Prime Punjab Times

Latest news
हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ
ADVERTISEMENT
You are currently viewing  *ਪੁਲਿਸ ਨੂੰ ਚੋਰੀ ਦੀ ਗੁੱਥੀ ਸੁਲਝਾਉਣ ਤੋਂ ਬਾਅਦ ਮਿਲੀ ਇਕ ਹੋਰ ਵੱਡੀ ਸਫਲਤਾ*

 *ਪੁਲਿਸ ਨੂੰ ਚੋਰੀ ਦੀ ਗੁੱਥੀ ਸੁਲਝਾਉਣ ਤੋਂ ਬਾਅਦ ਮਿਲੀ ਇਕ ਹੋਰ ਵੱਡੀ ਸਫਲਤਾ*

ਬਟਾਲਾ (ਅਵਿਨਾਸ਼ ਸ਼ਰਮਾ)

*ਪੁੱਛਗਿੱਛ ਦੌਰਾਨ ਵਿਦੇਸ਼ੀ ਕਰੰਸੀ , 20000 ਦੀ ਹੋਰ ਨਗਦੀ , 1 ਮੋਟਰਸਾਈਕਲ , ਸਮਾਰਟਫੋਨ , ਸੋਨੇ ਦਾ ਕੈਂਠਾ ਅਤੇ ਕੁਝ ਹੋਰ ਗਹਿਣੇ ਬਰਾਮਦ ਕੀਤੇ ਹਨ : SHO ਪ੍ਰਭਜੋਤ ਸਿੰਘ ਅਠਵਾਲ*

: ਐੱਸ ਐਸ ਪੀ ਬਟਾਲਾ  ਸੁਹੇਲ ਕਾਸਿਮ ਮੀਰ( ਆਈ ਪੀ ਐਸ ) ਅਤੇ ਐਸ ਪੀ ਇਨਵੇਸਟੀਗੇਸ਼ਨ ਗੁਰਪ੍ਰਤਾਪ ਸਿੰਘ ਸਹੋਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਡੀ ਐਸ ਪੀ ਫ਼ਤਹਿਗੜ੍ਹ ਚੂੜੀਆਂ ਵਿਪਂਨ ਕੁਮਾਰ ਦੀ ਅਗਵਾਈ ਹੇਠ ਥਾਣਾ ਕਿਲਾ ਲਾਲ ਸਿੰਘ ਦੀ ਪੁਲੀਸ ਨੂੰ ਉਸ ਸਮੇਂ ਵਡੀ ਕਾਮਯਾਬੀ ਮਿਲੀ ਜਦੋਂ ਥਾਣਾ ਕਿਲਾ ਲਾਲ ਸਿੰਘ ਦੇ ਪ੍ਰਭਾਰੀ ਇੰਸਪੈਕਟਰ ਪ੍ਰਭਜੋਤ ਸਿੰਘ ਅਠਵਾਲ ਅਤੇ ਸੀ .ਆਈ .ਏ ਬਟਾਲਾ ਦੇ ਇੰਚਾਰਜ ਸੁਖਰਾਜ ਸਿੰਘ ਵਲੋ ਸਾਂਝੇ ਆਪਰੇਸ਼ਨ ਤਹਿਤ 2 ਅਪ੍ਰੈਲ ਨੂੰ ਜਗਜੀਤ ਜਿਉਲਰਜ ਤੇ ਹੋਈ ਚੋਰੀ ਨੂੰ ਟੈਕਨੀਕਲ ਅਤੇ ਖੁਫੀਆ ਸੋਰਸਾ ਦੀ ਮਦਦ ਨਾਲ 5 ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਗਿਆ। ਇਸ ਦੌਰਾਨ ਬੀਤੇ ਦਿਨੀਂ ਕੀਤੀ ਪ੍ਰੈਸ ਵਾਰਤਾ ਤੋਂ ਬਾਅਦ ਐਸ ਐਚ ਓ ਪ੍ਰਭਜੋਤ ਸਿੰਘ ਅਠਵਾਲ ਨੇ ਸੱਚ ਦੀ ਪਟਾਰੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਉਕਤ ਦੋਸ਼ੀ ਜਿਨਾਂ ਨੂੰ ਗਿਰਫ਼ਤਾਰ ਕਰਨ ਤੋਂ ਬਾਅਦ ਪੁੱਛਗਿੱਛ ਕੀਤੀ ਗਈ ਜਿਨ੍ਹਾਂ ਦੀ ਕੰਵਲ ਪੁੱਤਰ ਹਨੀਪ ਮਸੀਹ ਵਾਸੀ ਮਾਨੇਪੁਰ , ਸਚਿਨ ਮਸੀਹ ਪੁੱਤਰ ਤਰਸੇਮ ਮਸੀਹ ਵਾਸੀ ਮਾਨੇਪੁਰ, ਸਿਕੰਦਰ ਮਸੀਹ ਪੁੱਤਰ ਕਸ਼ਮੀਰ ਮਸੀਹ ਵਾਸੀ ਬਖਸ਼ੀਵਾਲ, ਬਿਕਰਮ ਮਸੀਹ ਪੁੱਤਰ ਮਿੰਟੂ ਮਸੀਹ ਵਾਸੀ ਲੱਖੋਵਾਲ , ਨਿਸ਼ਾਨ ਸਿੰਘ ਪੁੱਤਰ ਗੁਰਮੁਖ ਸਿੰਘ ਵਾਸੀ ਬਲੰਗੜ੍ਹ ਵਜੋਂ ਹੋਈ ਸੀ ਜਿਨ੍ਹਾਂ ਤੇ 2 ਅਪ੍ਰੈਲ ਨੂੰ ਮੁਕੱਦਮਾ ਨੰਬਰ 22 ਜ਼ੁਰਮ 331 (4) , 305 ਬੀ ਐਨ ਐਸ ਤਹਿਤ ਮਾਮਲਾ ਦਰਜ਼ ਸੀ। ਉਨ੍ਹਾਂ ਕਿਹਾ ਕਿ ਉਕਤ ਗਿਰਫ਼ਤਾਰ ਵਿਅਕਤੀਆਂ ਕੋਲੋ ਵਿਦੇਸ਼ੀ ਕਰੰਸੀ ਜਿਸ ਵਿਚ ਯੂਰੋਪ ਵਿਚ ਚਲਣ ਵਾਲੀ ਯੂਰੋ , ਦੁਬਈ ਵਿਚ ਚਲਣ ਵਾਲੇ ਦਿਰਹਾਮ, ਅਮਰੀਕਾ ਡਾਲਰ, ਯੂ ਕੇ ਦੇ ਪੌਂਡ , ਸਿੰਗਾਪੁਰ ਡਾਲਰ , 20000 ਹਜ਼ਾਰ ਭਾਰਤੀ ਕਰੰਸੀ ਦੀ ਨਗਦੀ , 1 ਸੋਨੇ ਦਾ ਕੈਂਠਾ ,1 ਮੋਟਰਸਾਈਕਲ , ਇਕ ਦਾਤਰ, 5 ਮੋਬਾਈਲ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਸੰਬੰਧ ਵਿਚ ਹੋਰ ਗਿਰਫ਼ਤਾਰੀਆਂ ਅਤੇ ਵਸੂਲੀ ਲਈ ਜਾਂਚ ਜਾਰੀ ਹੈ।ਇਸ ਮੌਕੇ ਤੇ ਸਬ ਇੰਸਪੈਕਟਰ ਸੰਤੋਖ ਸਿੰਘ, ਏ ਐੱਸ ਆਈ ਦਿਲਬਾਗ ਸਿੰਘ, ਏ ਐੱਸ ਆਈ ਸੁਖਵਿੰਦਰ ਸਿੰਘ, ਏ ਐੱਸ ਆਈ ਤਰਸੇਮ ਸਿੰਘ, ਹੈਡ ਕਾਂਸਟੇਬਲ ਕਮਲ ਸਿੰਘ , ਕਾਂਸਟੇਬਲ ਜਗਜੀਤ ਸਿੰਘ ਹਾਜ਼ਿਰ ਸਨ।*