Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing LATEST.. ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਛੇਵੇਂ ਦਿਨ ‘ਚ ਦਾਖਲ

LATEST.. ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਛੇਵੇਂ ਦਿਨ ‘ਚ ਦਾਖਲ

ਬਟਾਲਾ 13 ਨਵੰਬਰ (ਬਿਊਰੋ) : ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੀ ਆ ਰਹੀ ਅਜਾਦ ਪਾਰਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਕਲਸੀ, ਦੀ ਅਗਵਾਈ ਹੇਠ ਉਹਨਾਂ ਦੇ ਸਹਿਯੋਗੀ ਪਾਰਟੀਆਂ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਉਪ ਪ੍ਰਧਾਨ ਰਮੇਸ਼ ਨ‌ਈਅਰ,ਲੋਕ ਇੰਨਸਾਫ ਪਾਰਟੀ ਹਲਕਾ ਇੰਨਚਾਰਜ ਬਟਾਲਾ ਵਿਜੈ ਤਰੇਹਨ ਵੱਲੋਂ ਅੱਜ ਛੇਵੇਂ ਦਿਨ ਭੁੱਖ ਹੜਤਾਲ ਤੇ ਬੈਠੇ । ਉਹਨਾਂ ਦੇ ਨਾਲ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮਨਜੀਤ ਰਾਜ , ਪਰਮਜੀਤ ਸਿੰਘ ਪੰਮਾ , ਕਾਮਰੇਡ ਕਪਤਾਨ ਸਿੰਘ, ਵਿਉਪਾਰ ਮੰਡਲ ਦੇ ਪ੍ਰਧਾਨ ਮਦਨ ਲਾਲ , ਗੁਰਪ੍ਰੀਤ ਸਿੰਘ ਗੋਪੀ , ਦਰਸ਼ਨ ਲਾਲ ਹਾਡਾਂ , ਹਰਭਜਨ ਸਿੰਘ, ਮੋਹਿਤ ਕੁਮਾਰ,ਸ਼ਮਸ਼ੇਰ ਸਿੰਘ,ਬੀ ਜੇ ਪੀ ਪ੍ਰਧਾਨ ਰਕੇਸ਼ ਭਾਟੀਆ ,ਹੀਰਾ ਵਾਲੀਆਂ, ਭੂਸ਼ਨ ਬਜਾਜ,ਭਾਰਤ ਭੂਸ਼ਨ ਲੁਥਰਾ,ਸ਼ਕਤੀ ਸ਼ਰਮਾ,ਪੰਕਜ਼ ਸ਼ਰਮਾ,ਰੋਹਿਤ ਸੈਣੀ ਨੇ ਧਰਨੇ ਵਿੱਚ ਬੈਠ ਕੇ ਜਿਲਾ ਬਣਾਉਣ ਦਾ ਸਮਰਥਨ ਕੀਤਾ । ਉਪ ਮੁੱਖ ਸੁਖਜਿੰਦਰ ਸਿੰਘ ਰੰਧਾਵਾਂ ਅਤੇ ਮੰਤਰੀ ਤਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਅਪੀਲ ਕਰਦਿਆਂ ਕਿਹਾ ਕਿ ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਉਹਨਾਂ ਦੀ ਆਪਣੀ ਮੰਗ ਹੈ ਤੇ ਹੁਣ ਆਪਣੀ ਮੰਗ ਮੁੱਖ ਚਰਨਜੀਤ ਸਿੰਘ ਚੰਨੀ ਤੋਂ ਪੂਰਾ ਕਰਨ ਦੇ ਮੰਤਵ ਨਾਲ ਬਟਾਲਾ ਨੂੰ ਤੁਰੰਤ ਜਿਲ੍ਹਾ ਐਲਾਨ ਕਰਵਾਉਣਾ ਚਾਹੀਦਾ ਹੈ । ਇਸ ਮੌਕੇ ਹਰਭਜਨ ਕੌਰ ਹਸਨਪੁਰਾ ਪ੍ਰਧਾਨ ਨੇ ਸਰਕਾਰ ਨੂੰ ਕਿਹਾ ਕਿ ਮੁੱਖ ਮੰਤਰੀ ਚੰਨੀ ਜੀ ਰੋਜ਼ਾਨਾ ਸ਼ੋਸਲ ਮੀਡੀਆ ਉੱਪਰ ਤਰ੍ਹਾਂ ਤਰ੍ਹਾਂ ਦੇ ਦਾਅਵੇ ਕਰਦੇ ਹਨ ਕਿ ਗਰੀਬਾਂ ਦੀਆਂ ਮੁਸ਼ਿਕਲਾਂ ਲਈ ਹਰ ਵਕਤ ਹਾਜਰ ਹਨ ਪ੍ਰੰਤੂ ਕਲਸੀ ਪ੍ਰਧਾਨ ਦਾ ਚੱਲ ਰਹੇ ਸੰਘਰਸ਼ ਜਿਸ ਵਿੱਚ ਸਾਥ ਦੇ ਰਹੇ ਤ੍ਰੇਹਣ ਅਤੇ ਨਈਅਰ ਦੀ ਭੁੱਖ ਹੜਤਾਲ ਚੱਲਦਿਆਂ ਜਾਇਜ ਮੰਗ ਨੂੰ ਲੈ ਕੇ ਸੁਣਵਾਈ ਕਿਉਂ ਨਹੀਂ ਹੋ ਰਹੀ ਜੋ ਕਿ 12 ਲੱਖ ਲੋਕਾਂ ਦੀ ਮੰਗ ਹੈ। ਅਜਾਦ ਪਾਰਟੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਅਤੇ ਸ਼ਿਵ ਸੈਨਾ ਬਾਲ ਠਾਕਰੇ ਰਮੇਸ਼ ਨਈਅਰ, ਲੋਕ ਇੰਨਸਾਫ ਪਾਰਟੀ ਦੇ ਪ੍ਰਧਾਨ ਤਰੇਹਨ ਨੇ ਸਾਂਝੇ ਬਿਆਨ ਚ ਬਟਾਲਾ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਲੈ ਕੇ ਜਿਲ੍ਹਾ ਬਣਾਉਣ ਸਘੰਰਸ਼ ਕਮੇਟੀ ਵੱਲੋ 16 ਨਵੰਬਰ ਨੂੰ ਬਟਾਲਾ ਬੰਦ ਕਰਕੇ ਆਪਣਾ ਸਹਿਯੋਗ ਦੇਣ।