Prime Punjab Times

Latest news
ਦਿਲਕਸ਼ ਸਿੰਘ ਨੇ DAV ਰਾਸ਼ਟਰੀ ਪੱਧਰੀ ਵੁਸ਼ੂ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ  ਖ਼ਾਲਸਾ ਕਾਲਜ ਵਿਖੇ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਦਸੂਹਾ ਦੇ ਨੌਜਵਾਨ ਦੀ ਰੂਸ 'ਚ ਹੋਈ ਮੌ+ਤ,ਮ੍ਰਿਤਕ ਦੇ ਜੱਦੀ ਪਿੰਡ ਪਹੁੰਚੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ’ਤੇ ਚੈਰੀਟੇਬਲ ਹਸਪਤਾਲ ਬਾਹਗਾ ਵਿਖੇ ਮੁਫ਼ਤ ਮੈਡੀਕਲ ਕੈਂਪ ... ਖਾਲਸਾ ਕਾਲਜ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਕੁਆਂਟਮ ਪੇਪਰ ਮਿੱਲ,ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਵਿਰਾਸਤ-ਏ-ਖਾਲਸ... ਬਟਾਲਾ ’ਚ ਦਿਨ-ਦਿਹਾੜੇ ਫਾਇਰਿੰਗ ਨਾਲ ਦਹਿਸ਼ਤ, ਦੁਕਾਨ ਦੇ ਸ਼ੀਸ਼ੇ ’ਤੇ ਲੱਗੀਆਂ ਦੋ ਗੋਲੀਆਂ ਦੋਵੇਂ ਨੌਜਵਾਨ ਫ਼ਰਾਰ *ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਕੱਢੀ* KMS ਕਾਲਜ ਵਿਖੇ ਆਈ.ਸੀ.ਟੀ.ਅਕੈਡਮੀ ਵੱਲੋਂ ਡਿਜੀਟਲ ਮਾਰਕੀਟਿੰਗ ਸਬੰਧੀ ਪੰਜ ਰੋਜ਼ਾ ਵਰਕਸ਼ਾਪ ਦਾ ਆਯੋਜਨ ਖ਼ਾਲਸਾ ਕਾਲਜ ਵਿਖੇ ਬਿਜ਼ਨੈੱਸ ਫੈਸਟ ਦਾ ਆਯੋਜਨ ਸਤਵੀਰ ਸਿੰਘ ਨੇ ਖੇਡਾਂ ਵਤਨ ਪੰਜਾਬ ਦੀਆਂ 'ਚ ਜਿੱਤਿਆ ਸੋਨ ਤਗਮਾ, 10 ਹਜ਼ਾਰ ਰੁਪਏ ਦਾ ਨਕਦ ਇਨਾਮ ਕੀਤਾ ਪ੍ਰਾਪਤ 
ADVERTISEMENT
You are currently viewing ਚੋਰਾਂ ਨੇ ਦੋ ਸਰਕਾਰੀ ਸਕੂਲਾਂ ਨੂੰ ਬਣਾਇਆ ਨਿਸ਼ਾਨਾ, 2ਗੈਸ ਸਿਲੰਡਰ ਤੇ ਕਰਿਆਨੇ ਦਾ ਸਮਾਨ ਲੈ ਉੱਡੇ

ਚੋਰਾਂ ਨੇ ਦੋ ਸਰਕਾਰੀ ਸਕੂਲਾਂ ਨੂੰ ਬਣਾਇਆ ਨਿਸ਼ਾਨਾ, 2ਗੈਸ ਸਿਲੰਡਰ ਤੇ ਕਰਿਆਨੇ ਦਾ ਸਮਾਨ ਲੈ ਉੱਡੇ

ਦਸੂਹਾ 13 ਸਤੰਬਰ (ਚੌਧਰੀ )

: ਬੀਤੀ 12 ਸਤੰਬਰ ਦੀ ਰਾਤ ਚੋਰਾਂ ਵਲੋਂ ਸਰਕਾਰੀ ਮਿਡਲ ਤੇ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਅਰਾਈਆਂ ਵਿਖੇ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।

ਇਸ ਸਬੰਧੀ ਮਿਡਲ ਸਕੂਲ ਇੰਚਾਰਜ ਨੇ ਅਮਨਦੀਪ ਕੌਰ ਅਤੇ ਮਮਤਾ ਰਾਣੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅੱਜ ਸਵੇਰੇ ਪਿੰਡ ਦੇ ਮੋਹਤਵਰ ਵਿਅਕਤੀਆਂ ਦਾ ਫੋਨ ਆਇਆ ਕਿ ਸਕੂਲ ਵਿੱਚ ਚੋਰੀ ਹੋ ਗਈ ਹੈ। ਅਸੀਂ ਜਾ ਕੇ ਦੇਖਿਆ ਕਿ ਮਿਡਲ ਸਕੂਲ ਅਤੇ ਐਲੀਮੈਂਟਰੀ ਸਕੂਲ ਦੇ ਤਾਲੇ ਅਤੇ ਸੈਂਟਰ ਲਾੱਕ ਟੂਟੇ ਹੋਏ ਸਨ ਅਤੇ ਅਲਮਾਰੀਆਂ ਵਿੱਚ ਪਿਆ ਸਾਰਾ ਸਾਮਾਨ ਖਿਲਰਿਆ ਪਿਆ ਸੀ।ਚੋਰ ਇੰਨੇ ਸ਼ਾਤਰ ਸਨ ਕਿ ਉਨਾਂ ਵਲੋਂ ਸਕੂਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਮੁੰਹ ਅਸਮਾਨ ਵੱਲ ਕਰਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਸ ਚੋਰੀ ਨਾਲ ਪਿੰਡ ਦੇ ਲੋਕਾਂ ਵਿੱਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

(ਚੋਰੀ ਦੀ ਵਾਰਦਾਤ ਦਾ ਜਾਇਜ਼ਾ ਲੈਂਦੇ ਹੋਏ ਪੁਲਿਸ ਅਧਿਕਾਰੀ)

ਸਮਾਨ ਚੈਕ ਕਰਨ ਤੇ ਪਾਇਆ ਗਿਆ ਕਿ ਮਿਡਲ ਸਕੂਲ ਦੇ ਮਿਡ ਡੇ ਮੀਲ ਘਰ ਵਿਚੋਂ 2 ਗੈਸ ਸਿਲੰਡਰ ਅਤੇ ਐਲੀਮੈਂਟਰੀ ਸਕੂਲ ਚੋਂ ਕਰਿਆਨੇ ਦਾ ਸਮਾਨ ਚੋਰੀ ਕਰਕੇ ਚੋਰ ਲੈ ਗਏ ਹਨ। ਇਸ ਚੋਰੀ ਸਬੰਧੀ ਤੁਰੰਤ ਸ਼ਿਕਾਇਤ ਥਾਣਾ ਦਸੂਹਾ ਪੁਲਿਸ ਨੂੰ ਦਿੱਤੀ ਗਈ। ਦਸੂਹਾ ਪੁਲਿਸ ਵਲੋਂ ਹਵਲਦਾਰ ਮਨਜੀਤ ਭਾਟੀਆ ਅਤੇ ਹਵਲਦਾਰ ਰਾਜਵਿੰਦਰ ਕੌਰ ਨੇ ਮੌਕੇ ਤੇ ਪਹੁੰਚ ਕੇ ਚੋਰੀ ਸਬੰਧੀ ਜਾਇਆ ਲਿਆ ਅਤੇ ਦੋਸ਼ੀਆਂ ਦੀ ਜਲਦ ਭਾਲ ਕਰਨ ਦੀ ਗੱਲ ਆਖੀ। ਇਸ ਸਬੰਧੀ ਲਿਖਤੀ ਸ਼ਿਕਾਇਤ ਵੀ ਪੁਲਿਸ ਨੂੰ ਦੇ ਦਿੱਤੀ ਗਈ ਹੈ।ਇਸ ਮੌਕੇ ਪਿੰਡ ਦੇ ਲੋਕ ਅਤੇ ਸਮੂਹ ਸਟਾਫ ਹਾਜ਼ਰ ਸੀ।