Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing ਫੋਟੋਗਰਾਫ਼ਰ ਮੰਚ ਦਸੂਹਾ ਵੱਲੋਂ 190ਵੇਂ ਖ਼ੂਨਦਾਨ ਕੈਂਪ ਦੌਰਾਨ ਕੀਤਾ 65 ਯੂਨਿਟ ਬਲੱਡ ਇਕੱਠਾ

ਫੋਟੋਗਰਾਫ਼ਰ ਮੰਚ ਦਸੂਹਾ ਵੱਲੋਂ 190ਵੇਂ ਖ਼ੂਨਦਾਨ ਕੈਂਪ ਦੌਰਾਨ ਕੀਤਾ 65 ਯੂਨਿਟ ਬਲੱਡ ਇਕੱਠਾ

ਦਸੂਹਾ 21 ਸਤੰਬਰ (ਚੌਧਰੀ) 

: ਫੋਟੋਗਰਾਫ਼ਰ ਮੰਚ ਦਸੂਹਾ ਵੱਲੋਂ ਬਲੱਡ ਡੋਨਰ ਵੈਲਫੇਅਰ ਸੁਸਾਇਟੀ ਦਸੂਹਾ ਤੇ ਗੁਰਦੁਆਰਾ ਸਿੰਘ ਸਭਾ ਦੇ ਸਹਿਯੋਗ ਨਾਲ 190ਵਾਂ ਖ਼ੂਨਦਾਨ ਕੈਂਪ ਗੁਰਦੁਆਰਾ ਸਿੰਘ ਸਭਾ ਵਿਖੇ ਲਗਾਇਆ ਗਿਆ, ਜਿਸ ਵਿੱਚ ਸ਼੍ਰੀਮਾਨ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਵੱਲੋਂ 65 ਯੂਨਿਟ ਬਲੱਡ ਇਕੱਠਾ ਕੀਤਾ ਗਿਆ ਅਤੇ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ 48 ਦੇ ਕਰੀਬ ਮਰੀਜਾਂ ਨੇ ਫ੍ਰੀ ਮੈਡੀਕਲ ਚੈਕਅਪ ਕਰਵਾਇਆ ਤੇ ਫ੍ਰੀ ਦਵਾਈਆਂ ਲਈਆਂ। ਕੈਂਪ ਦਾ ਉਦਘਾਟਨ ਦਸੂਹਾ ਹਲਕਾ ਦੇ ਐਮ. ਐਲ. ਏ. ਸ. ਕਰਮਬੀਰ ਸਿੰਘ ਘੁੰਮਣ ਅਤੇ ਚੈਅਰਮੈਨ ਕੇ. ਪੀ. ਸੰਧੂ ਵੱਲੋਂ ਕੀਤਾ ਗਿਆ। ਫੋਟੋਗਰਾਫ਼ਰ ਮੰਚ ਦਸੂਹਾ ਵੱਲੋਂ ਇਸ ਮੌਕੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਤੇ ਇਸ ਉਪਰੰਤ ਗੁਰੂ ਦਾ ਅਤੁੱਟ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਮੰਚ ਦੇ ਪ੍ਰਧਾਨ ਮਨਦੀਪ ਬੱਬੂ ਅਤੇ ਸਕੱਤਰ ਪਰਵੀਨ ਮਾਂਗਟ ਨੇ ਆਏ ਹੋਏ ਮਹਿਮਾਨਾਂ ਤੇ ਖੂਨਦਾਨੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲੱਡ ਡੋਨਰ ਸੁਸਾਇਟੀ ਦਸੂਹਾ ਦੇ ਪ੍ਰਧਾਨ ਪਰਮਿੰਦਰ ਸਿੰਘ ਬੱਬਲੂ, ਚੇਅਰਮੈਨ ਬਿੱਲਾ ਅਰੋੜਾ, ਕੈਂਪ ਇੰਚਾਰਜ ਸਿਮਰਨ ਸੰਧੂ, ਬੀਬੀ ਬਲਵਿੰਦਰ ਕੌਰ ਲਗਾਣਾ, ਲੰਬੜਦਾਰ ਤਜਿੰਦਰ ਸਿੰਘ ਤੋਂ ਇਲਾਵਾ ਫੋਟੋਗਰਾਫ਼ਰ ਮੰਚ ਦੇ ਪ੍ਰਧਾਨ ਮਨਦੀਪ ਬੱਬੂ,, ਜਨਰਲ ਸਕੱਤਰ ਪਰਵੀਨ ਸਿੰਘ ਮਾਂਗਟ , ਚੈਅਰਮੈਨ ਹਰਜਿੰਦਰ ਸਿੰਘ ਸਟਾਰ , ਕੈਸ਼ੀਅਰ ਸੰਜੀਵ ਕੁਮਾਰ , ਧਰਮਿੰਦਰ ਸਿੰਘ , ਯੁੱਧਵੀਰ ਸਿੰਘ ਮਾਨ , ਸੰਨੀ ਬਾਜਵਾ, ਅਮ੍ਰਿਤਪਾਲ ਸਿੰਘ , ਸਰਬਜੀਤ ਸਿੰਘ ਖਾਲਸਾ, ਰਸ਼ਪਾਲ ਸਿੰਘ , ਅਜੇ ਕੁਮਾਰ , ਮਨਦੀਪ ਸਿੰਘ , ਸੁਖਵਿੰਦਰ ਕੁਮਾਰ , ਵਿਜੇ ਕੁਮਾਰ , ਨਰਿੰਦਰਜੀਤ ਸਿੰਘ ਮੁਲਤਾਨੀ , ਬਿੰਦਰ ਸਿੰਘ ਭਿੰਦਾ, ਪਰਵਿੰਦਰ ਸਿੰਘ , ਰਾਕੇਸ਼ ਕੁਮਾਰ ਕਾਲੀਆ , ਅਮਰੀਕ ਸਿੰਘ ਮਿੱਕੀ , ਦੀਪ, ਮਨੀ ਬੋਦਲ, ਲੱਕੀ , ਰਣਵੀਰ ਸਿੰਘ, ਸ਼ਿੰਦਰਪਾਲ, ਬੰਟੀ, ਸ਼ੰਕਰ ਦਸੂਹਾ , ਵਿੱਕੀ ਖਾਲਸਾ, ਮਨਪ੍ਰੀਤ ਰੰਧਾਵਾ , ਰਾਜਾ ਗਰਨਾ ਸਾਹਿਬ , ਟੋਨੀ ਗੰਬੋਵਾਲ , ਪ੍ਰੀਤ ਉੱਚੀ ਬੱਸੀ , ਸਰਬਜੀਤ ਸਿੰਘ , ਰਿੱਕੀ ਬੋਦਲ , ਰਿੰਮੀ ਬੋਦਲ , ਕਮਲ ਸ਼ਰਮਾ , ਮਨੀਸ਼ ਦਸੂਹਾ, ਸੋਨੀ ਪੰਡੋਰੀ , ਪਾਲ ਖੈਰਾਬਾਦ , ਬੌਬੀ ਸਫਦਰਪੁਰ , ਸਤਪਾਲ ਸਿੰਘ ਝਿੰਗਰਾਂ, ਕਮਲ ਸ਼ਰਮਾ , ਅਮਰ ਸਿੰਘ ਸ਼ਰੀਂਹਪੁਰ, ਕ੍ਰਿਸ਼ਨਾ ਘੋਗਰਾ, ਸਤੀਸ਼ ਕੁਮਾਰ ਘੋਗਰਾ , ਜੈਦੇਵ ਘੋਗਰਾ, ਹੈਪੀ ਮੀਰਪੁਰ , ਅਸ਼ਵਨੀ ਕੁਮਾਰ ਅਤੇ ਗੜ੍ਹਦੀਵਾਲ , ਖੁੱਡਾ, ਘੋਗਰਾ, ਉੱਚੀ ਬੱਸੀ , ਭੰਗਾਲਾ , ਕਮਾਹੀ ਦੇਵੀ ਤੇ ਵੱਖ ਵੱਖ ਸ਼ਹਿਰਾਂ ਤੋਂ ਫ਼ੋਟੋਗ੍ਰਾਫਰ ਵੀਰ ਹਾਜਿਰ ਹੋਏ ਸਨ ।

error: copy content is like crime its probhihated