Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing ਕਤਲ-ਫਿਰੌਤੀ ਮਾਮਲਿਆਂ ਦੇ ਮਾਸਟਰਮਾਈਂਡ ਸੈਮ ਤੇ ਮਨੀ ਗ੍ਰਿਫ਼ਤਾਰ – ਪੁਲਿਸ ਦੀ ਖੁਫੀਆ ਕਾਰਵਾਈ ਨੇ ਮਾਰਿਆ ਤਿੱਖਾ ਪੰਚ

ਕਤਲ-ਫਿਰੌਤੀ ਮਾਮਲਿਆਂ ਦੇ ਮਾਸਟਰਮਾਈਂਡ ਸੈਮ ਤੇ ਮਨੀ ਗ੍ਰਿਫ਼ਤਾਰ – ਪੁਲਿਸ ਦੀ ਖੁਫੀਆ ਕਾਰਵਾਈ ਨੇ ਮਾਰਿਆ ਤਿੱਖਾ ਪੰਚ

ਬਟਾਲਾ, 11 ਦਸੰਬਰ (ਅਵਿਨਾਸ਼ ਸ਼ਰਮਾ)

: ਸੰਦੀਪ ਗੋਇਲ, IPS, DIG ਬਾਰਡਰ ਰੇਂਜ਼, ਅੰਮ੍ਰਿਤਸਰ ਨੇ ਬਟਾਲਾ ਪੁਲਿਸ ਲਾਈਨਜ਼ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮਾਨਯੋਗ DGP ਪੰਜਾਬ ਵੱਲੋਂ ਗੈਂਗਸਟਰਾਂ ਵਿਰੁੱਧ ਚਲਾਈ ਜਾ ਰਹੀ ਜ਼ੀਰੋ ਟੌਲਰੈਂਸ ਪਾਲਿਸੀ ਅਧੀਨ, ਬਟਾਲਾ ਪੁਲਿਸ ਨੇ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ ਹੈ।

SSP ਬਟਾਲਾ ਮਹਿਤਾਬ ਸਿੰਘ, IPS ਦੇ ਦਿਸ਼ਾ-ਨਿਰਦੇਸ਼ਾਂ ਅਤੇ SP-INV ਸ੍ਰੀ ਸੰਦੀਪ ਕੁਮਾਰ PPS ਦੀ ਨਿਗਰਾਨੀ ਹੇਠ, DSP-D ਬਟਾਲਾ ਸਮੀਰ ਸਿੰਘ PPS ਅਤੇ CIA ਇੰਚਾਰਜ ਇੰਸਪੈਕਟਰ ਸੁਖਰਾਜ ਸਿੰਘ ਦੀ ਟੀਮ ਨੇ ਟੈਕਨੀਕਲ ਅਤੇ ਖੁਫ਼ੀਆ ਜਾਣਕਾਰੀ ਦੀ ਮਦਦ ਨਾਲ ਫਿਰੌਤੀ ਅਤੇ ਕਤਲ ਦੀਆਂ ਵਾਰਦਾਤਾਂ ਵਿੱਚ ਲੋੜੀਂਦੇ ਦੋਸ਼ੀਆਂ ਸੈਮ ਪੁੱਤਰ ਸੋਨੂੰ ਮਸੀਹ ਵਾਸੀ ਤੇਲੀਆਂਵਾਲ ਅਤੇ ਨਵਜੋਤ ਸਿੰਘ ਉਰਫ਼ ਮਨੀ ਪੁੱਤਰ ਸਤਪਾਲ ਵਾਸੀ ਤੇਲੀਆਂਵਾਲ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
DIG ਗੋਇਲ ਨੇ ਦੱਸਿਆ ਕਿ 12.09.2025 ਨੂੰ ਦਰਜ ਮੁਕੱਦਮਾ (ਧਾਰਾ 103, 333 BNS, 25 Arms Act) ਅਨੁਸਾਰ, ਸਵੇਰੇ 11 ਵਜੇ ਦੋ ਅਣਪਛਾਤੇ ਨੌਜਵਾਨਾਂ ਨੇ ਘਰ ਵਿੱਚ ਦਾਖਲ ਹੋ ਕੇ ਕੁਲਵੰਤ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਇਸ ਕਤਲ ਦੀ ਜ਼ਿੰਮੇਵਾਰੀ ਜੱਗੂ ਭਗਵਾਨਪੁਰੀਆ ਗਰੁੱਪ ਵੱਲੋਂ ਸੋਸ਼ਲ ਮੀਡੀਆ ਰਾਹੀਂ ਲਈ ਗਈ ਸੀ।ਬਟਾਲਾ ਪੁਲਿਸ ਨੇ ਜਾਂਚ ਦੌਰਾਨ ਸਬੂਤ ਪ੍ਰਾਪਤ ਕਰਕੇ ਦੋਸ਼ੀ ਸੈਮ ਅਤੇ ਨਵਜੋਤ ਸਿੰਘ ਮਨੀ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਸੀ। DIG ਨੇ ਦੱਸਿਆ ਕਿ ਸੈਮ ਪਹਿਲਾਂ ਵੀ ਕਈ ਗੰਭੀਰ ਮਾਮਲਿਆਂ ਵਿੱਚ ਗ੍ਰਿਫ਼ਤਾਰ ਹੋ ਚੁੱਕਾ ਹੈ ਅਤੇ 29.10.2024 ਨੂੰ ਜ਼ਮਾਨਤ ’ਤੇ ਜੇਲ੍ਹ ਤੋਂ ਰਿਹਾਅ ਹੋਇਆ ਸੀ। ਉਸਨੇ ਪੁਲਿਸ ਪੁੱਛਗਿੱਛ ਦੌਰਾਨ ਕਬੂਲਿਆ ਕਿ ਉਹ ਅੰਮ੍ਰਿਤਪਾਲ ਸਿੰਘ ਉਰਫ਼ ਵਾਦੀ (ਵਾਸੀ ਦਾਲਮ) ਅਤੇ ਜੱਗੂ ਭਗਵਾਨਪੁਰੀਆ ਦੇ ਕਹਿਣ ’ਤੇ ਵਾਰਦਾਤਾਂ ਕਰਦਾ ਹੈ।
ਸੈਮ ਵਿਰੁੱਧ ਬਟਾਲਾ ਜ਼ਿਲ੍ਹਾ ਵਿੱਚ ਹੇਠ ਲਿਖੇ ਮੁਕੱਦਮੇ ਦਰਜ ਹਨ:
1. ਮੁੱਕਦਮਾ ਨੰ. 140 – ਕਤਲ, BNS 103, 333, 25 Arms Act
2. ਮੁੱਕਦਮਾ ਨੰ. 131 – ਜੁਰਮ 307, 34 IPC, Arms Act
3. ਮੁੱਕਦਮਾ ਨੰ. 102 – ਜੁਰਮ 336 IPC, Arms Act
4. ਮੁੱਕਦਮਾ ਨੰ. 191 – ਜੁਰਮ 103, 109, 190, 191(3), 61(2) BNS, Arms Act
5. ਮੁੱਕਦਮਾ ਨੰ. 150 – Arms Act, ਥਾਣਾ ਸਿਵਲ ਲਾਈਨ
ਦੋਸ਼ੀ ਨਵਜੋਤ ਸਿੰਘ ਉਰਫ਼ ਮਨੀ ਵਿਰੁੱਧ ਮਾਮਲਾ
ਨਵਜੋਤ ਸਿੰਘ ਉਰਫ਼ ਮਨੀ ਵਿਰੁੱਧ NDPS Act ਦਾ ਮੁੱਕਦਮਾ ਨੰ. 67 ਮਿਤੀ 24.06.2025 ਥਾਣਾ ਪ੍ਰਵਾਣੂ, ਜ਼ਿਲਾ ਸੋਲਨ (ਹਿਮਾਚਲ ਪ੍ਰਦੇਸ਼) ਵਿੱਚ ਦਰਜ ਹੈ।
DIG ਨੇ ਕਿਹਾ ਕਿ ਦੋਵੇਂ ਦੋਸ਼ੀਆਂ ਨੂੰ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਤਫ਼ਤੀਸ਼ ਜ਼ਾਰੀ ਹੈ।

error: copy content is like crime its probhihated