ਸ੍ਰੀ ਖੁਰਾਲਗੜ੍ਹ ਸਾਹਿਬ, 20 ਜੂਨ (ਅਸ਼ਵਨੀ ਸ਼ਰਮਾ)
ਨੌਜਵਾਨ ਦੀ ਪਛਾਣ ਹਿਮਾਚਲ ਪ੍ਰਦੇਸ਼ ਦੇ ਪਿੰਡ ਧਨਪੁਰ ਵਜੋਂ ਹੋਈ
: ਸ੍ਰੀ ਖੁਰਾਲਗੜ੍ਹ ਸਾਹਿਬ ਦੇ ਨਜ਼ਦੀਕ ਪੈਂਦੇ ਪਿੰਡ ਸੀਹਵਾ ਦੇ ਮਾਤਾ ਮਨਸਾ ਦੇਵੀ ਮੰਦਿਰ ਦੇ ਪਿੱਛੇ ਸ਼ਮਸ਼ਾਨਘਾਟ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ ਜਿਸ ਦੀ ਉਮਰ ਲਗਭਗ 28 ਸਾਲ ਦੇ ਕਰੀਬ ਹੈ।ਮ੍ਰਿਤਕ ਨੇ ਧਾਰੀਦਾਰ ਕਮੀਜ਼ ਅਤੇ ਕੈਪਰੀ ਪਾਈ ਹੋਈ ਸੀ ਅਤੇ ਪੈਰਾਂ ਵਿੱਚ ਕੈਂਚੀ ਵਾਲੀਆਂ ਚੱਪਲਾਂ ਸਨ। ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11 ਵਜੇ ਮੰਦਰ ‘ਚ ਗਏ ਲੋਕਾਂ ਨੇ ਮ੍ਰਿਤਕ ਨੂੰ ਦੇਖ ਕੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਪੁਲਸ ਚੌਕੀ ਬੀਨੇਵਾਲ ਦੇ ਇੰਚਾਰਜ ਵਾਸਦੇਵ ਨੇ ਪੁਲਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਜਾਂਚ ਸ਼ੁਰੂ ਕੀਤੀ। ਏਐਸਆਈ ਵਾਸਦੇਵ ਨੇ ਦੱਸਿਆ ਕਿ ਮਿ੍ਤਕ ਦੀ ਪਹਿਚਾਣ ਨਰਿੰਦਰ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਪਿੰਡ ਧਨਪੁਰ, ਥਾਣਾ ਹਰੋਲੀ, ਜ਼ਿਲ੍ਹਾ ਊਨਾ (ਹਿਮਾਚਲ ਪ੍ਰਦੇਸ਼) ਵਜੋਂ ਹੋਈ ਹੈ | ਉਨ੍ਹਾਂ ਦੱਸਿਆ ਕਿ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।








