Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ

ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ

ਗੜ੍ਹਦੀਵਾਲਾ 31 ਦਸੰਬਰ (ਚੌਧਰੀ)

: ਨਸ਼ੀਲੀਆਂ ਗੋਲੀਆਂ ਸਮੇਤ ਇੱਕ ਨੌਜਵਾਨ ਨੂੰ ਗੜ੍ਹਦੀਵਾਲਾ ਪੁਲਿਸ ਨੇ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਪਰਵਿੰਦਰ ਸਿੰਘ ਧੂਤ ਮੁੱਖ ਅਫਸਰ ਥਾਣਾ ਗੜ੍ਹਦੀਵਾਲਾ ਨੇ ਦੱਸਿਆ ਕਿ ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਏ.ਐਸ.ਆਈ ਬਲਵੀਰ ਸਿੰਘ ਸਮੇਤ ਪੁਲੀਸ ਪਾਰਟੀ ਬਰਾਏ ਕਰਨੇ ਗਸਤ ਬਾ ਚੈਕਿੰਗ ਸੱਕੀ ਤੇ ਭੈੜੇ ਪੁਰਸ਼ਾਂ ਦੇ ਸਬੰਧੀ ਗੜਦੀਵਾਲ ਤੋ ਗੇਂਦਪੁਰ,ਮਾਛੀਆਂ ਸਰਹਾਲਾ ਚੋਹਕਾ ਰਮਦਾਸਪੁਰ ਵੱਲ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਗੜਦੀਵਾਲ ਤੋ ਥੋੜਾ ਅੱਗੇ ਪਿੰਡ ਚੋਹਕਾ ਨੂੰ ਜਾ ਰਹੀ ਸੀ ਤਾਂ ਖੱਬੇ ਪਾਸੇ ਕੱਚੇ ਰਸਤੇ ਪੁੱਜੀ ਤਾਂ ਗੱਡੀ ਦੀਆਂ ਲਾਇਟਾਂ ਪੈਣ ਕਰਕੇ ਖੱਬੇ ਪਾਸੇ ਝਾੜੀਆਂ ਵਿੱਚ ਇੱਕ ਨੌਜਵਾਨ ਵਿਅਕਤੀ ਖੜ੍ਹਾਂ ਦਿਖਾਈ ਦਿੱਤਾ। ਜਿਸ ਨੇ ਆਪਣੇ ਸੱਜੇ ਹੱਥ ਵਿੱਚ ਇੱਕ ਵਜਨਦਾਰ ਮੋਮੀ ਲਿਫਾਫਾ ਰੰਗ ਕਾਲਾ ਫੜਿਆ ਹੋਇਆ ਸੀ,ਜੋ ਪੁਲਿਸ ਪਾਰਟੀ ਤੇ ਗੱਡੀ ਨੂੰ ਦੇਖ ਕੇ ਘਬਰਾਕੇ ਹੱਥ ਵਿੱਚ ਫੜ੍ਹਿਆ ਹੋਇਆ ਮੋਮੀ ਲਿਫਾਫਾ ਰੰਗ ਕਾਲਾ ਵਜਨਦਾਰ ਨੂੰ ਜਮੀਨ ਤੇ ਸੁੱਟ ਕੇ ਮੌਕਾ ਤੇ ਯਕਦਮ ਖਿਸਕਣ ਲੱਗਾ। ਜਿਸ ਨੂੰ ਪੁਲਿਸ ਵੱਲੋਂ ਸ਼ੱਕ ਦੀ ਬਿਨਾਹ ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ। ਜਿਸ ਨੇ ਮੌਕਾ ਪਰ ਆਪਣਾ ਨਾਮ ਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਤਲਵੰਡੀ ਜੱਟਾਂ ਥਾਣਾ ਗੜ੍ਹਦੀਵਾਲ ਜਿਲ੍ਹਾ ਹੁਸਿਆਰਪੁਰ ਦੱਸਿਆ।ਜਦੋਂ ਪੁਲਿਸ ਵੱਲੋਂ ਜਮੀਨ ਪਰ ਸੁੱਟੇ ਮੋਮੀ ਲਿਫਾਫਾ ਵਜਨਦਾਰ ਰੰਗ ਕਾਲਾ ਦੀ ਤਲਾਸ਼ੀ ਕੀਤੀ ਤਾਂ ਉਸ ਵਿਚੋਂ 72 ਨਸ਼ੀਲੀਆਂ ਖੁੱਲੀਆਂ ਗੋਲੀਆਂ ਰੰਗ ਚਿੱਟਾ ਬਿਨਾ ਮਾਰਕਾ ਬਰਾਮਦ ਹੋਈਆਂ।ਪੁਲਿਸ ਵੱਲੋਂ ਉੱਕਤ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫਤਾਰ ਕਰਕੇ ਉਸਦੇ ਖਿਲਾਫ ਇਤਬਾਰ ਜੁਰਮ 22-61-85 NDPS Act ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।