Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਮਾਹਾਮਾਈ ਦੇ ਚਰਨਾਂ ’ਚ ਨਵੇਂ ਸਾਲ ਦੀ ਸ਼ੁਰੂਆਤ:

ਮਾਹਾਮਾਈ ਦੇ ਚਰਨਾਂ ’ਚ ਨਵੇਂ ਸਾਲ ਦੀ ਸ਼ੁਰੂਆਤ:

ਬਟਾਲਾ। 1 ਜਨਵਰੀ(ਅਵਿਨਾਸ਼ ਸ਼ਰਮਾ )

ਦਾਰਾਸਲਾਮ ਵਿਖੇ ਮਾਹਕਾਲ ਯੂਥ ਕਲੱਬ ਵੱਲੋਂ ਚੌਥੀ ਮਾਤਾ ਰਾਣੀ ਦੀ ਚੌਂਕੀ ਭਕਤੀਮਈ ਮਾਹੌਲ ’ਚ ਸੰਪੰਨ

: ਮੰਗਲਮਯ ਹੋ ਜੀਵਨ ਸਭਕੇ—ਇਸ ਪਾਵਨ ਸੰਦੇਸ਼ ਨਾਲ ਮਾਹਕਾਲ ਯੂਥ ਕਲੱਬ, ਦਾਰਾਸਲਾਮ ਬਟਾਲਾ ਵੱਲੋਂ ਬੁੱਧਵਾਰ 31 ਦਸੰਬਰ 2025 ਨੂੰ ਸ਼ਿਵ ਦੁਰਗਾ ਮੰਦਰ, ਦਾਰਾਸਲਾਮ ਵਿਖੇ ਚੌਥੀ ਮਾਤਾ ਰਾਣੀ ਦੀ ਚੌਂਕੀ ਭਰਪੂਰ ਸ਼ਰਧਾ ਅਤੇ ਭਕਤੀਮਈ ਵਾਤਾਵਰਣ ਵਿੱਚ ਕਰਵਾਈ ਗਈ। ਇਸ ਪਾਵਨ ਅਵਸਰ ’ਤੇ ਦਾਰਾਸਲਾਮ ਇਲਾਕੇ ਦੀਆਂ ਸੰਗਤਾਂ ਨੇ ਮਾਹ ਮਾਈ ਦੇ ਚਰਨਾਂ ਵਿੱਚ ਹਾਜ਼ਰੀ ਲਗਵਾ ਕੇ ਨਵੇਂ ਸਾਲ ਦੀ ਸ਼ੁਰੂਆਤ ਕੀਤੀ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।

ਚੌਂਕੀ ਦੌਰਾਨ ਭਗਤੀ ਰਸ ਵਿੱਚ ਰੰਗੀ ਸੰਗਤ ਨੇ ਜੈਕਾਰਿਆਂ ਨਾਲ ਮੰਦਰ ਪ੍ਰੰਗਣ ਨੂੰ ਗੂੰਜਾ ਦਿੱਤਾ। ਪ੍ਰਸਿੱਧ ਭਜਨ ਗਾਇਕ ਕਮਲ ਬੈਂਸ ਵੱਲੋਂ ਮਾਂ ਦੀਆਂ ਭੇਟਾਂ ਗਾ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ, ਜਿਸ ਨਾਲ ਸਾਰਾ ਮਾਹੌਲ ਮਾਤਾ ਦੀ ਭਗਤੀ ਨਾਲ ਭਰ ਗਿਆ।

ਇਸ ਧਾਰਮਿਕ ਸਮਾਗਮ ਵਿੱਚ ਕਲੱਬ ਦੇ ਪ੍ਰਧਾਨ ਅਸ਼ੀਸ਼ ਅਰੋੜਾ, ਵਾਈਸ ਪ੍ਰਧਾਨ ਵਿਜੈ ਸ਼ਰਮਾ, ਅਤੁਲ ਰਾਜਪੂਤ, ਰਮਨ ਰਾਜਾ, ਨਰੇਸ਼ ਕੁਮਾਰ, ਸੈਕੰਡ ਵਾਈਸ ਪ੍ਰਧਾਨ ਅਜੈ ਸ਼ਰਮਾ, ਕੇਸ਼ਵ ਚੌਧਰੀ, ਅਭੈ ਸ਼ਰਮਾ, ਟਿੰਨੂ ਸ਼ਰਮਾ, ਵਾਈਸ ਪ੍ਰਧਾਨ ਤਰੁਣ ਖਵਾਤਰਾ, ਸਚਿਨ ਵਰਮਾ, ਮਿਖਿਲ ਅਰੋੜਾ, ਕੈਸ਼ੀਅਰ ਰੋਹਿਤ ਮਹਾਜਨ ਅਤੇ ਅਸ਼ੀਸ਼ ਸੋਢੀ ਸਮੇਤ ਹੋਰ ਸੇਵਾਦਾਰ ਹਾਜ਼ਰ ਰਹੇ।

ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਸੰਗਤਾਂ ਲਈ ਜਬਰਦਸਤ ਲੰਗਰ ਪ੍ਰਸ਼ਾਦ ਅਤੇ ਦੁੱਧ ਦੀ ਵਰਤੋਂ ਕੀਤੀ ਗਈ। ਇਸ ਮੌਕੇ ਕਲੱਬ ਦੇ ਸੇਵਾਦਾਰਾਂ ਨੇ ਦੱਸਿਆ ਕਿ ਮਾਹਕਾਲ ਯੂਥ ਕਲੱਬ ਵੱਲੋਂ ਕਿਸੇ ਵੀ ਕਿਸਮ ਦੀ ਪੈਸੇ ਦੀ ਉਗਰਾਹੀ ਨਹੀਂ ਕੀਤੀ ਜਾਂਦੀ, ਸਗੋਂ ਜੇ ਕੋਈ ਸੇਵਕ ਆਪਣੀ ਇੱਛਾ ਨਾਲ ਜੱਗ ਵਿੱਚ ਭਾਗ ਪਾਉਂਦਾ ਹੈ, ਤਾਂ ਉਸ ਦਾ ਸਵਾਗਤ ਕੀਤਾ ਜਾਂਦਾ ਹੈ।

ਸਮਾਪਤੀ ’ਤੇ ਸੰਗਤ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੰਦਿਆਂ ਅਰਦਾਸ ਕੀਤੀ ਗਈ ਕਿ ਮਾਤਾ ਰਾਣੀ ਸਭ ਦੇ ਜੀਵਨ ਨੂੰ ਸੁਖ, ਸਮ੍ਰਿੱਧੀ ਅਤੇ ਸ਼ਾਂਤੀ ਨਾਲ ਭਰ ਦੇਣ। ਇਸ ਮੌਕੇ ਤੇ ਮੰਦਰ ਕਮੇਟੀ ਦੇ ਪ੍ਰਧਾਨ ਰਾਜੂ ਸਹਿਦੇਵ , ਐਮ ਸੀ ਸ਼ਾਨਾ ਵਾਹਲਾ .ਕਮਲ ਵਰਮਾ ਕਾਕਾ ਅਬਰੋਲ ਅਤੇ ਪਵਨ ਭਾਟੀਆ ਰਮੇਸ ਕੁਮਾਰ ਆਦਿ ਹਾਜ਼ਰ ਸਨ