ਗੜ੍ਹਦੀਵਾਲਾ 9 ਅਕਤੂਬਰ (ਚੌਧਰੀ)
: ਖਾਲਸਾ ਕਾਲਜ ਗੜੵਦੀਵਾਲਾ ਵਿਖੇ ਪੋਲੀਟਿਕਲ ਸਾਇੰਸ ਵਿਭਾਗ ਅਤੇ ਕੰਪੀਟੀਟਿਵ ਐਗਜ਼ਾਮੀਨੇਸ਼ਨ ਪ੍ਰਿਪਰੇਸ਼ਨ ਸੈੱਲ ਵੱਲੋਂ ਸਾਂਝੇ ਤੌਰ ’ਤੇ ਵਿਦਿਆਰਥੀਆਂ ਲਈ ਇੰਟਰ-ਡਿਪਾਰਟਮੈਂਟ ਕਵਿਜ਼ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਪ੍ਰਤੀ ਜਾਗਰੂਕ ਕਰਨਾ, ਉਨ੍ਹਾਂ ਦੇ ਆਮ ਗਿਆਨ ਅਤੇ ਬੌਧਿਕ ਸਮਰੱਥਾ ਨੂੰ ਪਰਖਣਾ ਅਤੇ ਭਵਿੱਖ ਵਿੱਚ ਅਜਿਹੀਆਂ ਪ੍ਰੀਖਿਆਵਾਂ ਲਈ ਉਤਸ਼ਾਹਿਤ ਕਰਨਾ ਸੀ।
ਮੁਕਾਬਲੇ ਵਿੱਚ ਇਕਨਾਮਿਕਸ ਵਿਭਾਗ, ਇੰਗਲਿਸ਼ ਵਿਭਾਗ ਅਤੇ ਸਾਇੰਸ ਵਿਭਾਗ ਸਮੇਤ ਵੱਖ-ਵੱਖ ਵਿਭਾਗਾਂ ਅਤੇ ਸਕੂਲ ਦੇ ਵਿਦਿਆਰਥੀਆਂ ਦੀਆਂ ਟੀਮਾਂ ਨੇ ਉਤਸ਼ਾਹ ਨਾਲ ਭਾਗ ਲਿਆ। ਵਿਦਿਆਰਥੀਆਂ ਨੇ ਵੱਖ-ਵੱਖ ਰਾਊਂਡਾਂ ਦੌਰਾਨ ਆਪਣੀ ਜਾਣਕਾਰੀ, ਤਰਕਸ਼ਕਤੀ ਅਤੇ ਤੁਰੰਤ ਫੈਸਲਾ ਲੈਣ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਕਵਿਜ਼ ਮਾਸਟਰ ਵਜੋਂ ਰਿਤਿਕਾ ਸ਼ਰਮਾ ਨੇ ਮੁਕਾਬਲੇ ਨੂੰ ਸੁਚੱਜੇ ਅਤੇ ਰੌਚਿਕ ਢੰਗ ਨਾਲ ਸੰਚਾਲਿਤ ਕੀਤਾ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਵੀ ਅਜਿਹੀਆਂ ਅਕਾਦਮਿਕ ਅਤੇ ਗਿਆਨਵਰਧਕ ਗਤੀਵਿਧੀਆਂ ਵਿੱਚ ਵੱਧ-ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ, ਗਿਆਨ ਅਤੇ ਪ੍ਰਤੀਯੋਗੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਸਹਾਇਕ ਹੁੰਦੇ ਹਨ।
ਇਸ ਮੌਕੇ ਵਾਈਸ ਪ੍ਰਿੰ. ਸ੍ਰੀ ਸੰਜੀਵ ਕੁਮਾਰ, ਸ੍ਰੀ ਜਗਦੀਪ ਕੁਮਾਰ, ਪੋਲੀਟਿਕਲ ਸਾਇੰਸ ਵਿਭਾਗ ਤੋਂ ਡਾ. ਅਰਚਨਾ, ਮੈਡਮ ਜਸਪ੍ਰੀਤ , ਮੈਡਮ ਦਲਜੀਤ ਕੌਰ, ਮੈਡਮ ਇੰਦਰਜੀਤ ਕੌਰ, ਸਮੂਹ ਸਟਾਫ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ। ਪ੍ਰੋਗਰਾਮ ਦੇ ਅੰਤ ਵਿੱਚ ਆਯੋਜਕਾਂ ਵੱਲੋਂ ਸਾਰੇ ਭਾਗੀਦਾਰਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।







