Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਨਾਮਜ਼ਦਗੀ ਦੇ ਆਖਰੀ ਦਿਨ ਤਣਾਅ • ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਮਨੇ-ਸਾਮਨੇ

ਨਾਮਜ਼ਦਗੀ ਦੇ ਆਖਰੀ ਦਿਨ ਤਣਾਅ • ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਵਰਕਰ ਆਮਨੇ-ਸਾਮਨੇ

ਬਟਾਲਾ/ਡੇਰਾ ਬਾਬਾ ਨਾਨਕ 4 ਦਸੰਬਰ (ਅਵਿਨਾਸ਼ ਸ਼ਰਮਾ)–

: ਬਲਾਕ ਕਮੇਟੀ ਦੀ ਨਾਮਜ਼ਦਗੀ ਦਾਖ਼ਲ ਕਰਨ ਦਾ ਆਖਰੀ ਦਿਨ ਐਸ.ਡੀ.ਐਮ. ਦਫ਼ਤਰ ਦੇ ਬਾਹਰ ਤਣਾਅ ਭਰਿਆ ਰਿਹਾ। ਦੋਵੇਂ ਰਾਜਨੀਤਿਕ ਧਿਰਾਂ ਦੇ ਵਰਕਰ ਵੱਡੀ ਗਿਣਤੀ ਵਿੱਚ ਦਫ਼ਤਰ ਪਹੁੰਚੇ, ਜਿਸ ਦੌਰਾਨ ਤਕਰਾਰ ਹੋਈ ਅਤੇ ਹਾਲਾਤ ਹੱਥਾਪਾਈ ਤੱਕ ਪਹੁੰਚ ਗਏ। ਝਗੜੇ ਵਿੱਚ ਕਈ ਕਾਂਗਰਸੀ ਵਰਕਰਾਂ ਦੀਆਂ ਪਗੜੀਆਂ ਵੀ ਉਤਰ ਗਈਆਂ।

ਘਟਨਾ ਸਮੇਂ ਆਪ ਦੇ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਅਤੇ ਸਾਬਕਾ ਕੈਬਿਨਟ ਮੰਤਰੀ ਸੁੱਖਜਿੰਦਰ ਰੰਧਾਵਾ ਐੱਮਪੀ ਦੇ ਪੁੱਤਰ ਉਦੈਵੀਰ ਰੰਧਾਵਾ ਵੀ ਮੌਕੇ ‘ਤੇ ਮੌਜੂਦ ਸਨ। ਕਾਂਗਰਸੀ ਵਰਕਰਾਂ ਨੇ ਪੁਲਿਸ ਅਤੇ ਆਮ ਆਦਮੀ ਪਾਰਟੀ ਖ਼ਿਲਾਫ਼ ਨਾਰੇਬਾਜ਼ੀ ਕਰਦਿਆਂ ਰੋਸ ਪ੍ਰਗਟਾਇਆ।
ਨਾਮਜ਼ਦਗੀ ਦਾ ਸਮਾਂ ਸਵੇਰੇ 11 ਤੋਂ ਦੁਪਹਿਰ 3 ਵਜੇ ਤੱਕ ਨਿਰਧਾਰਤ ਸੀ। ਦਰਗਾਬਾਦ ਦੇ ਰਹਿਣ ਵਾਲੇ ਗੁਰਮੇਜ ਸਿੰਘ ਨੇ ਦਾਅਵਾ ਕੀਤਾ ਕਿ ਦਫ਼ਤਰ ਦੇ ਅੰਦਰ ਮੌਜੂਦ ਆਪ ਵਰਕਰਾਂ ਨੇ ਉਸ ਨਾਲ ਧੱਕਾ-ਮੁੱਕੀ ਕਰਕੇ ਪਗੜੀ ਉਤਾਰ ਦਿਤੀ ਤੇ ਕਾਗਜ਼ ਵੀ ਛੀਣ ਲਏ। ਉਸਨੇ ਕਿਹਾ ਕਿ ਸਰੇਆਮ ਧੱਕੇਸ਼ਾਹੀ ਕੀਤੀ ਗਈ ਹੈ। ਇਸ ਦੌਰਾਨ ਸਾਬਕਾ ਬਲਾਕ ਕਮੇਟੀ ਚੇਅਰਮੈਨ ਨਰਿੰਦਰ ਸਿੰਘ ਬਾਜਵਾ ਅਤੇ ਲੈਂਡ ਮਾਰਕੇਜ਼ ਬੈਂਕ ਦੇ ਸਾਬਕਾ ਚੇਅਰਮੈਨ ਭਗਵਾਨ ਸਿੰਘ ਦੀ ਵੀ ਪਗੜੀ ਉਤਰ ਗਈ।

ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਕਾਂਗਰਸ ‘ਤੇ ਪੁਰਾਣੇ ਗੁੰਡਾਗਰਦੀ ਦੇ ਦੋਸ਼ ਲਾਉਂਦੇ ਕਿਹਾ ਕਿ ਜੇ ਕੋਈ ਨਾਮਜ਼ਦਗੀ ਭਰਨ ਆ ਰਿਹਾ ਹੈ ਤਾਂ ਇਕੱਲਾ ਕਿਉਂ ਨਹੀਂ ਆ ਰਿਹਾ? ਭੀੜ ਲੈ ਕੇ ਆਉਣ ਦਾ ਕੀ ਮਤਲਬ? ਉਨ੍ਹਾਂ ਦਾ ਕਹਿਣਾ ਸੀ ਕਿ ਝਗੜਾ ਕਾਂਗਰਸੀ ਵਰਕਰਾਂ ਵੱਲੋਂ ਹੀ ਕੀਤਾ ਗਿਆ। “ਜੇ ਧੱਕਾ-ਮੁੱਕੀ ਹੋਵੇ ਤਾਂ ਪਗੜੀ ਤਾਂ ਉਤਰਦੀ ਹੀ ਹੈ, ਪਗੜੀ ‘ਚ ਕੋਈ ਕਿੱਲ ਨਹੀਂ ਲੱਗੀ ਹੁੰਦੀ।,” ਉਹਨਾ ਨੇ ਕਿਹਾ। ਰੰਧਾਵਾ ਨੇ ਮਾਹੌਲ ਨੂੰ ਵਿਆਹ ਦੇ ਸ਼ਰਾਰਤੀ ਮਾਮੇ-ਫੁੱਫੜ ਨਾਲ ਤੁਲਨਾ ਕਰਦੀ ਕਹਾ ਕਿ ਹਮੇਸ਼ਾ ਕੋਈ ਨਾ ਕੋਈ ਲੋਕਾਂ ਦਾ ਮੂਡ ਖਰਾਬ ਕਰ ਹੀ ਦਿੰਦਾ ਹੈ।
ਉਦੈਵੀਰ ਰੰਧਾਵਾ ਨੇ ਵੀ ਦੋਸ਼ ਲਾਏ ਕਿ ਦਰਗਾਬਾਦ ਦੇ ਕਾਂਗਰਸੀ ਵਰਕਰ ਗੁਰਮੀਤ ਸਿੰਘ ਨੂੰ ਆਪ ਵਰਕਰਾਂ ਨੇ ਮਾਰਿਆ-ਪੀਟਿਆ, ਕਾਗਜ਼ ਤੇ ਪਗੜੀ ਛੀਣ ਲਈ। ਉਸਦਾ ਕਹਿਣਾ ਸੀ ਕਿ ਆਪ ਵਰਕਰ ਹਥਿਆਰਾਂ ਨਾਲ ਫਿਰ ਰਹੇ ਸਨ। ਉਦੈਵੀਰ ਨੇ ਸਪਸ਼ਟ ਕੀਤਾ ਕਿ ਪਗੜੀ ਉਤਾਰਨ ਵਾਲਿਆਂ ਖ਼ਿਲਾਫ਼ ਡੀ.ਡੀ.ਆਰ. ਦਰਜ ਕਰਵਾ ਕੇ ਹੀ ਉਨ੍ਹਾਂ ਦੀ ਟੀਮ ਵਾਪਸ ਮੁੜੇਗੀ ਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਘਟਨਾ ਦੀ ਲਿਖਤੀ ਸ਼ਿਕਾਇਤ ਦਿੱਤੀ ਜਾਵੇਗੀ।
ਇਸ ਮੌਕੇ ਤੇ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਆਈਪੀਐਸ ‌ਨੇ ਮੌਕੇ ਤੇ ਜਾ ਕੇ ਉਸ ਦਾ ਜਾਇਜ਼ਾ ਲਿਆ ਅਤੇ ਉਹਨਾਂ ਵੱਲੋਂ ਆਖਿਆ ਗਿਆ ਕਿ ਜਿਨਾਂ ਵੱਲੋਂ ਵੀ ਇਹ ਘਟਨਾ ਕਰਮ ਨੂੰ ਅੰਜਾਮ ਦਿੱਤਾ ਗਿਆ ਹੈ ਉਹਨਾਂ ਉੱਪਰ ਬੰਣਦੀ ਕਾਰਵਾਈ ਕੀਤੀ ਜਾਵੇਗੀ