰੀ ਸਕੂਲ ਮਨਸੂਰਪੁਰ ਤੋਂ ਦਸਵੀਂ , ਆਰੀਆ ਸਕੂਲ ਮੁਕੇਰੀਆਂ ਤੋਂ ਹਾਇਰ ਸੈਕੰਡਰੀ ਤੇ ਐਸ ਪੀ ਐਨ ਕਾਲਿਜ ਮੁਕੇਰੀਆਂ ਤੋਂ ਗ੍ਰੈਜੂਏਸ਼ਨ ਕਰਣ ਉਪਰੰਤ 1987 ਵਿੱਚ ਬਤੌਰ ਸਿਪਾਹੀ ਪੁਲਿਸ ਵਿਭਾਗ ਵਿੱਚ ਲੁਧਿਆਣਾ ਵਿਖੇ ਭਾਰਤੀ ਹੋਏ ਸਨ । ਆਪਣੀ ਸੇਵਾ ਦੌਰਾਨ ਉਹਨਾਂ ਨੇ ਪੰਜਾਬ ਦੇ ਵੱਖ ਵੱਖ ਥਾਣਿਆਂ ਵਿਚ ਬੜੀ ਇਮਾਨਦਾਰੀ ਨਾਲ ਸੇਵਾ ਨਿਭਾਈ । ਕੁਝ ਮਹੀਨੇ ਪਹਿਲਾਂ ਹੀ ਉਹਨਾਂ ਨੂੰ ਤਰੱਕੀ ਦੇ ਕੇ ਐਸ ਐਚ ਓ ਮੁਕੇਰੀਆਂ ਲਗਾਇਆ ਗਿਆ ਸੀ । ਕਹਲ੍ਹੋਂ ਸਾਹਿਬ ਦੇ ਖੁਸ਼ ਮਿਜ਼ਾਜ਼ ਤੇ ਮਿੱਠ ਬੋਲੜੇ ਸੁਭਾ ਕਰਕੇ ਮੇਕੇਰੀਆਂ ਸ਼ਹਿਰ ਦਾ ਕੀ ਵਪਾਰੀ , ਕੀ ਦੁਕਾਨਦਾਰ ਹਰ ਵਰਗ ਓਹਨਾ ਦੇ ਕੰਮ ਤੋਂ ਖੁਸ਼ ਸੀ ।