Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਨਵੇਂ ਕੋਰਟ ਕੰਪਲੈਕਸ ਵਿਖੇ ਐਂਟਰੈਂਸ ਗੇਟ ‘ਤੇ ਹੈਲਪ ਡੈਸਕ ਦਾ ਉਦਘਾਟਨ

ਨਵੇਂ ਕੋਰਟ ਕੰਪਲੈਕਸ ਵਿਖੇ ਐਂਟਰੈਂਸ ਗੇਟ ‘ਤੇ ਹੈਲਪ ਡੈਸਕ ਦਾ ਉਦਘਾਟਨ

ਹੁਸ਼ਿਆਰਪੁਰ, 19 ਮਈ (ਪ੍ਰਾਈਮ ਪੰਜਾਬ ਟਾਈਮਜ਼) 
: ਜ਼ਿਲ੍ਹਾ ਤੇ ਸੈਸ਼ਨ ਜੱਜ਼ ਰਜਿੰਦਰ ਅਗਰਵਾਲ ਨੇ ਨਵੇਂ  ਕੋਰਟ ਕੰਪਲੈਕਸ   ਵਿਚ ਆਮ ਜਨਤਾ ਦੇ ਐਂਟਰੈਂਸ ਗੇਟ ‘ਤੇ ਇਕ ਹੈਲਪ ਡੈਸਕ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਹੈਲਪ ਡੈਸਕ ਦਾ ਕਚਹਿਰੀਆਂ ਵਿਚ ਆਉਣ ਵਾਲੀ ਆਮ ਜਨਤਾ ਨੂੰ ਬਹੁਤ ਲਾਭ ਹੋਵੇਗਾ, ਕਿਉਂਕਿ ਲੋਕ ਇਸ ਹੈਲਪ ਡੈਸਕ ਤੋਂ ਇਸ ਕੋਰਟ ਕੰਪਲੈਕਸ ਵਿਚ ਕਿਸੇ ਵੀ ਦਫ਼ਤਰ ਜਾਂ ਅਦਾਲਤ ਦੀ ਲੋਕੇਸ਼ਨ ਬਾਰੇ ਜਾਣਕਾਰੀ ਲੈ ਸਕਦੇ ਹਨ। ਇਸ ਤੋ ਇਲਾਵਾ ਲੋਕ ਵਕੀਲਾ ਦੇ ਚੈਂਬਰਾਂ ਬਾਰੇ ਵੀ ਜਾਣਕਾਰੀ ਲੈ ਸਕਦੇ ਹਨ।

ਉਨ੍ਹਾਂ ਕਿਹਾ ਕਿ ਇਸ ਹੈਲਪ ਡੈਸਕ ਤੋਂ ਲੋੜਵੰਦ ਵਿਅਕਤੀ ਵ੍ਹੀਲ ਚੇਅਰ ਦੀ ਸਹੂਲਤ ਵੀ ਲੈ ਸਕਦੇ ਹਨ। ਇਸ ਤੋ ਇਲਾਵਾ ਇਸ ਹੈਲਪ ਡੈਸਕ ਦੇ ਨਜ਼ਦੀਕ ਕੇਸ ਦੀ ਜਾਣਕਾਰੀ ਲੈਣ ਲਈ ਇਕ ਕੇਸ ਇਨਫਾਰਮੇਸ਼ਨ ਸਿਸਟਮ ‘ਕਿਓਸਕ’ ਮਸ਼ੀਨ ਵੀ ਸਥਾਪਿਤ ਹੈ, ਜਿਥੇ ਧਿਰਾਂ ਆਪਣੇ ਕੇਸ ਦੀ ਜਾਣਕਾਰੀ ਲੈ ਸਕਦੀਆਂ ਹਨ ਅਤੇ ਲੋੜ ਪੈਣ ‘ਤੇ ਇਸ ‘ਕਿਓਸਕ’ ਮਸ਼ੀਨ ਨੂੰ ਵਰਤਣ ਲਈ ਹੈਲਪ ਡੈਸਕ ‘ਤੇ ਮੌਜੂਦ ਕਰਮਚਾਰੀ ਦੀ ਸਹਾਇਤਾ ਵੀ ਲਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਹੈਲਪ ਡੈਸਕ ਦਫ਼ਤਰੀ ਸਮੇਂ ਦੋਰਾਨ ਚਾਲੂ ਰਹੇਗਾ। ਇਸ ਮੌਕੇ ਹੋਰ ਜੁਡੀਸ਼ੀਅਲ ਅਫ਼ਸਰ ਸਾਹਿਬਾਨ, ਵਕੀਲ ਅਤੇ ਕੋਰਟ ਦੇ ਕਰਮਚਾਰੀ ਮੌਜੂਦ ਸਨ।

ਕੈਪਸ਼ਨ : ਨਵੇਂ ਕੋਰਟ ਕੰਪਲੈਕਸ ਵਿਖੇ ਹੈਲਪ ਡੈਸਕ ਦਾ ਉਦਘਾਟਨ ਕਰਦੇ ਹੋਏ ਜ਼ਿਲ੍ਹਾ ਤੇ ਸੈਸ਼ਨ ਜੱਜ ਰਜਿੰਦਰ ਅਗਰਵਾਲ।