ਗੜ੍ਹਦੀਵਾਲਾ 14 ਅਕਤੂਬਰ (ਚੌਧਰੀ)
ਮਾਨਸਿਕ ਤਣਾਅ ਕਈ ਬਿਮਾਰੀਆਂ ਦਾ ਕਾਰਨ : – ਡਾ. ਸੁਦੇਸ਼ ਰਾਜਨ
: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਮਨਦੀਪ ਕਮਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਮੈਡੀਕਲ ਸਪੈਸ਼ਲਿਸਟ ਦੀ ਪ੍ਰਧਾਨਗੀ ਹੇਠ ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ।ਇਸ ਮੌਕੇ ਡਾ. ਸੁਦੇਸ਼ ਰਾਜਨ ਜੀ ਨੇ ਵਿਸਤਾਰਪੂਰਵਕ ਜਾਣਕਾਰੀ ਦਿੰਦਿਆ ਕਿਹਾ ਕਿ ਅੱਜ ਦੀ ਤੇਜ ਰਫਤਾਰ ਜਿੰਦਗੀ ਵਿਚ ਮਾਨਸਿਕ ਤਣਾਅ ਅੱਜ ਕਲ ਆਮ ਜਿਹੀ ਬਿਮਾਰੀ ਹੋ ਗਈ ਹੈ ।ਉਨਾ ਦੱਸਿਆਂ ਕਿ ਸੋਚ, ਮਹਿਸੂਸ ਕਰਨ ਅਤੇ ਵਿਵਹਾਰ ਵਿਚ ਬਦਲਾਅ ਕਰਨ ਵਾਲੇ ਵਿਕਾਰ ਨੂੰ ਮਾਨਸਿਕ ਰੋਗ ਕਹਿੰਦੇ ਹਨ ।ਮਾਨਸਿਕ ਤਣਾਅ ਕਈ ਬਿਮਾਰੀੁਆਂ ਦਾ ਕਾਰਨ ਬਣਦਾ ਹੈ ਇਸ ਰੋਗ ਦੌਰਾਨ ਚਿੜਚਿੜਾਪਨ, ਮਨ ਦੀ ਉਦਾਸੀ, ਨੀਦ ਦਾ ਘਟ ਆਉਣਾ , ਇੱਛਾ ਦਾ ਘਟਣਾ, ਮਨੋਵਿਸ਼ਵਾਸ਼ ਦਾ ਘਟਣਾ,ਸ਼ੱਕ ਕਰਨਾ, ਜਲਦੀ ਥਕਾਵਟ ਹੋਣਾ, ਭੁਖ ਵਿਚ ਬਦਲਾਵ, ਕੰਮਕਾਜ ਦਾ ਪ੍ਰਵਾਵਿਤ ਹੋਣਾ ,ਪਛਤਾਵੇ ਦੇ ਵਿਚਾਰ ਅਤੇ ਆਤਮ-ਹੱਤਿਆ ਕਰਨ ਬਾਰੇ ਅਣਚਾਹੇ ਵਿਚਾਰ ਜਾ ਕੋਸ਼ਿਸ ਕਰਨਾ ਆਦਿ ਲਛਣ ਹਨ। ਇਸ ਰੋਗ ਤੋ ਬਚਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਇਹ ਰੋਗ ਮਰੀਜ ਦੀ ਮਾਨਸਿਕ ਅਵਸਥਾ ਤੇ ਨਿਰਭਰ ਕਰਦਾ ਹੈ। ਸਕਾਰਾਤਮਕ ਸੋਚ, ਸਮੇ ਸਿਰ ਨੀਂਦ ਲੈਣਾ, ਸੰਤੁਲਿਤ ਭੋਜਨ ਅਤੇ ਯੋਗ ਆਦਿ ਦੁਆਰਾ ਇਸ ਤੋ ਬਚਆ ਕੀਤਾ ਜਾ ਸਕਦਾ ਹੈ।ਮਾਨਸਿਕ ਰੋਗਾਂ ਦੇ ਇਲਾਜ ਲਈ ਸਰਕਾਰੀ ਹਸਪਤਾਲਾਂ ਵਿਚ ਮਨੋਰੋਗ ਮਾਹਿਰ ਅਤੇ ਕੌਸਲਰ ਦੀ ਸੁਵਿਧਾ ਉਪਲਬਧ ਹੈ ਜਿਥੇ ਮਰੀਜ ਦਵਾਈਆਂ ਰਾਹੀ, ਸਲਾਹ ਮਸ਼ਵਰੇ ਅਤੇ ਵਿਸਥਾਰ ਵਿਚ ਗਲਬਾਤ ਕਰਕੇ ਇਲਾਜ ਕਰਵਾ ਸਕਦਾ ਹੈ ਅਤੇ ਲੋੜ ਪੈਣ ਤੇ ਮਰੀਜ ਨੂੰ ਦਾਖਲ ਕਰਨ ਦਾ ਪ੍ਰਬੰਧ ਵੀ ਹੈ।ਇਸ ਮੌਕੇ ਜਸਤਿੰਦਰ ਸਿੰਘ ਬੀ.ਈ.ਈ, ਮ.ਪ.ਹ.ਸ ਪਰਦੀਪ ਕੌਰ, ਅਮਿਤ ਸ਼ਰਮਾ ਅਤੇ ਗੁਰਿੰਦਰਜੀਤ ਸਿੰਘ, ਮ.ਪ.ਹ.ਵ ਮੋਨਿਕਾ ਅਤੇ ਜਣਯੋਧ ਸਿੰਘ, ਅਤੇ ਆਮ ਲੋਗ ਹਾਜ਼ਰ ਸਨ।







