Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੈਸ਼ਨਲ ਮੈਰਾਥਨ 22 ਨੂੰ ਮਾਹਿਲਪੁਰ, ਜ਼ਿਲ੍ਹਾ ਪੁਲਿਸ ਵਲੋਂ ਟ੍ਰੈਫਿਕ ਦੇ ਬਦਲਵੇਂ ਰੂਟ ਜਾਰੀ

ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੈਸ਼ਨਲ ਮੈਰਾਥਨ 22 ਨੂੰ ਮਾਹਿਲਪੁਰ, ਜ਼ਿਲ੍ਹਾ ਪੁਲਿਸ ਵਲੋਂ ਟ੍ਰੈਫਿਕ ਦੇ ਬਦਲਵੇਂ ਰੂਟ ਜਾਰੀ

ਹੁਸ਼ਿਆਰਪੁਰ, 19 ਮਾਰਚ (ਪ੍ਰਾਈਮ ਪੰਜਾਬ ਟਾਈਮਜ) 

ਲੋਕਾਂ ਦੀ ਸਹੂਲਤ ਲਈ ਟ੍ਰੈਫਿਕ ਡਾਇਵਰਟ ਕੀਤਾ: ਸੰਦੀਪ ਕੁਮਾਰ ਮਲਿਕ

 : ਪੰਜਾਬ ਸਰਕਾਰ ਵਲੋਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ 22 ਮਾਰਚ ਨੂੰ ਮਾਹਿਲਪੁਰ ਵਿਖੇ ਕਰਵਾਈ ਜਾ ਰਹੀ ਨੈਸ਼ਨਲ ਮੈਰਾਥਨ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਵਲੋਂ ਲੋਕਾਂ ਦੀ ਸਹੂਲਤ ਲਈ ਬਦਲਵੇਂ ਟ੍ਰੈਫਿਕ ਰੂਟਾਂ ਦਾ ਵੇਰਵਾ ਜਾਰੀ ਕੀਤਾ ਗਿਆ ਹੈ।

          ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਸ਼ਟਰੀ ਮੈਰਾਥਨ ਵਾਲੇ ਦਿਨ ਸਵਰਨ ਫਾਰਮ ਚੌਕ ਚੰਡੀਗੜ੍ਹ ਰੋਡ ਤੋਂ ਮਾਹਿਲਪੁਰ ਵੱਲ ਜਾਣ ਵਾਲੀ ਸਾਰੀ ਟ੍ਰੇਫਿਕ ਨੂੰ  ਪੁਰਹੀਰਾਂ ਤੋਂ ਮੇਹਟੀਆਣਾ ਤੋਂ ਫਗਵਾੜਾ ਸਾਈਡ ਡਾਇਵਰਟ ਕੀਤਾ ਜਾਵੇਗਾ। ਇਸੇ ਤਰ੍ਹਾਂ ਪੁਰਹੀਰਾਂ ਬਾਈਪਾਸ ਤੋਂ ਮਾਹਿਲਪੁਰ ਵੱਲ ਜਾਣ ਵਾਲੀ ਟ੍ਰੇਫਿਕ ਨੂੰ ਵੀ ਮੇਹਟੀਆਣਾ-ਫਗਵਾੜਾ ਵਾਲੇ ਪਾਸੇ ਭੇਜਿਆ ਜਾਵੇਗਾ। ਮੇਹਟੀਆਣਾ ਨਹਿਰ ਲਾਗੇ ਨਾਕੇ ਤੋਂ ਟ੍ਰੈਫਿਕ ਨੂੰ ਫਗਵਾੜਾ ਵੱਲ ਡਾਇਵਰਟ ਕੀਤਾ ਜਾਵੇਗਾ। ਇਸੇ ਤਰ੍ਹਾਂ ਕੋਟ ਫਤੂਹੀ ਨਹਿਰ ਤੋਂ ਮੇਹਟੀਆਣਾ ਅਤੇ ਫਗਵਾੜਾ ਨੂੰ ਟ੍ਰੈਫਿਕ ਭੇਜੀ ਜਾਵੇਗੀ। ਨਾਕਾ ਅੱਡਾ ਚੱਬੇਵਾਲ ਤੋਂ ਪਿੰਡ ਸਸੋਲੀ ਸਾਈਡ ਨੂੰ ਸਾਰੀ ਟ੍ਰੈਫਿਕ ਡਾਇਵਰਟ ਕੀਤੀ ਜਾਵੇਗੀ ਅਤੇ ਨਾਕਾ ਅੱਡਾ ਜੇਜੋਂ ਤੋਂ ਹਿਮਾਚਲ ਤੋਂ ਆਉਣ ਵਾਲੀ ਸਾਰੀ ਟ੍ਰੈਫਿਕ ਗੜ੍ਹਸ਼ੰਕਰ ਅਤੇ ਮਾਹਿਲਪੁਰ ਵੱਲ ਪ੍ਰਵੇਸ਼ ਨਹੀਂ ਹੋ ਸਕੇਗਾ।

          ਜ਼ਿਕਰਯੋਗ ਹੈ ਕਿ ਮਾਹਿਲਪੁਰ ਅੱਡਾ ਨੇੜੇ ਹੀਰਾ ਇਲੈਕਟ੍ਰੋਨਿਕਸ ਵਾਲੀ ਗਲੀ ਤੋਂ ਚੱਬੇਵਾਲ, ਹੁਸ਼ਿਆਰਪੁਰ ਸਾਈਡ ਨੂੰ ਸਾਰੀ ਟ੍ਰੈਫਿਕ ਡਾਇਵਰਟ ਕੀਤੀ ਜਾਵੇਗੀ। ਇਸੇ ਤਰ੍ਹਾਂ ਭੁਲੇਵਾਲ ਗੁਜਰਾਂ ਗੇਟ ਦੇ ਨੇੜੇ ਜੇਜੋਂ ਰੋਡ ਤੋਂ ਚੱਬੇਵਾਲ, ਹੁਸ਼ਿਆਰਪੁਰ ਵੱਲ ਨੂੰ ਟ੍ਰੈਫਿਕ ਭੇਜੀ ਜਾਵੇਗੀ। ਪਿੰਡ ਪੱਦੀ ਸੂਰਾ ਸਿੰਘ ਵਿਖੇ ਨਾਕੇ ਤੋਂ ਮੋਰਾਂਵਾਲੀ ਨਹਿਰ ਪੁੱਲ ਰੋਡ ਵੱਲ ਨੂੰ ਟ੍ਰੈਫਿਕ ਭੇਜੀ ਜਾਵੇਗੀ। ਬੰਗਾ ਰੋਡ ਗੜ੍ਹਸ਼ੰਕਰ ਨੇੜੇ ਚੁੰਗੀ ਨਾਕਾ ਤੋਂ ਟ੍ਰੈਫਿਕ ਨੂੰ ਨਵਾਂਸ਼ਹਿਰ ਰੋਡ ਵੱਲ ਭੇਜਿਆ ਜਾਵੇਗਾ ਅਤੇ ਬੰਗਾ ਰੋਡ ਗੜ੍ਹਸ਼ੰਕਰ ਤੋਂ ਨਵਾਂਸ਼ਹਿਰ-ਚੰਡੀਗੜ੍ਹ ਰੋਡ-ਕੋਟ ਫਤੂਹੀ ਰੋਡ ਸਾਈਡ ਨੂੰ ਟ੍ਰੈਫਿਕ ਡਾਇਵਰਟ ਕੀਤਾ ਜਾਵੇਗਾ। ਇਸੇ ਤਰ੍ਹਾਂ ਨਾਕਾ ਨਵਾਂਸ਼ਹਿਰ ਰੋਡ ਗੜ੍ਹਸ਼ੰਕਰ ਤੋਂ ਦੋਵਾਂ ਪਾਸੇ ਨਵਾਂਸ਼ਹਿਰ ਅਤੇ ਚੰਡੀਗੜ੍ਹ ਰੋਡ ਸਾਈਡ ਨੂੰ ਆਵਾਜਾਈ ਰਹੇਗੀ। ਨਾਕਾ ਚੰਡੀਗੜ੍ਹ ਚੌਕ ਗੜ੍ਹਸ਼ੰਕਰ ਤੋਂ ਨਵਾਂਸ਼ਹਿਰ ਰੋਡ ਅਤੇ ਚੰਡੀਗੜ੍ਹ ਰੋਡ ਵੱਲ ਨੂੰ ਟ੍ਰੈਫਿਕ ਸੁਚਾਰੂ ਢੰਗ ਨਾਲ ਚੱਲੇਗੀ ਅਤੇ ਨਾਕਾ ਸ੍ਰੀ ਅਨੰਦਪੁਰ ਸਾਹਿਬ ਚੌਕ ਗੜ੍ਹਸ਼ੰਕਰ ਤੋਂ ਨਵਾਂਸ਼ਹਿਰ ਅਤੇ ਚੰਡੀਗੜ੍ਹ ਸਾਈਡ ਨੂੰ ਟ੍ਰੈਫਿਕ ਚੱਲੇਗੀ। ਉਨ੍ਹਾਂ ਦੱਸਿਆ ਕਿ ਨਾਕਾ ਨੰਗਲ ਰੋਡ ਗੜ੍ਹਸ਼ੰਕਰ ਤੋਂ ਨਵਾਂਸ਼ਹਿਰ ਰੋਡ ਅਤੇ ਚੰਡੀਗੜ੍ਹ ਰੋਡ ਨੂੰ ਟ੍ਰੈਫਿਕ ਜਾਰੀ ਰਹੇਗੀ।