ਗੜ੍ਹਦੀਵਾਲਾ 14 ਅਗਸਤ (ਚੌਧਰੀ)
: ਅੱਜ ਭਾਜਪਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਨਿਤਿਨ ਨੰਨੂ ਗੜ੍ਹਦੀਵਾਲਾ ਵਿਖੇ ਭਾਜਪਾ ਆਗੂ ਈਸ਼ੂ ਗੁਪਤਾ ਦੇ ਦਫ਼ਤਰ ਵਿਖੇ ਪਹੁੰਚੇ। ਇਸ ਮੌਕੇ ਈਸ਼ੂ ਗੁਪਤਾ, ਡਾ. ਸਵਰਨਕਾਂਤ ਪਰਾਸ਼ਰ, ਦੁਸ਼ਿਅੰਤ ਮਿਨਹਾਸ ਨੇ ਸਾਂਝੇ ਤੌਰ ‘ਤੇ ਨਿਤਿਨ ਨੰਨੂ ਗੁਪਤਾ ਦਾ ਸਨਮਾਨ ਕੀਤਾ ਗਿਆ।ਇਸ ਮੌਕੇ ਡਾ. ਸਵਰਨਕਾਂਤ ਪਰਾਸ਼ਰ, ਈਸ਼ੂ ਗੁਪਤਾ, ਦੁਸ਼ਿਅੰਤ ਮਿਨਹਾਸ ਨੇ ਸਾਂਝੇ ਤੌਰ ‘ਤੇ ਕਿਹਾ ਕਿ ਭਾਜਪਾ ਪੰਜਾਬ ਇਕਾਈ ਦੇ ਸੰਗਠਨ ਨੂੰ ਮਜਬੂਤ ਕਰਨ ਲਈ ਬਹੁਤ ਮਿਹਨਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਵਰਕਰਾਂ ਅਤੇ ਆਗੂਆਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। ਤੱਦ ਹੀ ਸਾਡਾ ਸੰਗਠਨ ਮਜ਼ਬੂਤ ਹੋਵੇਗਾ ਤੇ ਪੰਜਾਬ ਵਿੱਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਵਧੀਆ ਪ੍ਰਦਰਸ਼ਨ ਕਰ ਸਕੇਗੀ।
ਫੋਟੋ : ਭਾਜਪਾ ਜ਼ਿਲ੍ਹਾ ਪ੍ਰਧਾਨ ਨਿਤਿਨ ਨੰਨੂ ਦਾ ਸਨਮਾਨ ਕਰਦੇ ਹੋਏ ਈਸ਼ੂ ਗੁਪਤਾ ਅਤੇ ਹੋਰ।






