Prime Punjab Times

Latest news
हरियाणा के मुख्यमंत्री नायब सिंह सैनी ने पंजाब में कानून-व्यवस्था, नशे और विकास के मुद्दे पर आप सरका... ਜਨਗਣਨਾ-2027: ਨਗਰ ਨਿਗਮ ਖੇਤਰ ਦੇ ਵਸਨੀਕ 16 ਤੋਂ 30 ਨਵੰਬਰ ਤੱਕ ਘਰ ਬੈਠੇ ਕਰ ਸਕਣਗੇ ਆਨਲਾਈਨ ਸਵੈ-ਗਣਨਾ : ਪ੍ਰੀਤਇੰਦਰ... ਖ਼ਾਲਸਾ ਕਾਲਜ ਵਿਖੇ ਰੈੱਡ ਕਰਾਸ ਯੂਨਿਟ ਵੱਲੋਂ ਗਰੀਨ ਦੀਵਾਲੀ ਵਿਸ਼ੇ ’ਤੇ ਲੇਖ ਮੁਕਾਬਲੇ ਕਰਵਾਏ ਗਏ *12ਵੀਂ ਨਾਰਥ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਦਾ ਆਗਾਜ਼ ਕੱਲ੍ਹ, ਤਿਆਰੀਆਂ ਮੁਕੰਮਲ : ਆਰ ਐਸ ਅਭੀ,ਅਸ਼ੋਕ ਕੁਮਾਰ* ਡੀ.ਆਈ.ਜੀ. ਜਲੰਧਰ ਰੇਂਜ ਵਲੋਂ ਆਗਾਮੀ ਚੋਣਾਂ ਦੇ ਮੱਦੇਨਜ਼ਰ ਚੌਕਸੀ ਅਤੇ ਸੁਰੱਖਿਆ ਵਧਾਉਣ ਦੇ ਨਿਰਦੇਸ਼ ਪੀ.ਸੀ.ਐਸ.ਅਧਿਕਾਰੀ ਅਮਨਦੀਪ ਕੌਰ ਘੁੰਮਣ ਨੇ ਸੰਭਾਲਿਆ ਏ.ਡੀ.ਸੀ. ਦਸੂਹਾ ਵਜੋਂ ਅਹੁਦਾ ਆਮ ਆਦਮੀ ਪਾਰਟੀ ਨੇ 2027 ਦੀਆਂ ਚੋਣਾਂ ਨੂੰ ਲੈਕੇ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ, ਹਲਕਾ ਮੁਕੇਰੀਆਂ ਤੋਂ ਸਰਬਜੋਤ ਸਿੰ... ਪੁਲਿਸ ਵਲੋਂ ਅਪਰਾਧਿਕ ਗਿਰੋਹ ਅਤੇ ਸਰਹੱਦ ਪਾਰੋਂ ਚੱਲ ਰਹੇ ਹਥਿਆਰਾਂ ਤੇ ਨਸ਼ਾ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਵੋਟਰ ਸੂਚੀ ਦੀ ਕਰਵਾਈ ਮੁੱਢਲੀ ਪ੍ਰਕਾਸ਼ਨਾ, ਅੰਤਿਮ ਪ੍ਰਕਾਸ਼ਨਾ 4 ਜਨਵਰੀ 2027 ਨੂੰ : ਜ਼ਿਲ੍ਹਾ ਚੋਣ ਅਫ਼ਸਰ ਖ਼ਾਲਸਾ ਕਾਲਜ ਦੇ ਕੰਪਿਊਟਰ ਸਾਇੰਸ ਵਿਭਾਗ ਵੱਲੋਂ ਓ-ਸੈਵਨ ਸਰਵਿਸਿਜ਼ ਨਾਲ ਸਮਝੌਤਾ ਪੱਤਰ ਤੇ ਹਸਤਾਖ਼ਰ
ADVERTISEMENT
You are currently viewing *12ਵੀਂ ਨਾਰਥ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਦਾ ਆਗਾਜ਼ ਕੱਲ੍ਹ, ਤਿਆਰੀਆਂ ਮੁਕੰਮਲ : ਆਰ ਐਸ ਅਭੀ,ਅਸ਼ੋਕ ਕੁਮਾਰ*

*12ਵੀਂ ਨਾਰਥ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ ਦਾ ਆਗਾਜ਼ ਕੱਲ੍ਹ, ਤਿਆਰੀਆਂ ਮੁਕੰਮਲ : ਆਰ ਐਸ ਅਭੀ,ਅਸ਼ੋਕ ਕੁਮਾਰ*

ਗੜ੍ਹਦੀਵਾਲਾ, 12 ਨਵੰਬਰ (ਚੌਧਰੀ )

 *K.R.K.D.A. ਸਕੂਲ ਦੇ ਖੇਡ ਮੈਦਾਨ ਵਿੱਚ ਹੋਵੇਗਾ ਟੂਰਨਾਮੈਂਟ, ਜੇਤੂ ਟੀਮਾਂ ਨੂੰ ਦਿੱਤੇ ਜਾਣਗੇ ਵੱਡੇ ਇਨਾਮ*

: ਮਾਤਾ ਮਹਿਸ਼ਾਸੁਰ ਮਰਦਿਨੀ ਜੀ ਅਤੇ ਬਾਬਾ ਸ਼ਾਂਤੀਗਿਰੀ ਜੀ ਦੇ ਆਸ਼ੀਰਵਾਦ ਸਦਕਾ ਗੜ੍ਹਦੀਵਾਲਾ ਵਿਖੇ 12ਵੀਂ ਨਾਰਥ ਜ਼ੋਨ ਵਾਲੀਬਾਲ ਚੈਂਪੀਅਨਸ਼ਿਪ 13 ਅਤੇ 14 ਨਵੰਬਰ 2026 ਨੂੰ ਕਰਵਾਈ ਜਾ ਰਹੀ ਹੈ। ਇਹ ਖੇਡ ਮੁਕਾਬਲੇ ਕੇ.ਆਰ.ਕੇ. ਸਕੂਲ ਦੇ ਖੇਡ ਮੈਦਾਨ ਸਰਿਹਾਲਾ-ਚੋਹਕਾ ਰੋਡ ਸਥਿਤ ਵਿਖੇ ਹੋਣਗੇ ਸਬੰਧੀ ਸਾਰਿਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ।

ਪ੍ਰਬੰਧਕ ਆਰ ਐਸ ਅਭੀ ਤੇ ਅਸ਼ੋਕ ਕੁਮਾਰ ਵੱਲੋਂ ਜਾਰੀ ਦਿੱਤੀ ਜਾਣਕਾਰੀ ਅਨੁਸਾਰ 13 ਨਵੰਬਰ ਨੂੰ ਸਵੇਰੇ 9 ਵਜੇ ਉਦਘਾਟਨੀ ਸਮਾਰੋਹ ਹੋਵੇਗਾ, ਜਦਕਿ 14 ਨਵੰਬਰ ਨੂੰ ਰਾਤ 8 ਵਜੇ ਸਮਾਪਤੀ ਸਮਾਰੋਹ ਕਰਵਾਇਆ ਜਾਵੇਗਾ।

ਟੂਰਨਾਮੈਂਟ ਵਿੱਚ ਚਾਰ ਵਰਗਾਂ ਦੇ ਮੁਕਾਬਲੇ ਹੋਣਗੇ। ਆਲ ਓਪਨ ਕਲੱਬ ਵਰਗ ਵਿੱਚ ਪਹਿਲਾ ਇਨਾਮ 55,555 ਰੁਪਏ ਅਤੇ ਦੂਜਾ ਇਨਾਮ 33,333 ਰੁਪਏ ਰੱਖਿਆ ਗਿਆ ਹੈ। ਅੰਡਰ-19 ਵਰਗ ਵਿੱਚ ਪਹਿਲਾ ਇਨਾਮ 15,000 ਅਤੇ ਦੂਜਾ 11,000 ਰੁਪਏ, ਪਿੰਡ ਪੱਧਰੀ ਵਰਗ (2 ਬਾਹਰੀ ਖਿਡਾਰੀਆਂ ਸਮੇਤ) ਵਿੱਚ ਪਹਿਲਾ ਇਨਾਮ 15,000 ਅਤੇ ਦੂਜਾ 11,000 ਰੁਪਏ ਰੱਖਿਆ ਗਿਆ ਹੈ। ਇਸੇ ਤਰ੍ਹਾਂ ਆਲ ਓਪਨ ਮਾਸਟਰਜ਼ ਕਲੱਬ (40 ਸਾਲ ਤੋਂ ਵੱਧ ਉਮਰ) ਵਰਗ ਵਿੱਚ ਪਹਿਲਾ ਇਨਾਮ 5,100 ਅਤੇ ਦੂਜਾ 3,100 ਰੁਪਏ ਹੋਵੇਗਾ। ਸਾਰੇ ਵਰਗਾਂ ਵਿੱਚ ਜੇਤੂਆਂ ਨੂੰ ਟਰਾਫੀਆਂ ਅਤੇ ਮੈਡਲ ਵੀ ਦਿੱਤੇ ਜਾਣਗੇ।

ਇਸ ਤੋਂ ਇਲਾਵਾ ਬੈਸਟ ਸੈਟਰ, ਬੈਸਟ ਅਟੈਕਰ, ਬੈਸਟ ਬਲਾਕਰ ਅਤੇ ਬੈਸਟ ਲਿਬਰੋ ਦੇ ਵਿਸ਼ੇਸ਼ ਐਵਾਰਡ ਦਿੱਤੇ ਜਾਣਗੇ। ਸਥਾਨਕ ਖੇਤਰ ਦੇ ਖਿਡਾਰੀਆਂ ਵਿੱਚੋਂ ਪਲੇਅਰ ਆਫ ਦਿ ਈਅਰ ਵੀ ਚੁਣਿਆ ਜਾਵੇਗਾ।

ਸਮਾਗਮ ਦੌਰਾਨ ਡੀਜੇ, ਸਾਈਕਲਿੰਗ, ਕਿਡਜ਼ ਜ਼ੋਨ, ਵੱਡੀ ਸਕਰੀਨ, ਫੋਟੋਸ਼ੂਟ ਏਰੀਆ ਅਤੇ ਵੈਲੇਟ ਪਾਰਕਿੰਗ ਵਰਗੀਆਂ ਸਹੂਲਤਾਂ ਵੀ ਉਪਲਬਧ ਹੋਣਗੀਆਂ।

ਇਸ ਚੈਂਪੀਅਨਸ਼ਿਪ ਦਾ ਆਯੋਜਨ ਐਡਵੋਕੇਟ ਆਰ.ਐੱਸ. ਅਭੀ ਅਤੇ ਅਸ਼ੋਕ ਕੁਮਾਰ ਵੱਲੋਂ ਕੀਤਾ ਜਾ ਰਿਹਾ ਹੈ । ਉਹਨਾਂ ਨੇ ਐਨਆਰਆਈ ਅਤੇ ਇਲਾਕੇ ਦੇ ਸਮੂਹ ਖੇਡ ਪ੍ਰੇਮੀਆਂ ਨੂੰ ਇਸ ਖੇਡ ਸਮਾਗਮ ਵਿੱਚ ਸਹਿਯੋਗ ਦੇਣ ਦਾ ਧੰਨਵਾਦ ਅਤੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।