ਦਸੂਹਾ, 3 ਜੂਨ (ਚੌਧਰੀ )
– ਪਿਛਲੇ ਦਿਨੀਂ ਦਸੂਹਾ ਵਿੱਚ ਬੀਜੇਪੀ ਇੰਚਾਰਜ ਰਘੂਨਾਥ ਸਿੰਘ ਰਾਣਾ ਦੀ ਅਗਵਾਈ ਵਿੱਚ “ਇੱਕ ਰਾਸ਼ਟਰ ਇੱਕ ਚੋਣ” ਵਿਸ਼ੇ ‘ਤੇ ਕਾਨਫਰੰਸ ਕਰਵਾਈ ਗਈ। ਜਿਸ ਵਿੱਚ ਦਸੂਹਾ ਸ਼ਹਿਰ ਅਤੇ ਆਲੇ-ਦੁਆਲੇ ਦੇ ਪਿੰਡਾ ਤੋਂ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਸੰਮੇਲਨ ਵਿੱਚ ਅਵਿਨਾਸ਼ ਰਾਏ ਖੰਨਾ ਸਾਬਕਾ ਪਾਰਲੀਮੈਂਟ ਮੈਂਬਰ ਮੁੱਖ ਮਹਿਮਾਨ ਦੇ ਰੂਪ ਵਜੋਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਇੱਕ ਰਾਸ਼ਟਰ ਇੱਕ ਚੋਣ ਤੇ ਆਧਾਰਿਤ ਹੋਣ ਵਾਲੇ ਲੋਕਾਂ ਨੂੰ ਫਾਇਦੇ ਅਤੇ ਸੁਧਾਰਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਰਘੂਨਾਥ ਸਿੰਘ ਰਾਣਾ ਨੇ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸੰਮੇਲਨ ਵੱਖ ਵੱਖ ਪਿੰਡਾਂ ਵਿੱਚ ਕਰਵਾਏ ਜਾਣਗੇ ਅਤੇ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ‘ਤੇ ਦਸੂਹਾ ਬਾਰ ਕਾਊਂਸਿਲ ਦਸੂਹਾ ਪ੍ਰਧਾਨ ਐਡਵੋਕੇਟ ਸ਼ੁਭ ਸਰੋਚ, ਕਰਣਪਾਲ ਸਿੰਘ ਗੋਲਡੀ, ਪ੍ਰਿੰਸੀਪਲ ਬਲਕੀਸ਼ ਰਾਜ, ਰਿੰਪਾ ਸ਼ਰਮਾ, ਵਿਜੇ ਠਾਕੁਰ, ਜਵਾਹਰ ਖੁਰਾਨਾ, ਅਮੋਲਕ ਹੁੰਦਲ, ਸੁਰੇਂਦਰ ਠਾਕੁਰ, ਜਸਵੰਤ ਸਿੰਘ ਪਪੂ, ਭਰਤ ਸਿੰਘ, ਅਮਰਜੀਤ ਗੋਲਡੀ, ਨਵਦੀਪ ਗੌਤਮ ਚੰਚਲ, ਓਂਕਾਰ ਸਿੰਘ, ਸੁਮਿਤ ਰਾਣਾ ਦੇ ਇਲਾਵਾ ਹੋਰ ਵੀ ਮੌਜੂਦ ਸਨ।








