Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing NDPS ਐਕਟ ਤਹਿਤ ਇੱਕ ਨੌਜਵਾਨ ਤੇ ਮਾਮਲਾ ਦਰਜ

NDPS ਐਕਟ ਤਹਿਤ ਇੱਕ ਨੌਜਵਾਨ ਤੇ ਮਾਮਲਾ ਦਰਜ

ਗੜ੍ਹਦੀਵਾਲਾ (ਚੌਧਰੀ) 

:  ਸੰਦੀਪ ਕੁਮਾਰ ਮਲਿਕ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾ ਤੇ ਡਾ: ਮੁਕੇਸ਼ ਕੁਮਾਰ ਐਸ.ਪੀ ਇੰਨਵੈਸੀਗੋਸ਼ਨ ਹੁਸਿਆਰਪੁਰ ਅਤੇ ਦਵਿੰਦਰ ਸਿੰਘ ਬਾਜਵਾ ਡੀ.ਐਸ.ਪੀ ਸਬ-ਡਵੀਜ਼ਨ ਟਾਂਡਾ ਦੀਆਂ ਹਦਾਇਤਾਂ ਮੁਤਾਬਿਤ ਸਬ-ਇੰਸਪੈਕਟਰ ਪਰਵਿੰਦਰ ਸਿੰਘ ਧੂਤ ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਨਸ਼ਾ ਵੇਚਣ ਵਾਲਿਆਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਗੜ੍ਹਦੀਵਾਲਾ ਪੁਲਿਸ ਵੱਲੋਂ ਇੱਕ ਨਸ਼ੇ ਦਾ ਸੇਵਨ ਕਰਨ ਵਾਲੇ ਵਿਅਕਤੀ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ।

ਇਸ ਸਬੰਧੀ ਥਾਣਾ ਮੁੱਖੀ ਸਬ-ਇੰਸਪੈਕਟਰ ਪਰਵਿੰਦਰ ਸਿੰਘ ਧੂਤ ਨੇ ਦੱਸਿਆ ਕਿ ਪੁਲਿਸ ਪਾਰਟੀ ਬਰਾਏ ਕਰਨੇ ਰਸ਼ਤ ਬਾ ਚੈਕਿੰਗ ਸ਼ੱਕੀ ਅਤੇ ਭੈੜੇ ਪੁਰਸਾਂ ਦੇ ਸਬੰਧ ਵਿੱਚ ਟਾਂਡਾ ਰੋਡ ਗੜਦੀਵਾਲਾ ਮੌਜੂਦ ਸੀ ਤਾਂ ਜਤਿੰਦਰ ਕੁਮਾਰ ਉਰਫ ਸਾਬੀ ਨੇ ਇਤਲਾਹ ਦਿੱਤੀ ਕਿ ਉਹਨਾਂ ਦੇ ਮਹੱਲੇ ਦਾ ਲੜਕਾ ਰਾਮ ਪੁੱਤਰ ਕੇਸਵ ਲਾਲ ਵਾਸੀ ਬਾਲਮੀਕ ਮਹੱਲਾ ਗੜਦੀਵਾਲਾ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ਜੋ ਇਹ ਲੜਕਾ ਨਸ਼ਾ ਕਰਨ ਦਾ ਆਦੀ ਹੈ ਅਤੇ ਇਸ ਦੀ ਸ਼ਿਕਾਇਤ ਸੇਫ ਪੰਜਾਬ ਤੇ ਵੀ ਕੀਤੀ ਹੋਈ ਹੈ ਜੋ ਹੁਣ ਇਹ ਆਪਣੇ ਘਰ ਦੇ ਸਾਹਮਣੇ ਗਲੀ ਵਿੱਚ ਬੈਂਚ ਤੇ ਬੈਠਾ ਹੈ ਕਾਬੂ ਆ ਸਕਦਾ ਹੈ। ਪੁਲਿਸ ਪਾਰਟੀ ਮੌਕਾ ਪਰ ਪੁੱਜ ਕੇ ਰਾਮ ਪੁੱਤਰ ਕੇਸਵ ਲਾਲ ਉਕਤ ਨੂੰ ਕਾਬੂ ਕਰਕੇ ਤਰੁੰਤ ਕਰਵਾਈ ਕਰਦਿਆਂ ਉਂਕਤ ਵਿਅਕਤੀ ਸਬੰਧੀ ਉੱਚ ਅਧਿਕਾਰੀਆਂ ਦੇ ਨੋਟਿਸ ਵਿੱਚ ਲਿਆਂਦਾ। ਜਿਨ੍ਹਾਂ ਦੀ ਹਦਾਇਤ ਮੁਤਾਬਿਕ ਜੋ ਸਾਰਾ ਮਾਮਲਾ ਮੁੱਖ ਅਫਸਰ ਸਾਹਿਬ ਜੀ ਦੇ ਨੋਟਿਸ ਵਿੱਚ ਲਿਆਂਦਾ ਗਿਆ।ਮੁਸੰਮੀ ਰਾਮ ਪੁੱਤਰ ਕੇਸਵ ਲਾਲ ਵਾਸੀ ਬਾਲਮੀਕ ਮਹੱਲਾ ਗੜਦੀਵਾਲਾ ਥਾਣਾ ਗੜਦੀਵਾਲਾ ਜਿਲਾ ਹੁਸਿਆਰਪੁਰ ਨੂੰ ਹਮਰਾਹ ਲੈ ਕੇ ਡੋਪ ਟੈਸਟ ਕਰਾਉਣ ਲਈ ਸਿਵਲ ਹਸਪਤਾਲ ਦਸੂਹਾ ਪੁੱਜ ਕੇ ਡਾਕਟਰ ਨੂੰ ਡੋਪ ਟੈਸਟ ਕਰਨ ਲਈ ਲਿਖਤੀ ਦਰਖਾਸਤ ਦਿੱਤੀ ਗਈ ਹੈ।ਜਿਸ ਤੇ ਡਾਕਟਰ ਸਾਹਿਬ ਵੱਲੋਂ ਮਸੁੰਮੀ ਰਾਮ ਪੁੱਤਰ ਕੇਸਵ ਲਾਲ ਦਾ ਡੋਪ ਟੈਸਟ ਕਰਨ ਤੇ ਰਿਪੋਰਟ ਡੋਪ ਟੈਸਟ ਪੋਜਟਿਵ ਆਉਣ ਕਰਕੇ ਪੁਲਿਸ ਵੱਲੋਂ ਉਸਦੇ ਖਿਲਾਫ ਜੁਰਮ 27-61-85ਐਨਡੀਪੀਐਸ ਐਕਟ ਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਗਈ।