Prime Punjab Times

Latest news
ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ ਬਲਾਕ ਪੱਧਰੀ ਮੁਕਾਬਲੇ 'ਚ ਡੱਫਰ ਸਕੂਲ ਦੀ ਵਿਦਿਆਰਥਣ ਨੇ ਦੂਜਾ ਸਥਾਨ ਕੀਤਾ ਹਾਸਲ
ADVERTISEMENT
You are currently viewing *ਸਿਵਲ ਹਸਪਤਾਲ ਦਸੂਹਾ ਦੀ ਪ੍ਰੀ ਅਸੈਸਮੈਂਟ ਕਾਇਆਕਲਪ ਮੁਹਿੰਮ ਤਹਿਤ ਚੈਕਿੰਗ ਮੁਕੰਮਲ*

*ਸਿਵਲ ਹਸਪਤਾਲ ਦਸੂਹਾ ਦੀ ਪ੍ਰੀ ਅਸੈਸਮੈਂਟ ਕਾਇਆਕਲਪ ਮੁਹਿੰਮ ਤਹਿਤ ਚੈਕਿੰਗ ਮੁਕੰਮਲ*

ਦਸੂਹਾ (ਚੌਧਰੀ) 

: ਪੰਜਾਬ ਸਰਕਾਰ ਵੱਲੋਂ ਚਲਾਈ ਗਈ ਵਿਸ਼ੇਸ਼ ਕਾਇਆ ਕਲਪ ਮੁਹਿੰਮ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਮੋਹਨ ਸਿੰਘ ਸਿਵਲ ਹਸਪਤਾਲ ਦਸੂਹਾ ਦੀ ਅਗਵਾਈ ਹੇਠ ਸਿਵਲ ਹਸਪਤਾਲ ਦਸੂਹਾ ਦੀ ਕਾਇਆਕਲਪ ਮੁਹਿੰਮ ਤਹਿਤ ਚੈਕਿੰਗ ਕੀਤੀ ਗਈ। ਇਹ ਚੈਕਿੰਗ ਡਾ.ਸੁਲਿੰਦਰ ਸਿੰਘ ਅਤੇ ਡਾ. ਸ਼ੋਭਨਾ ਰਾਜਪੂਤ ਵੱਲੋਂ ਕੀਤੀ ਗਈ ਹੈ। ਚੈਕਿੰਗ ਦੌਰਾਨ ਟੀਮ ਨੇ ਵੱਖ-ਵੱਖ ਰਜਿਸਟਰਾਂ ਅਤੇ ਸਰਕਾਰੀ ਗਤੀਵਿਧੀਆਂ ਦਾ ਮੈਨਟੀਨੈਂਸ ਰਜਿਸਟਰਾਂ ਅਤੇ ਲੋਕਾਂ ਨੂੰ ਹਸਪਤਾਲ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਨੂੰ ਚੈੱਕ ਕੀਤਾ। ਚੈਕਿੰਗ ਵਿੱਚ ਟੀਮ ਨੇ ਹਸਪਤਾਲ ਦੇ ਐਮਰਜੈਂਸੀ ਵਾਰਡ, ਜਰਨਲ ਵਾਰਡ, ਜੱਚਾ-ਬੱਚਾ ਵਾਰਡ ਲੇਬਰ ਰੂਮ,ਓਰਥੋ ਵਾਰਡ, ਬਲੱਡ ਬੈਂਕ, ਡਾਇਲਸਿਸ ਯੂਨਿਟ, ਲੈਬੋਰੇਟਰੀ, ਐਕਸ-ਰੇ,ਓ.ਪੀ.ਡੀ , ਦਵਾਈਆਂ ਦਾ ਸਟੋਰ ਵਾਈਓ ਮੈਡੀਕਲ ਵੈਸਟ ਰੂਮ, ਮੋਰਚਰੀ, ਸਟਾਫ ਪਾਰਕਿੰਗ, ਜਰਨਲ ਪਾਰਕਿੰਗ ਤੇ ਸਿਵਲ ਹਸਪਤਾਲ ਦਸੂਹਾ ਨੂੰ ਕਵਰ ਕਰਦੀ ਸਾਰੀ ਇਮਾਰਤ ਵਿਚ ਸਾਫ-ਸਫਾਈ ਪੱਖੋਂ ਸਾਰੀ ਜਾਂਚ-ਪੜਤਾਲ ਕੀਤੀ। ਹਸਪਤਾਲ ਦੇ ਕੈਂਪਸ ਵਿਚ ਬਣਾਇਆ ਗਿਆ ਹਰਬਲ ਗਾਰਡਨ ਵੀ ਚੈੱਕ ਕੀਤਾ। ਇਸ ਤੋਂ ਇਲਾਵਾ, ਸਰਕਾਰ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਸਪਤਾਲ ਵਿਚ ਦਰਸਾਏ ਗਏ ਸਿਹਤ ਸਬੰਧੀ ਪੋਸਟਰ ਅਤੇ ਫਲੈਕਸ, ਨਿਰਦੇਸ਼ ਦੇਣ ਵਾਲੇ ਗਾਈਡ-ਮੈਪ ਆਦਿ ਵੀ ਚੈੱਕ ਕੀਤੇ।
ਇਸ ਤੋਂ ਇਲਾਵਾ ਟੀਮ ਵੱਲੋਂ ਹਸਪਤਾਲ ਦੇ ਸਾਰੇ ਰਿਕਾਰਡ, ਲਾਇਸੈਂਸ ਤੇ ਮਰੀਜ ਸਟੇਸਫੇਕਸਨ ਸਕੋਰ ਰਿਕਾਰਡ ਵੀ ਚੈੱਕ ਕੀਤਾ ਗਿਆ। ਇਸ ਮੌਕੇ ਡਾ.ਕੁਲਵਿੰਦਰ ਸਿੰਘ,ਡਾ.ਕਰਨਜੀਤ ਸਿੰਘ, ਡਾ.ਗੁਰਪ੍ਰੀਤ ਸਿੰਘ, ਡਾ.ਸ਼ੁੱਭਪਰਿੰਦਰ ਕੌਰ,ਸੀਨੀਅਰ ਮੈਡੀਕਲ ਲੈਬ ਟੈਕਨੀਸੀਅਨ ਡੈਨੀਅਲ, ਨਰਸਿੰਗ ਸਿਸਟਰ ਜਸਵਿੰਦਰ ਕੌਰ, ਫਾਰਮੈਸੀ ਅਫ਼ਸਰ ਅਮਿਤ ਸ਼ਰਮਾ, ਫਾਰਮੈਸੀ ਅਫ਼ਸਰ ਮਨਦੀਪ ਕੌਰ,ਸਟਾਫ ਨਰਸ ਸੀਮਾ ਭਾਰਦਵਾਜ,ਵੱਲੋਂ ਟੀਮ ਨਾਲ ਦੋਰਾ ਕਰਵਾਇਆ ਗਿਆ।