ਗੜਦੀਵਾਲਾ 12 ਮਈ( ਚੌਧਰੀ )
: ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ 26 ਦੀ ਮੀਟਿੰਗ ਜਿਲਾ ਪ੍ਰਧਾਨ ਪਰਦੀਪ ਸਿੰਘ ਖੱਖ, ਜਿਲਾ ਜਨਰਲ ਸਕੱਤਰ ਸ਼ਾਮ ਅਤੇ ਸੁੰਦਰ ਪਰਮਾਰ ਦੀ ਅਗਵਾਈ ਹੇਠ ਮਾਛੀਆ ਜਲ ਸਪਲਾਈ ਦਫਤਰ ਵਿਖੇ ਹੋਈ ਜਿਸ ਉਪਰੰਤ ਜਥੇਬੰਦੀ ਦੀਆਂ ਮੰਗਾਂ ਤੇ ਖੁਲ ਕੇ ਚਰਚਾ ਹੋਈ ਇਸ ਉਪਰੰਤ ਜਾਣਕਾਰੀ ਦਿੰਦਿਆਂ ਆਗੂਆਂ ਨੇ ਦੱਸਿਆ ਕਿ ਜਲ ਸਪਲਾਈ ਵਿਭਾਗ ਵਿੱਚ ਕੰਮ ਕਰਦੇ ਇੰਨਲਿਸਟਮੇਂਟ ਅਤੇ ਆਊਟਸੋਰਸ ਕਾਮਿਆ ਦੀ ਇਕੋ ਇਕ ਮੰਗ ਇਹਨਾਂ ਕਾਮਿਆ ਨੂੰ ਵਿਭਾਗ ਵਿੱਚ ਸ਼ਾਮਲ ਕਰਕੇ ਰੈਗੂਲਰ ਕਰਨ ਵਾਲੀ ਪਾਲਿਸੀ ਸਰਕਾਰ ਵਲੋ ਲਾਗੂ ਨਹੀਂ ਕੀਤੀ ਜਾ ਰਹੀ ਜਿਸ ਤੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਕਈ ਵਾਰ ਮੀਟਿੰਗਾ ਕੀਤੀਆਂ ਜਾ ਚੁੱਕੀਆਂ ਹਨ ਪਰ ਹਰ ਵਾਰੀ ਗੱਲ ਸਰਕਾਰ ਤੇ ਟਿਕ ਜਾਂਦੀ ਹੈ ਕਿ ਜੋ ਵੀ ਫੈਸਲਾ ਕਰਨਾ ਹੈ ਉਹ ਸਰਕਾਰ ਵਲੋ ਕੀਤਾ ਜਾਣਾ ਹੈ ਪਰ ਸਰਕਾਰ ਵਲੋ ਇਸ ਮੰਗ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਲਈ ਆਪਣੀ ਜਾਇਜ ਮੰਗ ਦਾ ਹਲ਼ ਕਰਵਾਉਣ ਲਈ ਜਥੇਬੰਦੀ ਵਲੋ 20 ਮਈ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੀ ਰਿਹਾਇਸ਼ ਅੱਗੇ ਮਜਬੂਰਨ ਰੋਸ ਧਰਨਾ ਲਗਾਇਆ ਜਾਵੇਗਾ ਅਤੇ ਇਸ ਦੀ ਤਿਆਰੀ ਵਜੋਂ ਅੱਜ ਜਿਲਾ ਹੁਸ਼ਿਆਪੁਰ ਦੇ ਸਾਥੀਆਂ ਨੇ ਤਿਆਰੀ ਕਰ ਲਈ ਹੈ ਅਤੇ 20 ਮਈ ਦੇ ਧਰਨੇ ਵਿੱਚ ਵੱਧ ਚੜ ਕੇ ਸਾਥੀ ਸ਼ਾਮਲ ਹੋਣਗੇ ਇਸ ਸਮੇਂ ਆਗੂਆਂ ਨੇ ਦਸਿਆ ਕਿ ਇਸ ਧਰਨੇ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਜਲ ਸਪਲਾਈ ਵਿਭਾਗ ਦੀ ਹੋਵੇਗੀu ਨੇ ਜੇਕਰ ਮੌਕੇ ਤੇ ਲੋੜ ਪੈਂਦੀ ਹੈ ਤਾਂ ਧਰਨੇ ਨੂੰ ਕੋਈ ਹੋਰ ਰੂਪ ਵੀ ਦਿੱਤਾ ਜਾ ਸਕਦਾ
ਇਸ ਸਮੇਂ ਹਾਜ਼ਰ ਸਾਥੀ ਸ਼ਰਨਜੀਤ ਸਿੰਘ ਕਮਲਜੀਤ ਸਿੰਘ ਅਨਿਲ ਕੁਮਾਰ ਬਰਾਂਚ ਪ੍ਰਧਾਨ ਪਰਮਿੰਦਰ ਸਿੰਘ ਅਸ਼ੋਕ ਕੁਮਾਰ ਦੇਸਰਾਜ ਜਗੀਰ ਸਿੰਘ ਜਗਦਿਸ਼ ਸਿੰਘ ਮਨਿੰਦਰ ਸਿੰਘ ਰਣਦੀਪ ਸਿੰਘ ਧਨੋਆ ਰਾਜ ਸਿੰਘ ਦਿਲਬਾਗ ਸਿੰਘ ਹਰਜੀਤ ਸਿੰਘ ਸੰਦੀਪ ਠਾਕਰ ਸਪਿੰਦਰ ਸਿੰਘ ਹਰਜੀਤ ਸਿੰਘ ਸੰਦੀਪ ਸਿੰਘ ਅਰਵਿੰਦਰ ਸਿੰਘ ਹਰਨੇਕ ਸਿੰਘ ਅਸ਼ੋਕ ਕੁਮਾਰ ਦੇਸਰਾਜ ਰਮਨ ਸੈਣੀ ਰਣਜੀਤ ਸਿੰਘ ਜਗਦੀਸ਼ ਸਿੰਘ ਆਦਿ ਹਾਜ਼ਰ ਸਨ








