Prime Punjab Times

Latest news
ਜੇਲ ਮੰਤਰੀ ਡਾ. ਰਵਜੋਤ ਸਿੰਘ ਨੇ ਸਿਵਲ ਹਸਪਤਾਲ ਪਹੁੰਚ ਕੇ ਬੱਚੇ ਗੁਰਕਰਨ ਸਿੰਘ ਦਾ ਜਾਣਿਆ ਹਾਲਚਾਲ ਬੋਰਵੈੱਲ ਚ ਡਿੱਗੇ 3 ਸਾਲਾਂ ਬੱਚੇ ਨੂੰ ਸਹੀ ਸਲਾਮਤ ਰਾਹਤ ਕਾਰਜ ਟੀਮਾਂ ਨੇ ਕੱਢਿਆ ਬਾਹਰ ਹੁਸ਼ਿਆਰਪੁਰ 'ਚ 3 ਸਾਲਾਂ ਬੱਚਾ ਬੋਰਵੈੱਲ ਡਿੱਗਿਆ ,ਵੱਡੇ ਪੱਧਰ ਤੇ ਬਚਾਅ ਕਾਰਜ ਜਾਰੀ पंजाब में मैरिट लिस्ट में 14 वां स्थान हासिल करने वाली छात्रा दपनीश कौर को कमेटी मैंबरों व समूह स्टा... ਬਲਾਕ ਟਾਂਡਾ - 2 ਤੋਂ ਸੀਐਚਟੀ ਗੁਰਪ੍ਰੀਤ ਸਿੰਘ ਸਮੇਤ ਸੂਬੇ ਦੇ 72 ਅਧਿਆਪਕ ਫਿਨਲੈਂਡ 'ਚ ਐਜ਼ੂਕੇਸ਼ਨਲ ਟ੍ਰੇਨਿੰਗ ਲਈ ਚੁਣ... KRKDAV सीनियर सेकेंडरी स्कूल में दसवीं कक्षा का नतीजा शतप्रतिशत रहा  ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਧੁੱਗਾ ਕਲਾਂ +2 ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਵਲੋਂ ਅਚਨਚੇਤ ਚੈਕਿੰਗ KMS ਕਾਲਜ ਵਿਖੇ ਜਨਗਣਨਾ ਸੰਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ – ਪ੍ਰਿੰਸੀਪਲ ਡਾ. ਮਾਨਵ ਸੈਣੀ ਲਾਇਸੈਂਸੀ ਹਥਿਆਰਾਂ ਨੂੰ ਜਨਤਕ ਤੌਰ ’ਤੇ ਨਾਲ ਲਿਜਾਣ ’ਤੇ 30 ਮਈ ਤੱਕ ਪਾਬੰਦੀ : ਜ਼ਿਲ੍ਹਾ ਮੈਜਿਸਟ੍ਰੇਟ ਆਸ਼ਿਕਾ ਜੈਨ
ADVERTISEMENT
You are currently viewing ਹੁਸ਼ਿਆਰਪੁਰ ‘ਚ ਜਨਗਣਨਾ 2027 ਸਬੰਧੀ ਦੋ ਦਿਨਾਂ ਟ੍ਰੇਨਿੰਗ ਵਰਕਸ਼ਾਪ ਸ਼ੁਰੂ

ਹੁਸ਼ਿਆਰਪੁਰ ‘ਚ ਜਨਗਣਨਾ 2027 ਸਬੰਧੀ ਦੋ ਦਿਨਾਂ ਟ੍ਰੇਨਿੰਗ ਵਰਕਸ਼ਾਪ ਸ਼ੁਰੂ

ਹੁਸ਼ਿਆਰਪੁਰ 16 ਮਾਰਚ(ਪ੍ਰਾਈਮ ਪੰਜਾਬ ਟਾਈਮਜ) 
ਸਹਾਇਕ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਜਨਗਣਨਾ ਦੇ ਕੰਮ ‘ਚ ਸਹਿਯੋਗ ਦੀ ਅਪੀਲ
30 ਅਪ੍ਰੈਲ ਤੋਂ 14 ਮਈ 2026 ਤੱਕ ਨਾਗਰਿਕ ਖੁਦ ਵੀ ਕਰ ਸਕਣਗੇ ਸੈਲਫ ਇਨਯੂਮਰੇਸ਼ਨ
15 ਮਈ ਤੋਂ 13 ਜੂਨ 2026 ਤੱਕ ਪਹਿਲਾ ਫੇਜ਼ ‘ਹਾਊਸ ਲਿਸਟਿੰਗ’ ਵਜੋਂ ਕੀਤਾ ਜਾਵੇਗਾ
ਪਹਿਲੀ ਵਾਰ ਡਿਜੀਟਲ ਮੋਡ ‘ਚ ਹੋਵੇਗੀ ਜਨਗਣਨਾ ਪ੍ਰਕਿਰਿਆ
 : ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਜਨਗਣਨਾ 2027 ਦੀਆਂ ਤਿਆਰੀਆਂ ਦੇ ਤਹਿਤ ਅੱਜ ਦੋ ਦਿਨਾਂ ਟ੍ਰੇਨਿੰਗ ਵਰਕਸ਼ਾਪ ਦੀ ਸ਼ੁਰੂਆਤ ਕੀਤੀ ਗਈ। ਇਸ ਵਰਕਸ਼ਾਪ ਦੌਰਾਨ ਜਨਗਣਨਾ ਨਾਲ ਸਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪ੍ਰਕਿਰਿਆ, ਡਿਜੀਟਲ ਪ੍ਰਣਾਲੀ ਅਤੇ ਫੀਲਡ ਪੱਧਰ ‘ਤੇ ਕੀਤੇ ਜਾਣ ਵਾਲੇ ਕੰਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਟ੍ਰੇਨਿੰਗ ਦੌਰਾਨ ਸਹਾਇਕ ਕਮਿਸ਼ਨਰ ਪਰਮਪ੍ਰੀਤ ਸਿੰਘ ਦੀ ਹਾਜ਼ਰੀ ਵਿੱਚ ਜਨਗਣਨਾ ਵਿਭਾਗ ਦੇ ਸਹਾਇਕ ਡਾਇਰੈਕਟਰ ਸੁਪਰਿਆ ਵੱਲੋਂ ਭਾਗ ਲੈਣ ਵਾਲਿਆਂ ਨੂੰ ਜਨਗਣਨਾ ਦੀ ਪੂਰੀ ਪ੍ਰਕਿਰਿਆ ਬਾਰੇ ਤਕਨੀਕੀ ਟ੍ਰੇਨਿੰਗ ਪ੍ਰਦਾਨ ਕੀਤੀ ਗਈ।
ਸਹਾਇਕ ਡਾਇਰੈਕਟਰ ਸੁਪਰਿਆ ਨੇ ਇਸ ਮੌਕੇ ਦੱਸਿਆ ਕਿ ਆਉਣ ਵਾਲੀ ਜਨਗਣਨਾ ਪਹਿਲੀ ਵਾਰ ਪੂਰੀ ਤਰ੍ਹਾਂ ਡਿਜੀਟਲ ਮੋਡ ਵਿੱਚ ਕਰਵਾਈ ਜਾ ਰਹੀ ਹੈ। ਇਸ ਵਾਰ ਸਰਕਾਰ ਵੱਲੋਂ ‘ਸੈਲਫ ਇਨਯੂਮਰੇਸ਼ਨ’ ਦੀ ਸਹੂਲਤ ਵੀ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਕੋਈ ਵੀ ਨਾਗਰਿਕ 30 ਅਪ੍ਰੈਲ 2026 ਤੋਂ 14 ਮਈ 2026 ਤੱਕ ਖੁਦ ਆਨਲਾਈਨ ਤਰੀਕੇ ਨਾਲ ਆਪਣੇ ਘਰ ਦੀ ਗਿਣਤੀ ਦਰਜ ਕਰ ਸਕੇਗਾ।
ਇਸ ਤੋਂ ਬਾਅਦ ਜਨਗਣਨਾ ਦਾ ਪਹਿਲਾ ਫੇਜ਼ 15 ਮਈ 2026 ਤੋਂ 13 ਜੂਨ 2026 ਤੱਕ ‘ਹਾਊਸ ਲਿਸਟਿੰਗ’ ਦੇ ਰੂਪ ਵਿੱਚ ਕਰਵਾਇਆ ਜਾਵੇਗਾ। ਇਸ ਦੌਰਾਨ ਗਣਨਾਕਰਤਾ ਘਰ-ਘਰ ਜਾ ਕੇ ਮਕਾਨਾਂ ਦੀ ਜਾਣਕਾਰੀ ਇਕੱਠੀ ਕਰਨਗੇ ਅਤੇ ਨਾਗਰਿਕਾਂ ਨੂੰ ਕੁੱਲ 33 ਸਵਾਲ ਪੁੱਛੇ ਜਾਣਗੇ।
ਸਹਾਇਕ ਕਮਿਸ਼ਨਰ ਪਰਮਪ੍ਰੀਤ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਨਗਣਨਾ ਦੇਸ਼ ਦੀ ਮਹੱਤਵਪੂਰਨ ਪ੍ਰਕਿਰਿਆ ਹੈ ਅਤੇ ਇਸ ਰਾਹੀਂ ਸਰਕਾਰ ਨੂੰ ਲੋਕਾਂ ਦੀ ਸਮਾਜਿਕ ਤੇ ਆਰਥਿਕ ਸਥਿਤੀ ਬਾਰੇ ਸਹੀ ਜਾਣਕਾਰੀ ਮਿਲਦੀ ਹੈ। ਇਸ ਲਈ ਹਰ ਨਾਗਰਿਕ ਨੂੰ ਚਾਹੀਦਾ ਹੈ ਕਿ ਉਹ ਸਰਕਾਰ ਵੱਲੋਂ ਕਰਵਾਈ ਜਾ ਰਹੀ ਇਸ ਪ੍ਰਕਿਰਿਆ ਵਿੱਚ ਪੂਰਾ ਸਹਿਯੋਗ ਦੇਵੇ।
ਇਸ ਟ੍ਰੇਨਿੰਗ ਵਰਕਸ਼ਾਪ ਵਿੱਚ ਐਸ.ਡੀ.ਐਮ. ਮੁਕੇਰੀਆਂ ਜਿਓਤਸਨਾ, ਉਪ ਅਰਥ ਅੰਕੜਾ ਸਲਾਹਕਾਰ ਸੁਨੀਤਾ ਪਾਲ, ਸਮੂਹ ਤਹਿਸੀਲਦਾਰਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਕਾਰਜਸਾਧਕ ਅਧਿਕਾਰੀਆਂ, ਸਬੰਧਤ ਚਾਰਜ ਅਫਸਰਾਂ ਦੇ ਕਲਰਕਾਂ ਅਤੇ ਤਕਨੀਕੀ ਸਹਾਇਕਾਂ ਨੇ ਭਾਗ ਲਿਆ।
error: copy content is like crime its probhihated