ਗੜ੍ਹਦੀਵਾਲਾ 19 ਮਈ (ਚੌਧਰੀ)
: ਅੱਜ ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈੱਲਫੇਅਰ ਸੋਸਾਇਟੀ ਗੜ੍ਹਦੀਵਾਲਾ ਵਲੋਂ ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ, ਪਿੰਡ ਬਾਹਗਾ ਨੇੜੇ ਗੜ੍ਹਦੀਵਾਲਾ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ।ਜਿਸ ਚ ਜਨਰਲ ਓਪੀਡੀ ਡਾ ਬਿਕਰਮਜੀਤ ਸਿੰਘ ਐਮ ਬੀ ਬੀ ਐਸ,ਹੱਡੀਆਂ ਦੇ ਮਾਹਿਰ ਡਾਕਟਰ : ਡਾ. ਲਵਪ੍ਰੀਤ ਸਿੰਘ,ਅੱਖਾਂ ਦੇ ਮਾਹਿਰ ਡਾਕਟਰ : ਡਾ.ਦਲੀਪ ਸਿੰਘ,ਦੰਦਾਂ ਦੇ ਮਾਹਿਰ ਡਾਕਟਰ: ਡਾ. ਨਵਦੀਪ ਸਿੰਘ, ਬੱਚਿਆਂ ਦੇ ਮਾਹਿਰ ਡਾਕਟਰ : ਡਾ. ਰਾਹੁਲ ਭਾਰਤੀ ਨੇ ਮਰੀਜ਼ਾਂ ਦਾ ਫ੍ਰੀ ਚੈਕਅੱਪ ਕੀਤਾ। ਇਸ ਮੌਕੇ ਮਰੀਜ਼ਾਂ ਦੇ ਫ੍ਰੀ ਲੈਬ ਟੈਸਟ ਤੇ ਫ੍ਰੀ ਦਵਾਇਆਂ ਦਿੱਤੀਆਂ ਗਈਆਂ। ਇਸ ਮੌਕੇ ਲਗਭਗ 200 ਮਰੀਜ਼ਾਂ ਨੇ ਇਸ ਫ੍ਰੀ ਚੈਕਅੱਪ ਕੈਂਪ ਦਾ ਲਾਹਾ ਲਿਆ।
ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਸ ਮਨਜੋਤ ਸਿੰਘ ਤਲਵੰਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾ ਡਾ ਬਿਕਰਮਜੀਤ ਸਿੰਘ ਐਮ ਬੀ ਬੀ ਐਸ ਐਕਸ ਐਮ ਓ ਸ੍ਰੀਮਨ ਹਸਪਤਾਲ ਜਲੰਧਰ ਹਰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ ਜਨਰਲ ਓਪੀਡੀ ਕਰਨਗੇ ਤੇ ਸ਼ਾਮ 4 ਵਜੇ ਤੋਂ 8 ਵਜੇ ਤੱਕ ਡਾ ਪ੍ਰਭਜੋਤ ਸਿੰਘ ਸੋਮਵਾਰ ਤੋਂ ਸ਼ਨੀਵਾਰ ਤੱਕ ਓਪੀ ਡੀ ਕਰਨਗੇ। ਇਸੇ ਤਰਾਂ ਡਾ ਨਵਦੀਪ ਸਿੰਘ ਮਹੀਨੇ ਦੇ ਪਹਿਲੇ ਤੇ ਤੀਜੇ ਐਤਵਾਰ ਸਵੇਰੇ 9 ਵਜੇ ਤੋਂ 12 ਵਜੇ ਤੱਕ ਦੰਦਾਂ ਦੇ ਮਰੀਜ਼ਾਂ ਦਾ ਚੈਕਅੱਪ ਕਰਨਗੇ। ਕੋਈ ਵੀ ਲੋੜਵੰਦ ਮਰੀਜ ਇਸ ਸਹੁਲਤ ਦਾ ਲਾਭ ਪ੍ਰਾਪਤ ਕਰ ਸਕਦਾ ਹੈ। ਇਸ ਮੌਕੇ ਤੇ ਸੋਸਾਇਟੀ ਦੇ ਮੁੱਖ ਸੇਵਾਦਾਰ ਸ ਮਨਜੋਤ ਸਿੰਘ ਤਲਵੰਡੀ ਨੇ ਆਈਆਂ ਹੋਈਆਂ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਡਾ ਮਨਮੋਹਨ ਸਿੰਘ ਐਸ ਐਸ ਓ ਸਿਵਿਲ ਹਸਪਤਾਲ ਦਸੂਹਾ, ਤਹਿਸੀਲਦਾਰ ਲਵਦੀਪ ਸਿੰਘ ਧੂਤ, ਡਾ ਲਵਪ੍ਰੀਤ ਸਿੰਘ ਪਾਬਲਾ, ਡਾ ਮਨਦੀਪ ਸਿੰਘ, ਦਵਿੰਦਰ ਸਿੰਘ ਮੂਨਕ, ਪ੍ਰਸ਼ੋਤਮ ਸਿੰਘ ਬਾਹਗਾ, ਸਰਬ ਬੂਟਰ, ਲਾਡੀ ਬੁੱਟਰ, ਨੰਬਰਦਾਰ ਜਗਤਾਰ ਸਿੰਘ, ਨੰਬਰਦਾਰ ਪਰਦੀਪ ਸਿੰਘ, ਦੀਪ ਮਾਂਗਾ, ਡਾ ਰਾਹੁਲ ਭਾਰਤੀ, ਡਾ ਨਵਦੀਪ ਸਿੰਘ, ਹੈਪੀ ਅਰਗੋਵਾਲ, ਸਰਪੰਚ ਖੁਣਖਣਾ, ਭਿੰਦਾ ਮਿਰਜਾਪੁਰ, ਚੈਂਚਲ ਸਿੰਘ ਬਾਹਗਾ, ਐਡਵੋਕੇਟ ਗੁਰਵੀਰ ਸਿੰਘ ਚੌਟਾਲਾ, ਦਿਲਬਾਗ ਸਿੰਘ ਬਾਹਗਾ, ਰੰਮੀ ਢੋਲੋਵਾਲ, ਨਵੀ ਅਟਵਾਲ, ਬਿਟੂ ਬਾਹਗਾ, ਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਡਾ ਉਂਕਾਰ ਸਿੰਘ ਐਮ ਡੀ ਦਸ਼ਮੇਸ਼ ਹਸਪਤਾਲ ਭੋਗਪੁਰ, ਡਾ ਵਰਿੰਦਰ ਸਿੰਘ ਸਮੇਤ ਹੋਰ ਸੋਸਾਇਟੀ ਮੈਂਬਰ ਹਾਾਜ਼ਰ ਸਨ।








