Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਇਤਿਹਾਸਕਾਰ ਹਰਕੀਰਤ ਸਿੰਘ ਸੰਧਰ ਦੀ ਪੁਸਤਕ ” ਜਿਲ੍ਹਾ ਹੁਸ਼ਿਆਰਪੁਰ” ਦੀ ਹੋਈ ਘੁੰਡ ਚੁਕਾਈ

ਇਤਿਹਾਸਕਾਰ ਹਰਕੀਰਤ ਸਿੰਘ ਸੰਧਰ ਦੀ ਪੁਸਤਕ ” ਜਿਲ੍ਹਾ ਹੁਸ਼ਿਆਰਪੁਰ” ਦੀ ਹੋਈ ਘੁੰਡ ਚੁਕਾਈ

ਗੜ੍ਹਦੀਵਾਲਾ (ਚੌਧਰੀ) 

:  ਕੇ .ਆਰ. ਕੇ .ਡੀ. ਏ. ਵੀ. ਸੀਨੀਅਰ ਸੈਕੰਡਰੀ ਸਕੂਲ ਗੜਦੀਵਾਲਾ ਵਿੱਚ ਇਸ ਸਕੂਲ ਦੇ ਵਿਦਿਆਰਥੀ ਰਹੇ ਇਤਿਹਾਸਕਾਰ ਹਰਕੀਰਤ ਸਿੰਘ ਸੰਧਰ ਦੁਆਰਾ ਲਿਖੀ ਪੁਸਤਕ ” ਜਿਲ੍ਹਾ ਹੁਸ਼ਿਆਰਪੁਰ ” ਦੀ ਘੁੰਡ ਚੁਕਾਈ ਦੀ ਰਸਮ ਅਦਾ ਕਰਨ ਲਈ ਸਕੂਲ ਪ੍ਰਿੰਸੀਪਲ ਤਰਸੇਮ ਸਿੰਘ ਦੀ ਪ੍ਰਧਾਨਗੀ ਹੇਠ ਇਕ ਵਿਸੇਸ਼ ਸਮਾਗਮ ਹੋਇਆ ਜਿਸ ਵਿੱਚ ਸਕੂਲ ਪ੍ਰਬੰਧਕ ਕਮੇਟੀ ਮੈਂਬਰ ਅਤੇ ਉਘੇ ਸਮਾਜ ਸੇਵਕ ਦੀਪਕ ਜੈਨ ਵਿਸੇਸ਼ ਤੌਰ ਤੇ ਹਾਜਰ ਹੋਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਤਰਸੇਮ ਸਿੰਘ ਨੇ ਕਿਹਾ ਕਿ ਹਰਕੀਰਤ ਸਿੰਘ ਸੰਧਰ ਸ਼ੁਰੂ ਤੋਂ ਹੀ ਇਕ ਜਗਿਆਸੂ ਸੀ ਅਤੇ ਉਸ ਨੂੰ ਬਚਪਨ ਤੋਂ ਹੀ ਲਿਖਣ ਦਾ ਸ਼ੌਕ ਸੀ। ਇਸ ਪੁਸਤਕ ਤੋੰ ਪਹਿਲਾਂ ਉਹ ਤਿੰਨ ਪੁਸਤਕਾਂ “ਜਦੋਂ ਤੁਰੇ ਸੀ”, “ਕਿਸਾਨ-ਨਾਮਾ” ਅਤੇ ” ਮੇਰੇ ਹਿੱਸੇ ਦਾ ਲਾਹੋਰ” ਵੀ ਪ੍ਰਕਾਸ਼ਿਤ ਕਰਵਾ ਚੁੱਕੇ ਹਨ। ਉਹਨਾਂ ਨੇ ਇਸ ਪੁਸਤਕ ਵਿੱਚ ਜਿਲ੍ਹਾ ਹੁਸ਼ਿਆਰਪੁਰ ਦੇ ਇਤਿਹਾਸ ਨੂੰ ਇਕੱਠਾ ਕਰਕੇ ਸਮਾਜ ਨੂੰ ਇਕ ਨਵਾਂ ਤੋਹਫ਼ਾ ਦਿੱਤਾ ਹੈ।

ਇਸ ਮੌਕੇ ਤੇ ਬੋਲਦਿਆਂ ਦੀਪਕ ਜੈਨ ਨੇ ਕਿਹਾ ਕਿ ਹਰਕੀਰਤ ਸਿੰਘ ਸੰਧਰ ਨੇ ਇਸ ਪੁਸਤਕ ਵਿੱਚ ਸ਼ਿਵਾਲਿਕ ਪਹਾੜੀਆਂ ਦੇ ਪੈਰਾਂ ਹੇਠ ਵਸਦੀ ਸੰਤਾਂ-ਫਕੀਰਾਂ ਦੀ ਨਗਰੀ ਹੁਸ਼ਿਆਰਪੁਰ ਦੇ ਇਤਿਹਾਸ ਅਤੇ ਮਿਥਿਹਾਸ ਦੀ ਜਾਣਕਾਰੀ ਨੂੰ ਸਮੇਟਿਆ ਹੈ। ਇਹ ਪੁਸਤਕ ਆਉਣ ਵਾਲੀ ਪੀੜੀਆਂ ਲਈ ਗਿਆਨ ਦਾ ਸਰੋਤ ਸਾਬਤ ਹੋਵੇਗੀ।

ਅੰਤ ਵਿੱਚ ਸਕੂਲ ਵਲੋਂ ਹਰਕੀਰਤ ਸਿੰਘ ਸੰਧਰ ਨੂੰ ਮੁਬਾਰਕਬਾਦ ਦਿੰਦੇ ਹੋਏ ਇਕ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਆਪਣੇ ਬਚਪਨ ਦੇ ਸਕੂਲ ਨੂੰ ਯਾਦ ਕਰਨ ਲਈ ਧੰਨਵਾਦ ਪ੍ਰਗਟ ਕੀਤਾ ਗਿਆ। ਇਸ ਮੌਕੇ  ਸੁਨੀਲ ਦੱਤ,ਪਵਨ ਕੁਮਾਰ, ਅਸ਼ੋਕ ਕੁਮਾਰ, ਰਣਜੋਧ ਸਿੰਘ, ਸੰਦੀਪ ਕੁਮਾਰ, ਮੈਡਮ ਸ਼ਵੇਤਾ ਸ਼ਰਮਾ, ਮੈਡਮ ਹਰਮਿੰਦਰ ਕੌਰ, ਮੈਡਮ ਰਜਨੀ,  ਮੈਡਮ ਰੀਨਾ,ਮੈਡਮ ਮਨਕਿਰਨ, ਮੈਡਮ ਕਮਲੇਸ਼ , ਮੈਡਮ ਨੇਹਾ, ਮੈਡਮ  ਨਵਜੋਤ, ਮੈੈਡਮ ਪ੍ਰੀਤੀ ,  ਮੈਡਮ ਰੇਖਾ, ਮੈਡਮ ਅਮਨ  , ਮੈਡਮ ਸੁਨੀਤਾ ਸਹਿਤ ਸਮੂਹ ਸਟਾਫ ਮੈਂਬਰ ਹਾਜ਼ਰ