ਗੜ੍ਹਦੀਵਾਲਾ 31ਅਕਤੂਬਰ(ਚੌਧਰੀ)
: ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਰਾਸ਼ਟਰੀ ਅਵਿਸ਼ਕਾਰ ਅਭਿਐਨ ਅਧੀਨ ਸਕੂਲ ਆਫ ਐਮੀਨਸ ਬਾਗਪੁਰ ਵਿਖੇ ਸਾਇੰਸ ਡਰਾਮਾ ਕਰਵਾਇਆ ਗਿਆ । ਜਿਸ ਵਿੱਚ ਪੂਰੇ ਜ਼ਿਲ੍ਹੇ ਦੇ ਬਲਾਕਾਂ ਨੇ ਭਾਗ ਲਿਆ । ਇਸ ਡਰਾਮੇ ਵਿੱਚ ਬਲਾਕ ਭੁੰਗਾ -2 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀਆਂ ਨੇ ਭਾਗ ਲਿਆ । ਇਸ ਡਰਾਮੇ ਦੀ ਤਿਆਰੀ ਸੁਮਨਦੀਪ ਕੌਰ ਸਾਇੰਸ ਅਧਿਆਪਕਾਂ ਨੇ ਕਰਵਾਈ ਸੀ। ਇਸ ਡਰਾਮੇ ਦਾ ਮੁੱਖ ਥੀਮ ਸਾਇੰਸ ਅਤੇ ਟੈਕਨੋਲਜੀ ਸਬੰਧੀ ਜਾਣਕਾਰੀ ਸੀ। ਡਰਾਮੇ ਦਾ ਸਭ ਥੀਮ ਵਿਗਿਆਨ ਖੇਤਰ ਵਿੱਚ ਮਹਿਲਾਵਾਂ ਦੇ ਯੋਗਦਾਨ ਸਬੰਧੀ ਬੱਚਿਆਂ ਨੇ ਡਰਾਮਾ ਪੇਸ਼ ਕੀਤਾ ਇਸ ਡਰਾਮੇ ਵਿੱਚ ਮਹੱਤਵਪੂਰਨ ਮਹਿਲਾਵਾਂ ਬਾਰੇ ਡਰਾਮਾ ਪੇਸ਼ ਕੀਤਾ ਗਿਆ । ਜਿਸ ਵਿੱਚ ਬੱਚਿਆਂ ਨੇ ਪੂਰੇ ਜ਼ਿਲ੍ਹੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ।ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਦਿਨੇਸ਼ ਠਾਕੁਰ ਨੇ ਬੱਚਿਆਂ ਦੇ ਜ਼ਿਲ੍ਹਾ ਪੱਧਰੀ ਡਰਾਮੇ ਵਿੱਚ ਤੀਜਾ ਸਥਾਨ ਪ੍ਰਾਪਤ ਕਰਨ ਤੇ ਡਰਾਮਾ ਤਿਆਰ ਕਰਨ ਵਾਲੀ ਅਧਿਆਪਕਾਂ ਅਤੇ ਬੱਚਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਅੱਗੇ ਤੋਂ ਹੋਰ ਮਿਹਨਤ ਕਰਨ ਦੀ ਅਪੀਲ ਕੀਤੀ ਅਤੇ ਜੇਤੂ ਬੱਚਿਆਂ ਨੂੰ ਆਪਣੇ ਕੋਲੋਂ 1100 ਰੁਪਏ ਦਾ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਲੈਕਚਰਾਰ ਦਲਜੀਤ ਸਿੰਘ ਪੰਜਾਬੀ , ਲੈਕਚਰਾਰ ਇੰਦਰਜੀਤ , ਲੈਕਚਰਾਰ ਉਮੇਸ਼ ਕੁਮਾਰ, ਗੁਰਪ੍ਰੀਤ ਸਿੰਘ, ਜਗਵਿੰਦਰ ਸਿੰਘ ਜਗਮੋਹਨ ਸਿੰਘ, ਕਵਲਦੀਪ ਸਿੰਘ,ਹਰਪਾਲ ਸਿੰਘ, ਨਰਿੰਦਰਪਾਲ ਸਿੰਘ,ਬਲਵਿੰਦਰ ਕੌਰ ,ਰੇਖਾ ਦੇਵੀ,ਰਮਨਦੀਪ ਕੌਰ ਸਪਨਾ ਸਲਾਰੀਆ , ਸੁਨੀਤਾ ਰਾਣੀ, ਰਜਨੀ ਦੇਵੀ, ਜਗਦੇਵ ਸਿੰਘ ਆਦ ਹਾਜ਼ਰ ਸਨ








