Prime Punjab Times

Latest news
ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ ਵਿਦੇਸ਼ ਬੈਠਾ ਅਮਨ ਆਂਡਾ ਕਰਦਾ ਸੀ ਫਿਰੌਤੀ, ਨਾ ਦੇਣ ’ਤੇ ਬਟਾਲਾ ’ਚ ਚੱਲਦੀਆਂ ਸਨ ਗੋਲੀਆਂ; ਹਥਿਆਰ ਸਪਲਾਇਰ ਗੁਰਬਿੰਦਰ 3 ... 80 ਵੇਂ ਆਜ਼ਾਦੀ ਦਿਵਸ ਦੇ ਸਮਾਗਮ ਮੌਕੇ KMS ਕਾਲਜ ਦੇ NSS ਵਲੰਟੀਅਰਾਂ ਨੇ ਕੀਤੀ ਸ਼ਾਨਦਾਰ ਸ਼ਮੂਲੀਅਤ - ਪ੍ਰਿੰਸੀਪਲ ਡਾ. ... 80ਵਾਂ ਸੁਤੰਤਰਤਾ ਦਿਵਸ ਨਗਰ ਕੌਂਸਲ ਗੜ੍ਹਦੀਵਾਲਾ ਵਿਖੇ ਧੂਮਧਾਮ ਨਾਲ ਮਨਾਇਆ* ਸੋਮਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ’ਚ ਰਹੇਗੀ ਛੁੱਟੀ.. ਪੰਜਾਬ ਦੇ ਜੇਲ੍ਹਾਂ, ਪ੍ਰਵਾਸੀ  ਭਾਰਤੀ ਅਤੇ ਸੰਸਦੀ ਕਾਜ ਮੰਤਰੀ ਡਾ. ਰਵਜੋਤ ਸਿੰਘ ਨੇ ਹੁਸ਼ਿਆਰਪੁਰ ’ਚ ਲਹਿਰਾਇਆ ਤਿਰੰਗਾ ਭਾਜਪਾ ਜ਼ਿਲ੍ਹਾ ਪ੍ਰਧਾਨ ਨਿਤਿਨ ਨੰਨੂ ਗੁਪਤਾ ਦੇ ਗੜ੍ਹਦੀਵਾਲਾ ਪਹੁੰਚਣ ਤੇ ਭਰਵਾਂ ਸਵਾਗਤ  ਜਨਮ ਦਿਨ ਨੂੰ ਸੇਵਾ ਤੇ ਸਾਂਝ ਦੀ ਖੁਸ਼ਬੂ ਨਾਲ ਯਾਦਗਾਰ ਬਣਾਇਆ ਪੱਤਰਕਾਰ ਅਭੀ ਸ਼ਰਮਾ ਨੇ ਸੁਤੰਤਰਤਾ ਦਿਵਸ ਸਮਾਗਮਾਂ ਦੇ ਮੱਦੇਨਜ਼ਰ 15 ਅਗਸਤ ਨੂੰ ਬਿਨਾਂ ਮਨਜ਼ੂਰੀ ਡਰੋਨ ਉਡਾਉਣ 'ਤੇ ਪਾਬੰਦੀ DAV ਪਬਲਿਕ ਸਕੂਲ ਦੇ ਖਿਡਾਰੀਆਂ ਨੇ ਕਲੱਸਟਰ ਲੈਵਲ ਸਪੋਰਟਸ ਟੂਰਨਾਮੈਂਟ ਅਤੇ ਐਥਲੈਟਿਕਸ-ਮੀਟ 2026-27 ਵਿੱਚ ਸ਼ਾਨਦਾਰ ਜਿੱ...
ADVERTISEMENT
You are currently viewing ਜੇਲ ਮੰਤਰੀ ਡਾ. ਰਵਜੋਤ ਸਿੰਘ ਨੇ ਸਿਵਲ ਹਸਪਤਾਲ ਪਹੁੰਚ ਕੇ ਬੱਚੇ ਗੁਰਕਰਨ ਸਿੰਘ ਦਾ ਜਾਣਿਆ ਹਾਲਚਾਲ

ਜੇਲ ਮੰਤਰੀ ਡਾ. ਰਵਜੋਤ ਸਿੰਘ ਨੇ ਸਿਵਲ ਹਸਪਤਾਲ ਪਹੁੰਚ ਕੇ ਬੱਚੇ ਗੁਰਕਰਨ ਸਿੰਘ ਦਾ ਜਾਣਿਆ ਹਾਲਚਾਲ

ਹੁਸ਼ਿਆਰਪੁਰ 16 ਮਈ (ਪ੍ਰਾਈਮ ਪੰਜਾਬ ਟਾਈਮਜ) 

ਕਿਹਾ ਪਹਿਲਾਂ ਨਾਲੋਂ ਸਥਿਤੀ ਹੋ ਰਹੀ ਹੈ ਹੋਰ ਬੇਹਤਰ

: ਪੰਜਾਬ ਦੇ ਜੇਲ੍ਹਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਬੀਤੀ ਰਾਤ ਨੇੜਲੇ ਪਿੰਡ ਚੱਕ ਸਮਾਣਾ ਵਿਚ ਬੋਰਵੇਲ ਵਿਚੋਂ ਸੁਰੱਖਿਅਤ ਕੱਢੇ ਗਏ ਬੱਚੇ ਗੁਰਕਰਨ ਸਿੰਘ ਦੀ ਸਿਹਤ ਦੀ ਮੌਜੂਦਾ ਸਥਿਤੀ ਬਾਰੇ ਸਿਵਲ ਹਸਪਤਾਲ ਪਹੁੰਚ ਕੇ ਜਾਣਕਾਰੀ ਲਈ । ਇਸ ਦੌਰਾਨ ਉਨ੍ਹਾਂ ਨੇ ਬੱਚੇ ਦਾ ਇਲਾਜ ਕਰ ਰਹੇ ਡਾਕਟਰਾਂ  ਨਾਲ ਗੱਲਬਾਤ ਕੀਤੀ ਅਤੇ ਖੁਦ ਵੀ ਬੱਚੇ ਦਾ ਚੈੱਕਅਪ ਕੀਤਾ।
ਡਾ. ਰਵਜੋਤ ਸਿੰਘ ਨੇ ਬੱਚੇ ਨੂੰ ਫ਼ਲ ਅਤੇ ਖਿਡੌਣੇ ਦਿੰਦਿਆਂ ਬੱਚੇ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਪਰਿਵਾਰ ਨੇ ਬੱਚੇ ਦੀ ਸਿਹਤ ਵਿਚ ਲਗਾਤਾਰ ਹੋ ਰਹੇ ਸੁਧਾਰ ’ਤੇ ਤਸੱਲੀ ਪ੍ਰਗਟ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਕੈਬਨਿਟ ਮੰਤਰੀ ਨੇ ਕਿਹਾ ਕਿ ਗੁਰਕਰਨ ਸਿੰਘ ਦੀ ਹਾਲਤ ਪਹਿਲੇ ਤੋਂ ਕਾਫ਼ੀ ਬਿਹਤਰ ਹੈ ਅਤੇ ਡਾਕਟਰਾਂ ਦੀ ਟੀਮ ਲਗਾਤਾਰ ਉਸ ਦੀ ਨਿਗਰਾਨੀ ਅਤੇ ਇਲਾਜ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਸਵੇਰੇ ਤਰਲ ਪਦਾਰਥ ਵੀ ਦਿੱਤੇ ਗਏ ਅਤੇ ਉਸ ਦੀ ਸਿਹਤ ਤੇਜ਼ੀ ਨਾਲ ਸੁਧਰ ਰਹੀ ਹੈ।
ਡਾ. ਰਵਜੋਤ ਸਿੰਘ ਨੇ ਇਸ ਸਫ਼ਲ ਰੈਸਕਿਊ ਓਪਰੇਸ਼ਨ ਵਿਚ ਯੋਗਦਾਨ ਦੇਣ ਵਾਲੇ ਜ਼ਿਲ੍ਹਾ ਪ੍ਰਸ਼ਾਸਨ, ਬਾਬਾ ਦੀਪ ਸਿੰਘ ਸੇਵਾ ਦਲ, ਸਿਵਲ ਡਿਫੈਂਸ, ਮੈਡੀਕਲ ਟੀਮਾਂ ਅਤੇ ਸਾਰੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਾਰੀਆਂ ਟੀਮਾਂ ਦੀ ਮਿਹਨਤ, ਸਮਰਪਣ ਅਤੇ ਸਮੂਹਿਕ ਯਤਨਾਂ ਸਦਕਾ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣਾ ਸੰਭਵ ਹੋ ਸਕਿਆ ਹੈ।
ਕੈਪਸ਼ਨ : ਪੰਜਾਬ ਦੇ ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਡਾਕਟਰਾਂ ਤੋਂ ਬੱਚੇ ਗੁਰਕਰਨ ਸਿੰਘ ਦੀ ਸਿਹਤ ਬਾਰੇ ਪੁੱਛਦੇ ਹੋਏ ਅਤੇ ਪੰਜਾਬ ਦੇ ਜੇਲ੍ਹ ਮੰਤਰੀ ਡਾ. ਰਵਜੋਤ ਸਿੰਘ ਬੱਚੇ ਗੁਰਕਰਨ ਸਿੰਘ ਦੀ ਜਾਂਚ ਕਰਦੇ ਹੋਏ।
error: copy content is like crime its probhihated