Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਦਸਵੰਧ ਫਾਊਂਡੇਸ਼ਨ ਵਲੋਂ ਤੀਸਰਾ ਖੂਨ ਦਾਨ ਕੈਂਪ 1 ਜੂਨ ਨੂੰ

ਦਸਵੰਧ ਫਾਊਂਡੇਸ਼ਨ ਵਲੋਂ ਤੀਸਰਾ ਖੂਨ ਦਾਨ ਕੈਂਪ 1 ਜੂਨ ਨੂੰ

ਬਟਾਲਾ੍ 28 ਮਈ (ਅਵਿਨਾਸ਼ ਸ਼ਰਮਾ)

ਚੰਦਰ ਨਗਰ ਮੁਰਗੀ ਮੁਹੱਲਾ ਦੇ ਜੰਝ ਘਰ ਵਿਖੇ ਦੇਸ਼ ਦੀ ਸੈਨਾ ਦਾ ਮਨੋਬਲ ਵਧਾਉਣ ਲਈ ਉਸ ਨੂੰ ਸਮਰਪਿਤ ਕੀਤਾ ਜਾਵੇਗਾ

ਤੰਦਰੁਸਤ ਵਿਅਕਤੀਆਂ ਨੂੰ ਅਪੀਲ ਖੂਨ ਦਾਨ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ :-ਇਸੂ ਰਾਂਚਲ

: ਦਸਵੰਧ ਫਾਊਂਡੇਸ਼ਨ ਵਲੋ ਤੀਸਰਾ ਖੂਨ ਦਾਨ ਕੈਂਪ 1 ਜੂਨ ਦਿਨ ਐਤਵਾਰ ਨੂੰ ਚੰਦਰ ਨਗਰ ਮੁਰਗੀ ਮੁਹੱਲਾ ਦੇ ਜੰਝ ਘਰ ਵਿਖੇ ਲਗਾਇਆ ਜਾ ਰਿਹਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਦਸਵੰਧ ਫਾਊਂਡੇਸ਼ਨ ਦੇ ਚੇਅਰਮੈਨ ਇਸ਼ੂ ਰਾਂਚਲ਼ ਅਤੇ ਪ੍ਰਧਾਨ ਲਵਲੀ ਕੁਮਾਰ ਨੇ ਸਾਂਝੇ ਤੋਰ ਤੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਹ ਖੂਨ ਦਾਨ ਕੈਂਪ ਪਹਿਲਗਾਮ ਵਿਚ ਨਿਰਦੋਸ਼ ਸੈਲਾਨੀਆਂ ਤੇ ਕੀਤੇ ਅੱਤਵਾਦੀ ਹਮਲੇ ਤੋਂ ਬਾਅਦ ਬਹਾਦਰ ਭਾਰਤੀ ਫੌਜ ਵਲੋਂ ਕੀਤੇ ਜਵਾਬੀ ਹਮਲਾ ਤੋਂ ਬਾਅਦ ਦੇਸ਼ ਦੀ ਸੈਨਾ ਦਾ ਮਨੋਬਲ ਵਧਾਉਣ ਲਈ ਉਸ ਨੂੰ ਸਮਰਪਿਤ ਕੀਤਾ ਜਾਵੇਗਾ। ਇਸ਼ੂ ਰਾਂਚਲ ਨੇ ਕਿਹਾ ਕਿ ਖੂਨ ਦਾਨ ਇਕ ਮਹਾਨ ਦਾਨ ਹੈ ਜਿਸ ਨਾਲ ਕਦੇ ਵੀ ਸ਼ਰੀਰ ਵਿਚ ਕਮਜ਼ੋਰੀ ਨਹੀਂ ਆਉਂਦੀ ਪਰ ਸ਼ਰੀਰ ਹੋਰ ਤੰਦਰੁਸਤ ਬਣਦਾ ਹੈ। ਉਨ੍ਹਾਂ ਕਿਹਾ ਕਿ ਖੂਨ ਦਾਨ ਕਰਨ ਵਾਲਿਆਂ ਸਾਰੀਆਂ ਸੰਸਥਾਵਾਂ ਵਧਾਈ ਦੀਆਂ ਪਾਤਰ ਹਨ ਜਿਹੜੀਆਂ ਪੀੜਿਤ ਮਰੀਜਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਅਹਿਮ ਉਪਰਾਲੇ ਕਰਦੀਆਂ ਹਨ। ਇਸ ਮੌਕੇ ਤੇ ਦਸਵੰਧ ਫਾਊਂਡੇਸ਼ਨ ਦੇ ਚੇਅਰਮੈਨ ਇਸ਼ੂ ਰਾਂਚਲ਼ ਨੇ ਸਾਂਝੇ ਤੋਰ ਤੇ ਕਿਹਾ ਕਿ 1 ਜੂਨ ਨੂੰ ਚੰਦਰ ਨਗਰ , ਮੁਰਗੀ ਮੁਹੱਲਾ ਜੰਝ ਘਰ ਸਾਹਮਣੇ ਡਿਸਪੈਂਸਰੀ ਬਟਾਲਾ ਸਮਾਂ ਸਵੇਰੇ 9,30 ਤੋਂ ਸ਼ਾਮ ਦੇ 3 ਵੱਜੇ ਤੱਕ ਚੱਲਗਾ । ਲਗਾਏ ਜਾ ਰਹੇ ਖੂਨ ਦਾਨ ਕੈਂਪ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਨ੍ਹਾਂ ਵੱਲੋਂ ਤੰਦਰੁਸਤ ਵਿਅਕਤੀਆਂ ਨੂੰ ਇਸ ਖੂਨ ਦਾਨ ਕੈਂਪ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।