Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਇੰਟਰ ਡਿਪਾਰਟਮੈਂਟ ਯੂਥ ਫੈਸਟੀਵਲ ਦੇ ਸਮਾਪਨ ਸਮਾਰੋਹ ‘ਚ ਜੇਤੂਆਂ ਦਾ ਐਲਾਨ,KMS ਕਾਲਜ ਦਸੂਹਾ ‘ਚ ਖੁਸ਼ੀ ਤੇ ਜੋਸ਼ ਦਾ ਮਾਹੌਲ

ਇੰਟਰ ਡਿਪਾਰਟਮੈਂਟ ਯੂਥ ਫੈਸਟੀਵਲ ਦੇ ਸਮਾਪਨ ਸਮਾਰੋਹ ‘ਚ ਜੇਤੂਆਂ ਦਾ ਐਲਾਨ,KMS ਕਾਲਜ ਦਸੂਹਾ ‘ਚ ਖੁਸ਼ੀ ਤੇ ਜੋਸ਼ ਦਾ ਮਾਹੌਲ

ਦਸੂਹਾ 3 ਨਵੰਬਰ (ਚੌਧਰੀ) 

ਹਫ਼ਤੇ ਭਰ ਚੱਲੇ ਸੱਭਿਆਚਾਰਕ ਤੇ ਕਲਾਤਮਕ ਸਮਾਰੋਹ ਦਾ ਸਮਾਪਨ ਤਾਲੀਆਂ, ਉਤਸ਼ਾਹ ਤੇ ਜੋਸ਼ ਭਰੇ ਪ੍ਰਦਰਸ਼ਨਾਂ ਨਾਲ ਹੋਇਆ

: ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ, ਚੌ. ਬੰਤਾ ਸਿੰਘ ਕਲੋਨੀ, ਦਸੂਹਾ ਵਿੱਚ ਆਯੋਜਿਤ ਇੰਟਰ ਡਿਪਾਰਟਮੈਂਟ ਯੂਥ ਫੈਸਟੀਵਲ ਦਾ ਸਮਾਪਨ ਸਮਾਰੋਹ ਅੱਜ ਬੜੇ ਉਤਸ਼ਾਹ, ਰੌਣਕ ਤੇ ਤਾਲੀਆਂ ਦੀ ਗੜਗੜਾਹਟ ਵਿਚ ਹੋਇਆ। ਇਸ ਮੌਕੇ ਵਿਭਿੰਨ ਸੱਭਿਆਚਾਰਕ ਤੇ ਕਲਾਤਮਕ ਮੁਕਾਬਲਿਆਂ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਫੈਸਟੀਵਲ ਦੌਰਾਨ ਗਿੱਧਾ, ਭੰਗੜਾ, ਸੋਲੋ ਸਿੰਗਿੰਗ, ਭਾਸ਼ਣ, ਡਿਬੇਟ, ਪੋਸਟਰ ਮੇਕਿੰਗ, ਲੇਖ ਲਿੱਖਣ, ਰੰਗੋਲੀ ਆਦਿ ਸਮੇਤ ਕਈ ਵਿਭਾਗੀ ਮੁਕਾਬਲੇ ਆਯੋਜਿਤ ਕੀਤੇ ਗਏ ਸਨ। ਵਿਦਿਆਰਥੀਆਂ ਨੇ ਆਪਣੇ ਕੌਸ਼ਲ, ਜੋਸ਼ ਤੇ ਸਿਰਜਣਾਤਮਕਤਾ ਨਾਲ ਕਾਲਜ ਕੈਂਪਸ ਨੂੰ ਰੰਗਾਂ ਅਤੇ ਸੁਰਾਂ ਨਾਲ ਭਰ ਦਿੱਤਾ। ਨਿਰਣੇ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਕਾਲਜ ਪ੍ਰਬੰਧਕਾਂ ਨੇ ਦੱਸਿਆ ਕਿ ਸਾਰੇ ਮੁਕਾਬਲਿਆਂ ਦੀ ਪਰਖ ਵਿਸ਼ੇਸ਼ ਨਿਯਮਾਂ ਅਤੇ ਮਾਪਦੰਡਾਂ ਅਧਾਰਿਤ ਕੀਤੀ ਗਈ। ਜੱਜਾਂ ਨੇ ਪ੍ਰਦਰਸ਼ਨਕਰਤਿਆਂ ਦੀ ਆਤਮ ਵਿਸ਼ਵਾਸ, ਉਰਜਾ, ਭਾਵਨਾ ਪ੍ਰਗਟਾਵਾ, ਦਰਸ਼ਕਾਂ ਨਾਲ ਸੰਬੰਧ, ਸਮਾਂ-ਸੰਤੁਲਨ, ਸਪਸ਼ਟਤਾ, ਕੰਟਰੋਲ, ਹਾਵ-ਭਾਵ, ਸਰੀਰਕ ਅਵਸਥਾ ਅਤੇ ਨਿਗਾਹ ਸੰਪਰਕ ਦੇ ਮਾਪਦੰਡਾਂ ਅਨੁਸਾਰ ਅੰਕ ਦਿੱਤੇ। ਇਸ ਵਿਗਿਆਨਿਕ ਤੇ ਨਿਰਪੱਖ ਮਾਪਦੰਡ ਪ੍ਰਣਾਲੀ ਰਾਹੀਂ ਹੀ ਜੇਤੂ ਵਿਭਾਗਾਂ ਦੀ ਚੋਣ ਕੀਤੀ ਗਈ, ਜਿਸ ਨਾਲ ਵਿਦਿਆਰਥੀਆਂ ਨੂੰ ਆਪਣੀ ਪ੍ਰਦਰਸ਼ਨਕੁਸ਼ਲਤਾ ਵਿੱਚ ਸੁਧਾਰ ਲਈ ਪ੍ਰੇਰਣਾ ਮਿਲੀ। ਗਿੱਧਾ ਮੁਕਾਬਲੇ ਵਿੱਚ ਫੈਸ਼ਨ ਡੀਪਾਰਟਮੈਂਟ ਦੀ ਟੀਮ ‘ਝੂੰਮਰ’ ਜੇਤੂ ਰਹੀ। ਭਾਸ਼ਣ ਮੁਕਾਬਲੇ ਵਿੱਚ ਮੈਨੇਜ਼ਮੈਂਟ ਡੀਪਾਰਟਮੈਂਟ ਦੀ ਟੀਮ ‘ਰੌਣਕ’ ਜੇਤੂ ਰਹੀ। ਪੋਸਟਰ ਬਣਾਉਣ ਦੇ ਮੁਕਾਬਲੇ  ਵਿਚ ਸਾਇੰਸ ਡੀਪਾਰਟਮੈਂਟ ਦੀ ਟੀਮ ‘ਸ਼ਾਈਨਰ’ ਜੇਤੂ ਰਹੀ। ਭੰਗੜਾ ਮੁਕਾਬਲੇ, ਲੇਖ ਲਿਖਣ ਮੁਕਾਬਲੇ, ਰੰਗੋਲੀ ਮੁਕਾਬਲੇ, ਡਿਬੇਟ ਮੁਕਾਬਲੇ, ਸੋਲੋ ਸਿੰਗਿੰਗ ਮੁਕਾਬਲੇ ਅਤੇ ਕਾਰਟੂਨਿੰਗ ਮੁਕਾਬਲੇ ਵਿੱਚ ਆਈ.ਟੀ. ਡੀਪਾਰਟਮੈਂਟ ਦੀ ਟੀਮ ‘ਬਾਜ਼’ ਜੇਤੂ ਰਹੀ। ਫੈਸਟੀਵਲ ਦੇ ਨਤੀਜਿਆਂ ਅਨੁਸਾਰ, ਆਈ.ਟੀ. ਵਿਭਾਗ (ਬਾਜ਼ ਟੀਮ) ਨੂੰ ਸਮੁੱਚੇ ਪ੍ਰਦਰਸ਼ਨ ਕਾਰਨ ਉਵਰਆਲ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ। ਸਮਾਰੋਹ ਦੀ ਅਗਵਾਈ ਕਾਲਜ ਦੇ ਚੇਅਰਮੈਨ ਸ਼੍ਰੀ ਕੁਮਾਰ ਸੈਣੀ ਨੇ ਕੀਤੀ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਜਿਹੇ ਯੂਥ ਫੈਸਟੀਵਲ ਵਿਦਿਆਰਥੀਆਂ ਦੇ ਵਿਅਕਤੀਗਤ ਵਿਕਾਸ ਦਾ ਮਹੱਤਵਪੂਰਣ ਹਿੱਸਾ ਹਨ ਕਿਉਂਕਿ ਇਹ ਉਨ੍ਹਾਂ ਵਿੱਚ ਆਤਮ-ਵਿਸ਼ਵਾਸ, ਟੀਮ ਸਪਿਰਿਟ ਅਤੇ ਸੱਭਿਆਚਾਰ ਪ੍ਰਤੀ ਮਾਣ ਦੀ ਭਾਵਨਾ ਪੈਦਾ ਕਰਦੇ ਹਨ। ਕਾਲਜ ਦੇ ਡਾਇਰੈਕਟਰ ਡਾ. ਮਾਨਵ ਸੈਣੀ ਨੇ ਸਾਰੇ ਵਿਭਾਗਾਂ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦਿਆਂ ਕਿਹਾ ਕਿ ਕੇ.ਐਮ.ਐਸ ਕਾਲਜ ਹਮੇਸ਼ਾ ਤੋਂ ਵਿਦਿਆਰਥੀਆਂ ਦੇ ਸਮੂਹਿਕ ਵਿਕਾਸ ਲਈ ਅਕਾਦਮਿਕ ਦੇ ਨਾਲ ਨਾਲ ਸੱਭਿਆਚਾਰਕ ਗਤੀਵਿਧੀਆਂ ਨੂੰ ਵੀ ਪ੍ਰਾਥਮਿਕਤਾ ਦਿੰਦਾ ਆ ਰਿਹਾ ਹੈ। ਉਨ੍ਹਾਂ ਨੇ ਵਿਸ਼ੇਸ਼ ਤੌਰ ‘ਤੇ ਕਿਹਾ ਕਿ ਇਸ ਵਾਰ ਵਿਦਿਆਰਥੀਆਂ ਨੇ ਕਲਾਤਮਕ ਕੌਸ਼ਲ ਦੇ ਨਾਲ-ਨਾਲ ਸਮਾਂ ਪ੍ਰਬੰਧਨ, ਮਿਹਨਤ ਅਤੇ ਏਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਾਲਜ ਦੇ ਐਚ.ਓ.ਡੀ. ਡਾ. ਰਾਜੇਸ਼ ਕੁਮਾਰ ਨੇ ਦੱਸਿਆ ਕਿ ਪੂਰੇ ਹਫ਼ਤੇ ਚੱਲੇ ਇਸ ਯੂਥ ਫੈਸਟੀਵਲ ਦੌਰਾਨ ਕਾਲਜ ਦਾ ਮਾਹੌਲ ਤਿਉਹਾਰਕ ਰਿਹਾ ਅਤੇ ਹਰ ਵਿਭਾਗ ਨੇ ਪੂਰੇ ਸਹਿਯੋਗ ਨਾਲ ਆਪਣੀ ਭਾਗੀਦਾਰੀ ਨਿਭਾਈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦਾ ਉਤਸ਼ਾਹ ਅਤੇ ਉਨ੍ਹਾਂ ਦੀ ਸਮਰਪਿਤ ਭਾਵਨਾ ਸੱਚਮੁੱਚ ਕਾਬਿਲ-ਏ-ਤਾਰੀਫ਼ ਹੈ। ਸਮਾਰੋਹ ਦੇ ਅੰਤ ਵਿੱਚ ਸਾਰੇ ਜੇਤੂਆਂ ਅਤੇ ਭਾਗੀਦਾਰਾਂ ਨੂੰ ਯਾਦਗਾਰੀ ਪੁਰਸਕਾਰ ਦਿੱਤੇ ਗਏ।ਫੈਸਟੀਵਲ ਦੌਰਾਨ ਵਿਭਾਗਾਂ ਦੇ ਕੋਆਰਡੀਨੇਟਰਸ ਮਨਜੀਤ, ਮਨਪ੍ਰੀਤ ਕੌਰ, ਸੋਨਮ ਸਲਾਰੀਆ, ਅਮਨਪ੍ਰੀਤ ਕੌਰ, ਕਾਲਜ ਦੇ ਸਮੂਹ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦੀ ਵੱਡੀ  ਗਿਣਤੀ ਤੋਂ ਇਲਾਵਾ ਡਾ. ਦਿਲਬਾਗ ਸਿੰਘ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ। ਸਮਾਰੋਹ ਦਾ ਸਮਾਪਨ ਤਾਲੀਆਂ, ਨਾਚ ਅਤੇ ਖੁਸ਼ੀ ਦੇ ਮਾਹੌਲ ਵਿਚ ਹੋਇਆ।

ਫੋਟੋ: ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਚੇਅਰਮੈਨ ਕੁਮਾਰ ਸੈਣੀ।