Prime Punjab Times

Latest news
ਅਧਿਆਤਮਕ ਜਾਗ੍ਰਤੀ ਦੇ ਅਲੌਕਿਕ ਪ੍ਰਕਾਸ਼ ਵਿੱਚ 79ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੀ ਸ਼ਾਨਦਾਰ ਸ਼ੁਰੂਆਤ ਭਗਵਾਨ ਵਾਲੀਮੀਕਿ ਜੀ ਦੇ ਪ੍ਰਗਟ ਦਿਵਸ ਦੇ ਮੱਦੇਨਜ਼ਰ ਸ਼ੋਭਾ ਯਾਤਰਾ 24 ਨੂੰ, ਜ਼ਿਲ੍ਹੇ ਦੇ ਵਿਦਿਅਕ ਅਦਾਰਿਆਂ ’ਚ ਅੱਧੇ ਦਿਨ ਛ... DAV ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਨੇ ਵਿੱਦਿਅਕ ਯਾਤਰਾ ਦਾ ਆਨੰਦ ਮਾਣਿਆ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਦਾ ਉਦਯੋਗਿਕ ਟੂਰ ਲਿਜਾਇਆ ਗਿਆ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਮਿਲੇਗਾ 25,000 ਰੁਪਏ ਦਾ ਇਨਾਮ, ਰਾਹ-ਵੀਰ ਯੋਜਨਾ ਤਹਿਤ ਲੋਕਾਂ ਨੂੰ... 24 ਅਕਤੂਬਰ ਨੂੰ ਜ਼ਿਲ੍ਹੇ ਦੇ ਸਾਰੇ ਪੋਲਿੰਗ ਬੂਥਾਂ ’ਤੇ ਲਗਾਏ ਜਾਣਗੇ ਵਿਸ਼ੇਸ਼ ਕੈਂਪ : ਆਸ਼ਿਕਾ ਜੈਨ ਵੂਸ਼ੋ ਮੁਕਾਬਲੇ ਵਿੱਚ DAV ਪਬਲਿਕ ਸਕੂਲ ਦੇ ਤਿੰਨ ਖਿਡਾਰੀਆਂ ਨੇ ਰਾਜ ਪੱਧਰੀ ਮੁਕਾਬਲਿਆਂ 'ਚ ਜਿੱਤੇ ਕਾਂਸੇ ਮੈਡਲ  ਦੁਸ਼ਹਿਰੇ ’ਤੇ ਸਮਾਜ ਦੇ ਰਾਵਣ ਨੂੰ ਮਾਰਨ ਦਾ ਲਈਏ ਸੰਕਲਪ ਅਵਾਰਾ ਪਸ਼ੂ ਸਾਹਮਣੇ ਆਉਣ ਕਾਰਨ ਵਾਪਰਿਆ ਵੱਡਾ ਹਾਦਸਾ, ਮੋਟਰਸਾਈਕਲ ਸਵਾਰ ਨੌਜਵਾਨਾਂ ਚੋਂ ਇੱਕ ਦੀ ਮੌ+ਤ,ਦੂਜਾ ਗੰਭੀਰ ਜ਼+... ਕਾਲਰਾ ਮੋੜ ’ਤੇ ਵਾਪਰੇ ਦ+ਰ+ਦਨਾਕ ਸੜਕ ਹਾਦਸੇ 'ਚ ਇੱਕ ਲੜਕੀ ਦੀ ਮੌ+ਤ ਤੇ ਨੌਜਵਾਨ ਗੰਭੀਰ ਜ਼ਖਮੀ
ADVERTISEMENT
You are currently viewing ਅਧਿਆਤਮਕ ਜਾਗ੍ਰਤੀ ਦੇ ਅਲੌਕਿਕ ਪ੍ਰਕਾਸ਼ ਵਿੱਚ 79ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੀ ਸ਼ਾਨਦਾਰ ਸ਼ੁਰੂਆਤ

ਅਧਿਆਤਮਕ ਜਾਗ੍ਰਤੀ ਦੇ ਅਲੌਕਿਕ ਪ੍ਰਕਾਸ਼ ਵਿੱਚ 79ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੀ ਸ਼ਾਨਦਾਰ ਸ਼ੁਰੂਆਤ

ਸਮਾਲਖਾ, 23 ਅਕਤੂਬਰ (ਪ੍ਰਾਈਮ ਪੰਜਾਬ ਟਾਈਮਜ) 

ਪ੍ਰਮਾਤਮਾ ਦੇ ਅਹਿਸਾਸ ਵਿੱਚ ਜਾਗ੍ਰਿਤ ਹੋਵੇ ਹਰ ਮਨੁੱਖੀ ਮਨ

— ਨਿਰੰਕਾਰੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

: “ਅਸਲ ਜਾਗ੍ਰਿਤੀ ਉਦੋਂ ਹੀ ਆਉਂਦੀ ਹੈ, ਜਦੋਂ ਮਨੁੱਖ ਹਰ ਪਲ ਪਰਮਾਤਮਾ ਦੀ ਮੌਜੂਦਗੀ ਦਾ ਅਹਿਸਾਸ ਕਰਦਿਆਂ ਅਧਿਆਤਮਿਕਤਾ ਨੂੰ ਆਪਣੇ ਜੀਵਨ ਵਿੱਚ ਅਪਣਾਉਂਦਾ ਕਰਦਾ ਹੈ।” ਇਹ ਪ੍ਰੇਰਣਾਦਾਇਕ ਵਿਚਾਰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ 79ਵੇਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਦੇ ਪਹਿਲੇ ਦਿਨ ‘ਮਾਨਵਤਾ ਦੇ ਨਾਮ ਸੰਦੇਸ਼’ ਦੌਰਾਨ ਪ੍ਰਗਟ ਕੀਤੇ।

23 ਤੋਂ 26 ਅਕਤੂਬਰ ਤੱਕ ਆਯੋਜਿਤ ਇਸ ਚਾਰ ਰੋਜ਼ਾ ਸਲਾਨਾ ਸੰਤ ਸਮਾਗਮ ਦਾ ਸ਼ੁਭ ਆਰੰਭ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਅਤੇ ਸਤਿਕਾਰਯੋਗ ਨਿਰੰਕਾਰੀ ਰਾਜਪਿਤਾ ਰਮਿਤ ਜੀ ਦੀ ਪਾਵਨ ਛਤਰ-ਛਾਇਆ ਹੇਠ ਸ਼ਰਧਾ ਅਤੇ ਅਧਿਆਤਮਿਕ ਉਤਸ਼ਾਹ ਨਾਲ ਹੋਇਆ। ਇਸ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਸ਼ਰਧਾਲੂ ਭਗਤ ਸ਼ਾਮਲ ਹੋ ਕੇ ਸਤਿਗੁਰੂ ਦੇ ਰੂਹਾਨੀ ਦਰਸ਼ਨਾਂ ਅਤੇ ਪਾਵਨ ਸੰਦੇਸ਼ਾਂ ਦਾ ਲਾਭ ਪ੍ਰਾਪਤ ਕਰ ਰਹੇ ਹਨ।

ਸੰਤ ਸਮਾਗਮ ਦੇ ਪਹਿਲੇ ਦਿਨ ‘ਮਾਨਵਤਾ ਦੇ ਨਾਮ ਸੰਦੇਸ਼’ ਦੌਰਾਨ ਸਤਿਗੁਰੂ ਮਾਤਾ ਸੁਦੀਕਸਾ ਜੀ ਮਹਾਰਾਜ ਨੇ ਫ਼ਰਮਾਇਆ ਕਿ ਦੇਸ਼-ਵਿਦੇਸ਼ ਤੋਂ ਸੰਤ-ਮਹਾਪੁਰਸ਼ਾਂ ਦੇ ਇਕੱਠੇ ਹੋਣ ਦਾ ਮੁੱਖ ਉਦੇਸ਼ ਮਨੁੱਖੀ ਮਨ ਵਿੱਚ ਅਧਿਆਤਮਿਕ ਜਾਗ੍ਰਿਤੀ ਨੂੰ ਬਣਾਈ ਰੱਖਣਾ ਹੈ, ਤਾਂ ਜੋ ਜੀਵਨ ਦੇ ਹਰ ਪਲ ਨੂੰ ਪੂਰੀ ਚੇਤਨਾ ਅਤੇ ਪਰਮਾਤਮਾ ਦੇ ਅਹਿਸਾਸ ਨਾਲ ਜ਼ਿੰਦਗੀ ਬਤੀਤ ਕੀਤੀ ਜਾ ਸਕੇ।

ਸਤਿਗੁਰੂ ਮਾਤਾ ਜੀ ਨੇ ਫਰਮਾਇਆ ਕਿ ਹਰੇਕ ਵਿਅਕਤੀ ਨੂੰ ਆਪਣੇ ਘਰ, ਪਰਿਵਾਰ, ਸਮਾਜ ਅਤੇ ਦੇਸ਼ ਪ੍ਰਤੀ ਆਪਣੇ ਫ਼ਰਜ਼ਾਂ ਅਤੇ ਜ਼ਿੰਮੇਵਾਰੀਆਂ ਨੂੰ ਪੂਰੀ ਨਿਸ਼ਠਾ ਨਾਲ ਨਿਭਾਉਂਦਿਆਂ ਇੱਕ ਜਾਗਰੂਕ ਵਿਸ਼ਵ ਨਾਗਰਿਕ ਬਣਨਾ ਚਾਹੀਦਾ ਹੈ। ਜਾਤ-ਪਾਤ, ਭਾਸ਼ਾ, ਖੇਤਰ ਜਾਂ ਸੁਭਾਅ ਦੇ ਫਰਕ ਤੋਂ ਉੱਪਰ ਉੱਠ ਕੇ ਹਰੇਕ ਮਨੁੱਖ ਨੂੰ ਪਿਆਰ, ਸਤਿਕਾਰ ਅਤੇ ਅਪਣੱਤ ਦੀ ਭਾਵਨਾ ਨਾਲ ਸਵੀਕਾਰ ਕਰਨਾ ਹੀ ਸੱਚੀ ਮਾਨਵਤਾ ਹੈ।

ਸਤਿਗੁਰੂ ਮਾਤਾ ਜੀ ਨੇ ਅੱਗੇ ਫ਼ਰਮਾਇਆ ਕਿ ਅਸਲ ਅਧਿਆਤਮਿਕ ਜਾਗ੍ਰਿਤੀ ਸਿਰਫ਼ ਵਿਚਾਰਾਂ ਜਾਂ ਦਿਖਾਵੇ ਤੱਕ ਸੀਮਤ ਨਹੀਂ ਹੁੰਦੀ, ਸਗੋਂ ਇਹ ਸਾਡੇ ਵਿਹਾਰ, ਆਚਰਨ ਅਤੇ ਸਮਾਜਿਕ ਜ਼ਿੰਮੇਵਾਰੀਆਂ ਵਿੱਚ ਵੀ ਪ੍ਰਗਟ ਹੋਣੀ ਚਾਹੀਦੀ ਹੈ। ਇਹ ਜਾਗ੍ਰਿਤੀ ਕਿਸੇ ਇੱਕ ਪਲ ਜਾਂ ਮੌਕੇ ਦੀ ਗੱਲ ਨਹੀਂ, ਬਲਕਿ ਜੀਵਨ ਭਰ ਬਣਾਈ ਰੱਖਣ ਵਾਲੀ ਭਾਵਨਾ ਹੈ। ਹਾਲਾਤ ਭਾਵੇਂ ਕਿਹੋ ਜਿਹੇ ਵੀ ਹੋਣ, ਪਰਮਾਤਮਾ ਦੀ ਰਜ਼ਾ ਨੂੰ ਸਵੀਕਾਰ ਕਰਦਿਆਂ ਹਰ ਪਲ ਨੂੰ ਉਸ ਦੀ ਬਖ਼ਸ਼ਿਸ਼ ਸਮਝ ਕੇ ਖ਼ੁਸ਼ੀ, ਸੰਤੋਖ ਅਤੇ ਸ਼ੁਕਰਾਨੇ ਨਾਲ ਜੀਉਣਾ ਹੀ ਸੱਚੀ ਅਧਿਆਤਮਿਕਤਾ ਹੈ।

ਸਮਾਗਮ ਸਥੱਲ ’ਤੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਸਵਾਗਤ ਸੰਤ ਨਿਰੰਕਾਰੀ ਮੰਡਲ ਦੇ ਜਨਰਲ ਸਕੱਤਰ ਸ੍ਰੀ ਸੁਖਦੇਵ ਸਿੰਘ ਜੀ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਅਤੇ ਮੰਡਲ ਦੀ ਪ੍ਰਧਾਨ ਸ੍ਰੀਮਤੀ ਰਾਜਕੁਮਾਰੀ ਜੀ ਨੇ ਫੁੱਲਾਂ ਦਾ ਹਾਰ ਪਹਿਨਾ ਕੇ ਕੀਤਾ। ਇਸੇ ਤਰ੍ਹਾਂ ਨਿਰੰਕਾਰੀ ਰਾਜਪਿਤਾ ਰਮਿਤ ਜੀ ਦਾ ਸਵਾਗਤ ਸ੍ਰੀ ਐੱਸ. ਐੱਲ. ਗਰਗ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਅਤੇ ਸ੍ਰੀ ਐੱਚ. ਐੱਸ. ਚਾਵਲਾ ਨੇ ਫੁੱਲਾਂ ਦਾ ਹਾਰ ਪਾ ਕੇ ਕੀਤਾ।

ਇਸ ਤੋਂ ਬਾਅਦ ਸਤਿਗੁਰੂ ਮਾਤਾ ਜੀ ਅਤੇ ਨਿਰੰਕਾਰੀ ਰਾਜਪਿਤਾ ਜੀ ਨੂੰ ਫੁੱਲਾਂ ਨਾਲ ਸਜਾਈ ਗਈ ਪਾਲਕੀ ਵਿੱਚ ਬਿਰਾਜਮਾਨ ਕਰਕੇ ਇੱਕ ਸ਼ਾਨਦਾਰ ਸ਼ੋਭਾ ਯਾਤਰਾ ਦੇ ਰੂਪ ਵਿੱਚ ਸਮਾਗਮ ਪੰਡਾਲ ਦੇ ਵਿਚਕਾਰੋਂ ਹੁੰਦੇ ਹੋਏ ਮੁੱਖ ਮੰਚ ਤੱਕ ਲਿਜਾਇਆ ਗਿਆ। ਇਸ ਮੌਕੇ ਨਿਰੰਕਾਰੀ ਇੰਸਟੀਚਿਊਟ ਆਫ਼ ਮਿਊਜ਼ਿਕ ਐਂਡ ਆਰਟਸ (ਐਨ.ਆਈ.ਐਮ.ਏ.) ਦੇ 600 ਤੋਂ ਵੱਧ ਵਿਦਿਆਰਥੀਆਂ ਨੇ ਭਰਤਨਾਟਿਅਮ ਨਾਚ ਅਤੇ ਮਧੁਰ ਸਵਾਗਤੀ ਗੀਤ ਦੀ ਪੇਸ਼ਕਾਰੀ ਕਰਕੇ ਦੈਵੀ ਜੋੜੀ ਦਾ ਭਾਵਪੂਰਨ ਸਵਾਗਤ ਕੀਤਾ।

ਸਤਿਗੁਰੂ ਮਾਤਾ ਜੀ ਅਤੇ ਨਿਰੰਕਾਰੀ ਰਾਜਪਿਤਾ ਜੀ ਦਾ ਪਾਵਨ ਅਸ਼ੀਰਵਾਦ ਪ੍ਰਾਪਤ ਕਰਕੇ ਸ਼ਰਧਾਲੂ ਭਗਤ ਪ੍ਰਸੰਨ ਹੋ ਉੱਠੇ। ਦੈਵੀ ਜੋੜੀ ਨੇ ਆਪਣੇ ਸਨੇਹਪੂਰਨ ਆਸ਼ੀਰਵਾਦ ਨਾਲ ਸਾਰਿਆਂ ਨੂੰ ਨਿਹਾਲ ਕੀਤਾ। ਸਮੁੱਚਾ ਵਾਤਾਵਰਣ ਪ੍ਰੇਮ-ਭਗਤੀ ਅਤੇ ਅਧਿਆਤਮਿਕ ਆਨੰਦ ਨਾਲ ਸਰਾਬੋਰ ਹੋ ਗਿਆ। ਵੱਖ-ਵੱਖ ਸੱਭਿਆਚਾਰਾਂ, ਜਾਤਾਂ, ਧਰਮਾਂ ਅਤੇ ਭਾਸ਼ਾਵਾਂ ਨਾਲ ਸਬੰਧਤ ਸ਼ਰਧਾਲੂ ਸਾਰੇ ਭੇਦਭਾਵਾਂ ਤੋਂ ਉੱਪਰ ਉੱਠ ਕੇ ਪਿਆਰ ਅਤੇ ਮਾਨਵ ਏਕਤਾ ਦੇ ਸੂਤਰ ਵਿੱਚ ਬੱਝੇ ਹੋਏ ਦਿਖਾਈ ਦਿੱਤੇ। ਇਹ ਮਨਮੋਹਕ ਦ੍ਰਿਸ਼ ਸਤਿਗੁਰੂ ਦੇ ਪਿਆਰ, ਸਦਭਾਵਨਾ ਅਤੇ ਵਿਸ਼ਵ-ਭਾਈਚਾਰੇ ਦੇ ਸੰਦੇਸ਼ ਨੂੰ ਸਾਕਾਰ ਕਰ ਰਿਹਾ ਸੀ।

*ਪ੍ਰੈੱਸ ਕਾਨਫ਼ਰੰਸ*

‘ਮਾਨਵਤਾ ਦੇ ਨਾਮ ਸੰਦੇਸ਼’ ਪ੍ਰੋਗਰਾਮ ਦੇ ਸ਼ੁਭ ਆਰੰਭ ਤੋਂ ਪਹਿਲਾਂ ਸਮਾਗਮ ਦੇ ਪਹਿਲੇ ਦਿਨ ਇੱਕ ਵਿਸ਼ੇਸ਼ ਪ੍ਰੈੱਸ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਦੇਸ਼ ਭਰ ਤੋਂ ਆਏ ਮੀਡੀਆ ਕਰਮੀਆਂ ਅਤੇ ਪੱਤਰਕਾਰਾਂ ਨੇ ਸ਼ਮੂਲੀਅਤ ਕੀਤੀ ਅਤੇ ਨਿਰੰਕਾਰੀ ਸੰਤ ਸਮਾਗਮ ਦੇ ਆਯੋਜਨ, ਇਸ ਦੀ ਅਧਿਆਤਮਿਕ ਵਿਚਾਰਧਾਰਾ, ਉਦੇਸ਼ਾਂ ਅਤੇ ਮਿਸ਼ਨ ਵਲੋਂ ਕੀਤੇ ਜਾ ਰਹੇ ਲੋਕ-ਭਲਾਈ ਦੇ ਕੰਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਪ੍ਰਾਪਤ ਕੀਤੀ।