Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸਿਰਨਾਵਾਂ’ ਕਾਵਿ ਸੰਗ੍ਰਹਿ ਦਾ ਭਾਸ਼ਾ ਵਿਭਾਗ ਵੱਲੋਂ  ਲੋਕ-ਅਰਪਣ ਅਤੇ ਗੋਸ਼ਟੀ

ਸਿਰਨਾਵਾਂ’ ਕਾਵਿ ਸੰਗ੍ਰਹਿ ਦਾ ਭਾਸ਼ਾ ਵਿਭਾਗ ਵੱਲੋਂ  ਲੋਕ-ਅਰਪਣ ਅਤੇ ਗੋਸ਼ਟੀ

ਹੁਸ਼ਿਆਰਪੁਰ 18 ਮਾਰਚ (ਪ੍ਰਾਈਮ ਪੰਜਾਬ ਟਾਈਮਜ਼) 

:  ਪੰਜਾਬ ਸਰਕਾਰ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ, ਸ. ਜਸਵੰਤ ਸਿੰਘ ਜ਼ਫ਼ਰ ਦੀ ਰਹਿਨੁਮਾਈ ਅਤੇ ਜ਼ਿਲ੍ਹਾ ਭਾਸ਼ਾ ਅਫ਼ਸਰ, ਜਸਪ੍ਰੀਤ ਕੌਰ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਵਿਖੇ ਸੁਰਜੀਤ ਮੰਨਣਹਾਨੀ ਦਾ ਕਾਵਿ ਸੰਗ੍ਰਹਿ “ਸਿਰਨਾਵਾਂ”  ਦਾ ਲੋਕ ਅਰਪਣ ਅਤੇ ਗੋਸ਼ਟੀ ਸਮਾਗਮ ਕਰਵਾਇਆ ਗਿਆ। ਜਿਸ ਵਿਚ ਵਿਸ਼ੇਸ਼ ਤੌਰ ‘ਤੇ ਭਾਸ਼ਾ ਵਿਭਾਗ ਦੇ ਸ਼ਰੋਮਣੀ ਸਾਹਿਤਕਾਰ ਬਲਜਿੰਦਰ ਮਾਨ ਅਤੇ ਪ੍ਰਿੰਸੀਪਲ ਹਰਵਿੰਦਰ ਕੌਰ ਹੁਰਾਂ ਨੇ ਸ਼ਿਰਕਤ ਕੀਤੀ। ਡਾ. ਜਸਵੰਤ ਰਾਏ ਖੋਜ ਅਫ਼ਸਰ, ਹੁਸ਼ਿਆਰਪੁਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਸ਼ਬਦ ਆਖੇ। ਪੁਸਤਕ ਲੋਕ ਅਰਪਣ ਉਪਰੰਤ ਡਾ. ਰਾਏ ਨੇ ਪੁਸਤਕ ‘ਤੇ ਚਰਚਾ ਸ਼ੁਰੂ ਕਰਦਿਆਂ ਕਿਹਾ ਕਿ ਸੁਰਜੀਤ ਮੰਨਣਹਾਨੀ ਮਿੰਨੀ ਕਹਾਣੀ ਦੇ ਖੇਤਰ ਤੋਂ ਕਵਿਤਾ ਵੱਲ ਪਰਤਿਆ ਹੈ। ਉਸ ਦੀਆਂ ਕਵਿਤਾਵਾਂ ਅਤੇ ਗੀਤਾਂ ਵਿਚ ਪੰਜਾਬੀ ਸੱਭਿਆਚਾਰ, ਸਮਾਜਿਕ ਸਰੋਕਾਰ, ਪਲੀਤ ਹੋ ਰਹੇ ਵਾਤਾਵਰਣ ਪ੍ਰਤੀ ਸੰਵੇਦਨਾ ਅਤੇ ਵਿਦੇਸ਼ ਗਏ ਪੰਜਾਬੀਆਂ ਦੇ ਭੂ-ਹੇਰਵੇ ਦੇ ਵਰਤਾਰੇ ਦੀ ਭਰਮਾਰ ਹੈ। ਪਿੰਡ ਦੀਆਂ ਯਾਦਾਂ, ਰੱਖੜੀ, ਦਾਜ ਪ੍ਰਥਾ, ਭੈਣ ਭਰਾ ਦਾ ਮੋਹ ਆਦਿ ਅਨੇਕਾਂ ਵਿਸ਼ਿਆਂ ਨਾਲ ਇਹ ਪੁਸਤਕ ਲਬਰੇਜ਼ ਹੈ। ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਸਿਰਨਾਵਾਂ ਪੁਸਤਕ ਬਾਰੇ ਗੱਲ ਕਰਦਿਆਂ ਕਿਹਾ ਕਿ ਸੁਰਜੀਤ ਮੰਨਣਹਾਨੀ  ਦਿਨ ਰਾਤ ਸਾਹਿਤ ਦੇ ਅਧਿਐਨ ਅਤੇ ਸਿਰਜਣਾ ਵਿੱਚ ਜੁਟਿਆ ਹੋਇਆ ਹੈ। ਉਸ ਦੁਆਰਾ ਸਿਰਜੀ ਜਾ ਰਹੀ ਕਵਿਤਾ ਸਮੇਂ ਦੇ ਸਰੋਕਾਰਾਂ ਨੂੰ ਸੰਬੋਧਨ ਹੈ। ਉਸ ਦੀਆਂ ਕਵਿਤਾਵਾਂ ਵਿਚ ਸਿੱਖਿਆ, ਸਮਾਜ, ਧਰਮ, ਰਾਜਨੀਤੀ , ਆਰਥਿਕਤਾ ਅਤੇ ਪੀੜ੍ਹੀ-ਪਾੜੇ ਬਾਰੇ ਡੁੰਘੀਆਂ ਵਿਚਾਰਾਂ ਪੜ੍ਹਨ ਨੂੰ ਮਿਲਦੀਆਂ ਹਨ। ਸਮੇਂ ਦੀ ਨਬਜ਼ ‘ਤੇ ਉਂਗਲ ਧਰ ਕੇ ਸਿਰਜੀਆਂ ਕਵਿਤਾਵਾਂ ਲਈ ਮੈਂ ਸੁਰਜੀਤ ਮੰਨਣਹਾਨੀ ਨੂੰ ਵਧਾਈ ਦਿੰਦਾ ਹਾਂ। ਬਾਅਦ  ਵਿਚ ਕਵੀ ਮੰਨਣਹਾਨੀ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਵਿਚਾਰ ਪਾਠਕਾਂ ਨਾਲ ਸਾਂਝੇ ਕੀਤੇ। ਇਸ ਸਮੇਂ ਭਾਸ਼ਾ ਵਿਭਾਗ ਵੱਲੋਂ ਕਵੀ ਸੁਰਜੀਤ ਮੰਨਣਹਾਨੀ ਦਾ ਪੁਸਤਕਾਂ ਦੇ ਸੈੱਟ ਅਤੇ ਪ੍ਰਧਾਨਗੀ ਮੰਡਲ ਵਿਚ ਬੈਠੀਆਂ ਸ਼ਖ਼ਸੀਅਤਾਂ ਦਾ ਲੋਈਆਂ ਨਾਲ ਸਨਮਾਨ ਕੀਤਾ ਗਿਆ। ਧੰਨਵਾਦੀ ਸ਼ਬਦ ਪ੍ਰਿੰਸੀਪਲ ਹਰਵਿੰਦਰ ਕੌਰ ਨੇ ਆਖੇ। ਇਸ ਸਮੇਂ ਗੁਰਮੀਤ ਸਿੰਘ ਅਮਰੀਕਾ, ਸੁਸ਼ਮਾ ਕੁਮਾਰੀ, ਲਵਪ੍ਰੀਤ, ਲਾਲ ਸਿੰਘ, ਅਮੋਲਪ੍ਰੀਤ, ਨਿਰਮਲ ਸਿੰਘ, ਸਤਵਿੰਤ ਸਿੰਘ, ਕੁਲਵਿੰਦਰ ਕੌਰ, ਰਜਨੀ ਸ਼ਰਮਾ, ਅਮਰਜੀਤ ਯਾਦਵ, ਗੁਰਪ੍ਰੀਤ ਸਿੰਘ, ਤਿਲਕ ਰਾਜ, ਕੁਲਦੀਪ ਸਿੰਘ, ਉਪਿੰਦਰਜੀਤ ਕੌਰ, ਮੀਨਾਕਸ਼ੀ, ਰਜਵੀਰ ਕੌਰ, ਅੰਜਲੀ, ਮਨਦੀਪ ਕੌਰ ਅਤੇ ਪੁਸ਼ਪਾ ਰਾਣੀ ਹਾਜ਼ਰ ਸਨ।