Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਪਿੰਡ ਨਾਈ ਮਜਾਰਾ ਵਿਖੇ ਡਾ.ਬੀਆਰ ਅੰਬੇਡਕਰ ਦਾ 131ਵਾਂ ਜਨਮ ਦਿਨ ਮਨਾਇਆ

ਪਿੰਡ ਨਾਈ ਮਜਾਰਾ ਵਿਖੇ ਡਾ.ਬੀਆਰ ਅੰਬੇਡਕਰ ਦਾ 131ਵਾਂ ਜਨਮ ਦਿਨ ਮਨਾਇਆ

ਪਿੰਡ ਨਾਈ ਮਜਾਰਾ ਵਿਖੇ ਡਾ.ਬੀਆਰ ਅੰਬੇਡਕਰ ਦਾ 131ਵਾਂ ਜਨਮ ਦਿਨ ਮਨਾਇਆ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ): ਲਾਗਲੇ ਪਿੰਡ ਨਾਈਮਜਾਰਾ ਵਿਖੇ ਸਮੂਹ ਨਗਰ ਨਿਵਾਸੀਆ ਵਲੋਂ ਪਿੰਡ ਵਿੱਚ ਸੁਸੋਭਿਤ ਅੰਬੇਡਕਰ ਭਵਨ ਵਿੱਚ ਸਥਿਤ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੀ ਪ੍ਰਤਿਮਾ ਉਪਰ ਫੁੱਲ ਮਾਲਾਵਾਂ ਭੇਂਟ ਕਰਕੇ ਉਹਨਾ ਦੇ 131ਵਾਂ ਜਨਮ ਦਿਹਾੜਾ ਮਨਾਇਆ ਗਿਆ ਅਤੇ ਲੱਡੂ ਵੰਡੇ ਗਏ । ਇਸ ਮੌਕੇ ਬੁਲਾਰਿਆ ਨੇ ਆਖਿਆ ਕਿ ਅੱਜ ਦਾ ਦਿਨ ਬੜਾ ਹੀ ਭਾਗਾ ਵਾਲਾ ਹੈ , ਅੱਜ ਭਾਰਤ ਦੇ ਸੰਵਿਧਾਨ ਰਿਚੇਤਾ ਅਤੇ ਔਰਤ ਨੂੰ ਬਰਾਬਰੀ ਦਾ ਹੱਕ ਦਵਾਉਣ ਵਾਲੇ ਬਾਬਾ ਸਾਹਿਬ ਦਾ ਜਨਮ ਦਿਨ ਹੈ ਤੇ ਖਾਲਸਾ ਪੰਥ ਦਾ ਸਾਜ਼ਨਾ ਦਿਵਸ ਵਿਸਾਖੀ ਦਾ ਪਵਿੱਤਰ ਦਿਹਾੜਾ ਹੈ । ਉਹਨਾ ਆਖਿਆ ਕਿ ਸੱਭ ਤੋਂ ਵੱਡੀ ਤਾਕਤ ਕਲਮ ਦੀ ਤਾਕਤ ਹੈ ਜਿਸ ਰਾਹੀਂ ਬਾਬਾ ਸਾਹਿਬ ਨੇ ਸਭ ਨੂੰ ਜਿੰਦਗੀ ਜੀਉਣ ਲਈ ਬਰਾਬਰ ਦੇ ਹੱਕ ਲੈ ਕੇ ਦਿੱਤੇ ਹਨ ।ਉਹਨਾਂ ਆਖਿਆ ਕਿ ਸਮਾਜ ਨੂੰ ਬਾਬਾ ਸਾਹਿਬ ਨੇ ਵੱਡੀ ਦੇਣ ਦਿੱਤੀ ਹੈ । ਇਸ ਮੌਕੇ ਰਾਜ ਕੁਮਾਰ, ਅਮਰੀਕ ਨਕਸ਼ਾ ਨਵੀਸ, ਦੇਵ ਰਾਜ ਨੰਬਰਦਾਰ, ਸੋਢੀ ਸਿੰਘ , ਸੱਤਪਾਲ , ਦੇਵ ਰਾਜ , ਜਸਵੀਰ ਪੰਚ, ਚਰਨ ਕੌਰ ਪੰਚ, ਗੁਰਮੇਲ, ਲਵਲੀ, ਸੁਰਿੰਦਰ ਕੁਮਾਰ, ਸਰਬਜੀਤ, ਸੁਰਜੀਤ ਕੁਮਾਰ ਅਤੇ ਹੋਰ ਵੀ ਪਿੰਡ ਦੇ ਪਤਵੱਤੇ ਸੱਜਣ ਜਿਸ ਵਿੱਚ ਔਰਤਾ ਵੀ ਸ਼ਾਮਲ ਹਨ ਮੌਜੂਦ ਸਨ।
ਫੋਟੋ : ਪਿੰਡ ਨਾਈ ਮਜਾਰਾ ਵਿਖੇ ਡਾ.ਬੀਆਰ ਅੰਬੇਡਕਰ ਦੇ ਜਨਮ ਦਿਹਾੜੇ ਤੇ ਉਨ੍ਹਾਂ ਦੀ ਪ੍ਰਤਿਮਾ ਨੂੰ ਸਜਦਾ ਕਰਦੇ ਪਿੰਡ ਨਿਵਾਸੀ ।