Prime Punjab Times

Latest news
ਸ੍ਰੀ ਖਾਟੂ ਸ਼ਯਾਮ -ਸਾਲਾਸਰ ਬਾਲਾਜੀ, ਮਥੁਰਾ-ਵਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਲਈ ਸ਼ੁਰੂ ਹੋਣਗੀਆਂ ਬੱਸਾਂ ਖ਼ਾਲਸਾ ਕਾਲਜ ਵਿਖੇ ‘ਨਸ਼ਾ ਮੁਕਤ ਭਾਰਤ’ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਵਿਖੇ ‘ਆਗਾਜ਼-ਏ-ਖ਼ਾਸ’ ਨਾਲ ਨਵੇਂ ਅਕਾਦਮਿਕ ਸੈਸ਼ਨ 2026-27 ਦਾ ਸ਼ਾਨਦਾਰ ਆਗਾਜ਼ ਸੋਸਾਇਟੀ ਨੇ 124 ਵੇਂ ਮਹੀਨਾਵਾਰ  ਸਮਾਰੋਹ ਦੌਰਾਨ 200 ਲੋੜਵੰਦਾਂ ਨੂੰ ਵੰਡਿਆ ਰਾਸ਼ਣ  ਸ.ਸ.ਸ.ਸਕੂਲ ਭੂੰਗਾ ਵਿਖੇ ਨੈਸ਼ਨਲ ਡੀ-ਵਾਰਿਮੰਗ ਦਿਵਸ ਮਨਾਇਆ ਗਿਆ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਵਿਖੇ ਨੈਸ਼ਨਲ ਡੀ ਵਾਰਮਿੰਗ ਡੇ ਮਨਾਇਆ गुरु मां की दिव्य संगत में साधकों ने किया सामूहिक ध्यान, 13 अगस्त को देश-विदेश में होगा विशेष योग नि... DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਖੇਡਾਂ ਸਰਕਲ ਟੂਰਨਾਮੈਂਟ 2026-27 'ਚ ਮਾਰੀਆਂ ਮੱਲਾਂ ਖ਼ਾਲਸਾ ਕਾਲਜ ਵਿਖੇ ਕੰਪੀਟੀਟਿਵ ਲਰਨਿੰਗ ਪ੍ਰੋਗਰਾਮ ਤਹਿਤ ਸਕਰੀਨਿੰਗ ਟੈਸਟ ਕਰਵਾਇਆ ਗਿਆ 15 ਅਗਸਤ ਨੂੰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਲਹਿਰਾਉਣਗੇ ਤਿਰੰਗਾ
ADVERTISEMENT
You are currently viewing ਥਾਨਾ ਡੈਮ ਦੇਖਣ ਆਏ ਗੁਰਦਾਸਪੁਰ ਦੇ ਨੌਜ਼ਵਾਨ ਦੀ ਮੌ+ਤ

ਥਾਨਾ ਡੈਮ ਦੇਖਣ ਆਏ ਗੁਰਦਾਸਪੁਰ ਦੇ ਨੌਜ਼ਵਾਨ ਦੀ ਮੌ+ਤ

ਗੜ੍ਹਵੀਵਾਲਾ, 27 ਜੂਨ (ਚੌਧਰੀ )

: ਸ਼ਿਵਾਲਿਕ ਪਹਾੜੀਆਂ ਦੀ ਗੋਦ ਚ ਵਸੇ ਥਾਨਾ ਡੈਮ ਦੇਖਣ ਆਏ ਗੁਰਦਾਸਪੁਰ ਦੇ ਨੌਜਵਾਨ ਦੀ ਡਿਪ੍ਰੈਰੇਸ਼ਨ ਦੀ ਦਵਾਈ ਜ਼ਿਆਦਾ ਮਾਤਰਾ ‘ਚ ਖਾਣ ਨਾਲ ਮੌ+ਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਮ੍ਰਿਤਕ ਦੀ ਮਾਤਾ ਹਰਜੀਤ ਕੌਰ ਪਤਨੀ ਲੇਟ ਅਮਰੀਕ ਸਿੰਘ ਵਾਸੀ ਪਿੰਡ ਬੰਬ ਥਾਣਾ ਕੋਟਲੀ ਸੂਰਤ ਮੱਲੀ ਜ਼ਿਲਾ ਗੁਰਦਾਸਪੁਰ ਨੇ ਗੜ੍ਹਵੀਵਾਲਾ ਪੁਲਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਹ ਬੰਬ ਥਾਣਾ ਕੋਟਲੀ ਸੁਰਤ ਮੱਲੀ ਜ਼ਿਲਾ ਗੁਰਦਾਸਪੁਰ ਦੀ ਮੌਜੂਦਾ ਸਰਪੰਚ ਹੈ। ਉਸ ਦਾ ਲੜਕਾ ਕੋਮਲਦੀਪ ਸਿੰਘ ਉਮਰ ਕਰੀਬ 38 ਸਾਲ ਜੋ ਖੇਤੀਬਾੜੀ ਦਾ ਕੰਮ ਕਰਦਾ ਸੀ। ਉਸ ਨੇ ਦੱਸਿਆ ਕਿ ਉਸ ਦੇ ਪਤੀ ਅਤੇ ਵੱਡੇ ਲੜਕੇ ਕਰਨਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ ਜਿਸ ਕਰ ਕੇ ਕੋਮਲਦੀਪ ਸਿੰਘ ਡਿਪ੍ਰੈਟੇਸ਼ਨ ‘ਚ ਰਹਿੰਦਾ ਸੀ ਤੇ ਡਿਪ੍ਰੈਰੇਸ਼ਨ ਦੀ ਦਵਾਈ ਖਾਂਦਾ ਰਹਿੰਦਾ ਸੀ।

ਬੀਤੇ ਦਿਨ ਉਸ ਦਾ ਲੜਕਾ ਕੋਮਲਦੀਪ ਸਿੰਘ ਉਸ ਨੂੰ ਦੱਸਿਆ ਕਿ ਉਸ ਨੇ ਗੜ੍ਹਵੀਵਾਲਾ ਨੇੜੇ ਬਾਨਾ ਡੈਮ ਦੇਖਣ ਜਾਣਾ ਹੈ ਤੇ ਕੱਲ ਵਾਪਸ ਆ ਜਾਵੇਗਾ। ਉਸ ਨੇ ਦੱਸਿਆ ਕਿ 25 ਜੂਨ ਨੂੰ ਕਰੀਬ ਬਾਅਦ ਦੁਪਹਿਰ 1 ਵਜੇ ਉਸ ਨੂੰ ਫੋਨ ਆਇਆ ਕਿ ਕੋਮਲਦੀਪ ਸਿੰਘ ਦੀ ਮੌ+ਤ ਹੋ ਗਈ ਹੈ।

ਜਦੋਂ ਉਸਨੇ ਆਪਣੇ ਦਿਉਰ ਗੁਰਚਰਨ ਸਿੰਘ ਪੁੱਤਰ ਬਲਵੀਰ ਸਿੰਘ ਦੇ ਨਾਲ ਆ ਕੇ ਦੇਖਿਆ ਤਾਂ ਵਾਕਿਆ ਹੀ ਡਿਪ੍ਰੈਸ਼ਨ ਦੀ ਦਵਾਈ ਜ਼ਿਆਦਾ ਮਿਕਦਾਰ ਵਿਚ ਖਾਣ ਕਰ ਕੇ ਕੋਮਲਦੀਪ ਸਿੰਘ ਦੀ ਮੌਤ ਹੋਈ ਹੈ। ਜਿਸ ਦੀ ਮੌ+ਤ ‘ਤੇ ਉਸ ਨੂੰ ਕਿਸੇ ਤੇ ਕੋਈ ਸ਼ੱਕ ਸੁੱਬਾ ਨਹੀਂ ਹੈ ਤੇ ਉਹ ਕਿਸੇ ਦੇ ਖਿਲਾਫ਼ ਕੋਈ ਕਾਨੂਨੀ ਕਾਰਵਾਈ ਨਹੀਂ ਕਰਵਾਉਣੀ ਚਾਹੁੰਦੀ।

ਗੜ੍ਹਵੀਵਾਲਾ ਪੁਲਸ ਵੱਲੋਂ ਮ੍ਰਿਤਕ ਕੋਮਲਦੀਪ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਬੰਬ ਥਾਣਾ ਕੋਟਲੀ ਸੂਰਤ ਮੱਲੀ ਜ਼ਿਲਾ ਗੁਰਦਾਸਪੁਰ ਦੀ ਥਾਨਾ ਡੈਮ ਤੋਂ ਲਾ+ਸ਼ ਆਪਣੇ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ।

ਫ਼ੋਟੋ : ਮ੍ਰਿਤਕ ਕੋਮਲਦੀਪ ਸਿੰਘ ਦੀ ਲਾ+ਸ਼।

error: copy content is like crime its probhihated