Prime Punjab Times

Latest news
*44ਵੇਂ ਮਾਤਾ ਚਿੰਤਪੂਰਨੀ ਲੰਗਰ ਮੇਲੇ ਦੀਆਂ ਤਿਆਰੀਆਂ ਮੁਕੰਮਲ,ਡਿਊਟੀਆਂ ਸੰਬੰਧੀ ਬੈਠਕ ਸੰਪੰਨ* ਨਗਰ ਨਿਗਮ ਨੂੰ ਉਡਾਉਣ ਦੀ ਧਮਕੀ ਨਾਲ ਮਚੀ ਹਫੜਾ-ਦਫੜੀ, ਵਿਕਾਸ ਮੀਟਿੰਗ ਅੱਧ ਵਿਚਾਲੇ ਰੋਕ ਕੇ ਖਾਲੀ ਕਰਵਾਇਆ ਦਫ਼ਤਰ KMS ਕਾਲਜ ਵਿਖੇ ‘ਵਿੱਦਿਆ ਆਰੰਭ 2026’ ਨਾਲ ਦੋ-ਦਿਨਾ ਸਮਾਗਮ ਦੀ ਸ਼ਾਨਦਾਰ ਸਮਾਪਤੀ ਸ੍ਰੀ ਖਾਟੂ ਸ਼ਯਾਮ -ਸਾਲਾਸਰ ਬਾਲਾਜੀ, ਮਥੁਰਾ-ਵਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਲਈ ਸ਼ੁਰੂ ਹੋਣਗੀਆਂ ਬੱਸਾਂ ਖ਼ਾਲਸਾ ਕਾਲਜ ਵਿਖੇ ‘ਨਸ਼ਾ ਮੁਕਤ ਭਾਰਤ’ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਵਿਖੇ ‘ਆਗਾਜ਼-ਏ-ਖ਼ਾਸ’ ਨਾਲ ਨਵੇਂ ਅਕਾਦਮਿਕ ਸੈਸ਼ਨ 2026-27 ਦਾ ਸ਼ਾਨਦਾਰ ਆਗਾਜ਼ ਸੋਸਾਇਟੀ ਨੇ 124 ਵੇਂ ਮਹੀਨਾਵਾਰ  ਸਮਾਰੋਹ ਦੌਰਾਨ 200 ਲੋੜਵੰਦਾਂ ਨੂੰ ਵੰਡਿਆ ਰਾਸ਼ਣ  ਸ.ਸ.ਸ.ਸਕੂਲ ਭੂੰਗਾ ਵਿਖੇ ਨੈਸ਼ਨਲ ਡੀ-ਵਾਰਿਮੰਗ ਦਿਵਸ ਮਨਾਇਆ ਗਿਆ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਵਿਖੇ ਨੈਸ਼ਨਲ ਡੀ ਵਾਰਮਿੰਗ ਡੇ ਮਨਾਇਆ गुरु मां की दिव्य संगत में साधकों ने किया सामूहिक ध्यान, 13 अगस्त को देश-विदेश में होगा विशेष योग नि...
ADVERTISEMENT
You are currently viewing ਸ੍ਰੀ ਖਾਟੂ ਸ਼ਯਾਮ -ਸਾਲਾਸਰ ਬਾਲਾਜੀ, ਮਥੁਰਾ-ਵਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਲਈ ਸ਼ੁਰੂ ਹੋਣਗੀਆਂ ਬੱਸਾਂ

ਸ੍ਰੀ ਖਾਟੂ ਸ਼ਯਾਮ -ਸਾਲਾਸਰ ਬਾਲਾਜੀ, ਮਥੁਰਾ-ਵਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਲਈ ਸ਼ੁਰੂ ਹੋਣਗੀਆਂ ਬੱਸਾਂ

ਹੁਸ਼ਿਆਰਪੁਰ, 10 ਅਗਸਤ (ਪ੍ਰਾਈਮ ਪੰਜਾਬ ਟਾਈਮਜ) 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਕਰਨਗੇ ਬੱਸਾਂ ਰਵਾਨਾ

ਰੌਸ਼ਨ ਗਰਾਊਂਡ ਹੁਸ਼ਿਆਰਪੁਰ ਤੋਂ ਜਾਣਗੀਆਂ 15 ਬੱਸਾਂ, ਡਿਪਟੀ ਕਮਿਸ਼ਨਰ ਨੇ ਲਿਆ ਤਿਆਰੀਆਂ ਦਾ ਜਾਇਜ਼ਾ

 : ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਸਥਾਨਕ ਰੌਸ਼ਨ ਗਰਾਊਂਡ ਤੋਂ ਸ਼ਰਧਾਲੂਆਂ ਲਈ ਸ੍ਰੀ ਖਾਟੂ ਸ਼ਯਾਮ -ਸਾਲਾਸਰ ਬਾਲਾਜੀ, ਮਥੁਰਾ-ਵਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਲਈ ਬੱਸਾਂ ਨੂੰ ਝੰਡੀ ਦੇ ਕੇ ਰਵਾਨਾ ਕਰਨਗੇ।

ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅੱਜ ਸ਼ਾਮ ਰੌਸ਼ਨ ਗਰਾਊਂਡ ਵਿਖੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਤਿਆਰੀਆਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਹੁਸ਼ਿਆਰਪੁਰ ਤੋਂ 15 ਬੱਸਾਂ ਸ੍ਰੀ ਖਾਟੂ ਸ਼ਯਾਮ -ਸਾਲਾਸਰ ਬਾਲਾਜੀ, ਮਥੁਰਾ-ਵਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਲਈ ਰਵਾਨਾ ਹੋਣਗੀਆਂ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਸਾਂ ਵਿਚ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਪਠਾਨਕੋਟ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਤੋਂ ਬੱਸਾਂ ਸ਼ਰਧਾਲੂਆਂ ਨੂੰ ਲੈ ਕੇ ਇਨ੍ਹਾਂ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾਣਗੀਆਂ। ਉਨ੍ਹਾਂ ਦੱਸਿਆ ਕਿ ਰੌਸ਼ਨ ਗਰਾਊਂਡ ਪਹੁੰਚਣ ‘ਤੇ ਸ਼ਰਧਾਲੂਆਂ ਵਲੋਂ ਭਜਨ ਸੰਧਿਆ ਵਿਚ ਹਾਜ਼ਰੀ ਭਰਨ ਉਪਰੰਤ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਰਵਾਨਗੀ ਲਈ ਜਾਵੇਗੀ ਜਿਸ ਸਬੰਧੀ ਸਮੂਚੇ ਪ੍ਰਬੰਧਾਂ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਸ਼ਰਧਾਲੂਆਂ ਨੂੰ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਹਨ ਜਿਸ ਲਈ ਸਮੁੱਚਾ ਆਵਾਜਾਈ, ਰਹਿਣ, ਖਾਣੇ ਆਦਿ ਦਾ ਪ੍ਰਬੰਧ ਵੀ ਸਰਕਾਰ ਵਲੋਂ ਕੀਤਾ ਜਾ ਰਿਹਾ ਹੈ। ਹੁਸ਼ਿਆਰਪੁਰ ਤੋਂ ਰਵਾਨਾ ਹੋਣ ਵਾਲੀਆਂ ਤਿੰਨ ਬੱਸਾਂ ਵਿਚ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ, ਮੁਕੇਰੀਆਂ ਅਤੇ ਦਸੂਹਾ ਸ਼ਾਮਲ ਹਨ ਜੋ ਹਰਿਦੁਆਰ-ਰਿਸ਼ੀਕੇਸ਼ ਲਈ ਰਵਾਨਾ ਹੋਣਗੀਆਂ। ਇਸੇ ਤਰ੍ਹਾਂ ਜਲੰਧਰ ਜ਼ਿਲ੍ਹੇ ਤੋਂ ਜਲੰਧਰ ਪੱਛਮੀ, ਜਲੰਧਰ ਕੇਂਦਰੀ ਅਤੇ ਜਲੰਧਰ ਉਤਰੀ ਵਿਧਾਨ ਸਭਾ ਹਲਕੇ ਤੋਂ ਸ਼ਰਧਾਲੂ ਸ੍ਰੀ ਖਾਟੂ ਸ਼ਯਾਮ-ਸਾਲਾਸਰ ਬਾਲਾਜੀ ਲਈ ਰਵਾਨਾ ਹੋਣਗੀਆਂ। ਇਸੇ ਤਰ੍ਹਾਂ ਫਗਵਾੜਾ ਅਤੇ ਬਟਾਲਾ ਤੋਂ 2 ਬੱਸਾਂ ਮਥੁਰਾ-ਵਰਿੰਦਾਵਨ ਲਈ ਸ਼ਰਧਾਲੂਆਂ ਲੈ ਕੇ ਜਾਣਗੀਆਂ। ਗੁਰਦਾਸਪੁਰ, ਬਟਾਲਾ, ਪਠਾਨਕੋਟ, ਫਗਵਾੜਾ, ਜਲੰਧਰ ਪੱਛਮੀ ਜਲੰਧਰ ਕੇਂਦਰੀ ਅਤੇ ਜਲੰਧਰ ਉਤਰੀ ਤੋਂ ਇਕ-ਇਕ ਬੱਸ ਸ਼ਰਧਾਲੂਆਂ ਨੂੰ ਹਰਿਦੁਆਰ ਰਿਸ਼ੀਕੇਸ਼ ਲੈ ਕੇ ਜਾਵੇਗੀ।

ਕੈਪਸ਼ਨ : ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਰੌਸ਼ਨ ਗਰਾਊਂਡ ਵਿਖੇ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਰਵਾਨਾ ਹੋਣ ਵਾਲੀਆਂ ਬੱਸਾਂ ਦੇ ਸਮਾਗਮ ਲਈ ਪ੍ਰਬੰਧਾ ਦਾ ਜਾਇਜ਼ਾ ਲੈਂਦੇ ਹੋਏ।

error: copy content is like crime its probhihated