Prime Punjab Times

Latest news
ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਗੁਰਪ੍ਰੀਤ ਸਿੰਘ ਰਾਹੀਂ ਮੁੱਖ ਮੰਤਰੀ ਤੇ ਰਾਜਪਾਲ ਨੂੰ ਭੇਜਿਆ ਮੰਗ ਪੱਤਰ ਸਰਬਸੰਮਤੀ ਨਾਲ ਰਾਵਲ ਕੁਮਾਰ ਬਣੇ ਪੰਜਾਬ ਹੈਲਥ ਡਿਪਾਰਟਮੈਂਟ ਕਲੈਰੀਕਲ ਐਸੋਸੀਏਸ਼ਨ ਗੁਰਦਾਸਪੁਰ ਦੇ ਪ੍ਰਧਾਨ ਅੱਧੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਇੱਕ ਘਰ ’ਤੇ ਤਾਬੜਤੋੜ ਫਾਇ+ਰਿੰਗ, ਪੁਲਿਸ ਨੇ ਜਾਂਚ ਕੀਤੀ ਸ਼ੁਰੂ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜ਼ਿਲ੍ਹੇ ਅੰਦਰ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ FBI ਦੇ ਨਿਸ਼ਾਨੇ 'ਤੇ SHO ਟਾਂਡਾ ਗੁਰਿੰਦਰਜੀਤ ਸਿੰਘ ਨਾਗਰਾ ਲਾਈਨ ਹਾਜ਼ਰ,ਡੀਆਈਜੀ ਨੇ ਤੱਥ ਖੋਜ ਜਾਂਚ ਦੇ ਦਿੱਤੇ ਹੁਕਮ KMS ਕਾਲਜ ਦੇ ਬੀ.ਸੀ.ਏ ਛੇਵੇਂ ਸਮੈਸਟਰ ਦੀ ਵਿਦਿਆਰਥਣ ਹਰਪ੍ਰੀਤ ਕੌਰ ਨੇ ਹਾਸਲ ਕੀਤਾ ਪਹਿਲਾ ਸਥਾਨ – ਪ੍ਰਿੰਸੀਪਲ ਡਾ.ਮਾਨਵ... ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ 'ਚ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਵਾਗਤ ਸਮਾਰੋਹ ਦਾ ਆਯੋਜਨ DAV ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਪਾਰੀਕਾ ਸ਼ਰਮਾ ਅਤੇ ਯਬਮੀਤਾ ਨੇ ਤਾਈਕਵਾਡੋ ਖੇਡ 'ਚ ਮਾਰੀ ਬਾਜ਼ੀ ਵਿਸ਼ੇਸ਼ ਮੁਹਿੰਮ ‘ਪ੍ਰਹਾਰ 3.0’ ਤਹਿਤ ਬਾਰਡਰ ਰੇਂਜ ਪੁਲਿਸ ਦੀ ਵੱਡੀ ਕਾਰਵਾਈ, ਨਸ਼ਾ ਤਸਕਰਾਂ ਤੇ ਗੈਂਗਸਟਰਾਂ ਖ਼ਿਲਾਫ਼ ਕ... ਤੀਵ੍ਰ ਗਰਮੀ ਦੀ ਲਹਿਰ ਮਨੁੱਖੀ ਸਿਹਤ ਤੇ ਗੰਭੀਰ ਅਸਰ ਪਾ ਸਕਦੀ ਹੈ : ਡਾ. ਸੁਦੇਸ਼ ਰਾਜਨ
ADVERTISEMENT
You are currently viewing ਸਰਕਾਰ ਪੇਅ ਕਮਿਸ਼ਨ ਦੇ ਬਕਾਏ ਨੂੰ ਲਮਕਾਉਣ ਨਾਲੋਂ ਤੁਰੰਤ ਅਦਾਇਗੀ ਕਰੇ – ਪ੍ਰਿੰਸੀਪਲ ਅਮਨਦੀਪ ਸ਼ਰਮਾ, ਪ੍ਰਿੰਸ ਗੜਦੀਵਾਲਾ

ਸਰਕਾਰ ਪੇਅ ਕਮਿਸ਼ਨ ਦੇ ਬਕਾਏ ਨੂੰ ਲਮਕਾਉਣ ਨਾਲੋਂ ਤੁਰੰਤ ਅਦਾਇਗੀ ਕਰੇ – ਪ੍ਰਿੰਸੀਪਲ ਅਮਨਦੀਪ ਸ਼ਰਮਾ, ਪ੍ਰਿੰਸ ਗੜਦੀਵਾਲਾ

ਫਰਵਰੀ 21 ਫਰਵਰੀ (PPT NEWS)

: ਪੰਜਾਬ ਦੀ ਆਮ ਆਦਮੀ ਪਾਰਟੀ ਪੰਜਾਬ ਦੀ ਜਨਤਾ ਨਾਲ ਅਤੇ ਵਿਸ਼ੇਸ਼ ਕਰਕੇ ਮੁਲਾਜਮਾਂ ਨਾਲ? ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ । ਪਰ ਸਰਕਾਰ ਵੱਲੋਂ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ । ਹਾਲ ਹੀ ਵਿੱਚ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੀਟਿੰਗ ਵਿੱਚ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਪੇ ਕਮਿਸ਼ਨ ਦੇ ਬਕਾਏ ਦੇਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ । ਪਰ ਇਹ ਫੈਸਲਾ ਦੁੱਧ ਤਾਂ ਦੇਣਾ, ਪਰ ਦੇਣਾ ਮੀਂਗਣਾਂ ਪਾ ਕੇ ਵਾਲ ਅਖਾਉਤ ਨੂੰ ਤਸਦੀਕ ਕਰਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਗੌਰਮੈਂਟ ਟੀਚਰ ਯੂਨੀਅਨ (ਪੰਜਾਬ) ਦੇ ਵਿੱਤ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨ ਪ੍ਰਿੰਸੀਪਲ ਅਮਨਦੀਪ ਸ਼ਰਮਾ। ਸੀਨੀਅਰ ਆਗੂ ਪਿ੍ੰਸ ਗੜਦੀਵਾਲਾ ਨੇ ਕੀਤਾ । ਉਹਨਾਂ

ਦੱਸਿਆ ਕਿ ਸਰਕਾਰ ਨੇ ਪੈਨਸ਼ਨਰਾਂ ਨੂੰ ਜਿਹੜੇ 2016-17 ਨਾਲ? ਸੰਬਧਿਤ ਬਕਾਏ ਨੂੰ ਅਪ੍ਰੈਲ 2025 ਤੋਂ 15 ਕਿਸ਼ਤਾਂ ਵਿੱਚ 2018-19 ਨਾਲ ਸੰਬਧਿਤ ਬਕਾਏ ਨੂੰ ਜੁਲਾਈ 2026 ਤੋਂ 18 ਕਿਸ਼ਤਾਂ ਵਿੱਚ ਅਤੇ 2020-21 ਨਾਲ? ਸੰਬਧਿਤ ਬਕਾਏ ਨੂੰ 09 ਕਿਸ਼ਤਾਂ ਵਿੱਚ ਜਨਵਰੀ 2028 ਤੋਂ ਦੇਣ ਦਾ ਨੋਟੀਫਿਕੇਸ਼ਨ ਕੀਤਾ ਹੈ । ਇਸੇ ਤਰਾਂ ਵਰਕਿੰਗ ਮੁਲਾਜ਼ਮਾਂ ਨੂੰ 2016-17 ਨਾਲ? ਸੰਬਧਿਤ ਬਕਾਏ ਨੂੰ ਅਪ੍ਰੈਲ 202 6 ਤੋਂ 12 ਕਿਸ਼ਤਾਂ ਵਿੱਚ ਅਤੇ ਬਾਅਦ ਵਾਲੇ 2021 ਤੱਕ ਵਾਲੇ ਸਾਰੇ ਮੁਲਾਜ਼ਮਾਂ ਨੂੰ ਅਪ੍ਰੈਲ 2027 ਤੋਂ 24 ਕਿਸ਼ਤਾਂ ਵਿੱਚ ਦੇਣ ਦਾ ਫ਼ੈਸਲਾ ਲਿਆ ਹੈ । ਸਰਕਾਰ ਇਸ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕਰਕੇ, ਸਮੁੱਚੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 2.59 ਗੁਣਾਂਕ ਨਾਲ ਇੱਕ ਹੀ ਕਿਸ਼ਤ ਵਿੱਚ ਸਾਰੇ ਬਕਾਇਆਂ ਦੀ ਅਦਾਇਗੀ ਕਰੇ ।

error: copy content is like crime its probhihated