Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਕੁਸ਼ਟ ਰੋਗ ਮੁਕਤ ਜਾਗਰੂਕਤਾ ਦਿਵਸ ਮਨਾਇਆ

ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਕੁਸ਼ਟ ਰੋਗ ਮੁਕਤ ਜਾਗਰੂਕਤਾ ਦਿਵਸ ਮਨਾਇਆ

ਗੜ੍ਹਦੀਵਾਲਾ (ਚੌਧਰੀ) 

: ਪੰਜਾਬ ਸਰਕਾਰ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ. ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਹਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਕੁਸ਼ਟ ਰੋਗ ਮੁਕਤ ਜਾਗਰੂਕਤਾ ਦਿਵਸ ਮਨਾਇਆ ਗਿਆ।

ਇਸ ਮੌਕੇ ਡਾ. ਹਰਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੁਸ਼ਟ ਰੋਗ ਇਕ ਲੰਬੀ ਬਿਮਾਰੀ ਹੈ ਜੋ ਕਿ ਮਾਈਕੋਬੈਕਟਿਰੀਅਮ ਲੈਪ੍ਰੀ ਨਾਮਕ ਜਿਵਾਣੂ ਕਾਰਣ ਹੁੰਦੀ ਹੈ । ਇਹ ਬਿਮਾਰੀ ਦਾ ਅਸਰ ਮੁਖ ਤੌਰ ਤੇ ਮਨੁਖ ਦੇ ਹੱਥ-ਪੈਰ, ਚਮੜੀ , ਨੱਕ ਅਤੇ ਅਖਾਂ ਤੇ ਹੁੰਦਾ ਹੈ ।ਇਸ ਦੇ ਕਾਰਨ ਮਾਸਪੇਸ਼ਿਆਂ ਦਾ ਕਮਜੋਰ ਪੈਣਾ, ਚਮੜੀ ਤੇ ਦਾਣੇਦਾਰ ਉਭਾਰ,ਪੈਰਾਂ ਦੀਆਂ ਉਗਲੀਆਂ ਦਾ ਸੁਨ ਹੋਣਾ ਅਤੇ ਚਮੜੀ ਤੇ ਜਖਮ ਹੋਣਾ ਮੁਖ ਨਿਸ਼ਾਨੀਆਂ ਹਨ ।।ਇਸ ਰੋਗ ਦੇ ਹੋਣ ਨਾਲ ਵਿਅਕਤੀ ਦੇ ਜਖਮ ਅਸਾਨੀ ਨਾਲ ਠੀਕ ਨਹੀ ਹੁੰਦੇ ਹਨ। ਜੇਕਰ ਕਿਸੇ ਵਿਅਕਤੀ ਦੇ ਚਮੜੀ ਤੇ ਹਲਕੇ ਤਾਬੇ ਅਤੇ ਪੀਲੇ ਰੰਗ ਦੇ ਦਾਂਗ ਹੋਣ ਅਤੇ ਇਨ੍ਹਾ ਤੇ ਤੱਤਾ ਜਾ ਠੰਢਾ ਮਹਿਸੂਸ ਨਾ ਹੋਣ ਤੇ ਅਜਿਹਾ ਵਿਅਕਤੀ ਨਜਦੀਕੀ ਸਿਹਤ ਕੇਂਦਰ ਤੇ ਸੰਪਰਕ ਕਰੇ ।ਇਸ ਬਿਮਾਰੀ ਦੀ ਦਵਾਈ ਐਮ.ਡੀ.ਟੀ. ਸਰਕਾਰੀ ਸਿਹਤ ਸੰਸਥਾਵਾ ਵਿਚ ਮੁਫਤ ਉਪਲਬਧ ਹੈ।

ਇਸ ਮੌਕੇ ਜਸਤਿੰਦਰ ਸਿੰਘ ਬੀ.ਈ.ਈ ਨੇ ਕਿਹਾ ਕਿ ਕੂਸ਼ਟ ਰੋਗ ਨਾ ਤਾਂ ਛੂਤ ਨਾਲ ਫੈਲਦਾ ਹੈ ਅਤੇ ਨਾ ਹੀ ਇਹ ਖਾਨਦਾਨੀ ਹੈ। ਕੂਸਟ ਰੋਗ ਬਾਰੇ ਲੋਕਾਂ ਵਿੱਚ ਬਹੁਤ ਸਾਰੀਆਂ ਗਲਤ ਤਾਰਨਾਵਾਂ ਹਨ ਜਿਹਨਾਂ ਨੂੰ ਦੂਰ ਕਰਨਾ ਵਿਸ਼ਵ ਕੂਸਟ ਰੋਗ ਮਨਾਉਣ ਦਾ ਮੁਖ ਉਦੇਸ਼ ਹੈ।ਉਨ੍ਹਾ ਸਮੂਹ ਪੈਰਾ ਮੈਡੀਕਲ ਸਟਾਫ ਨੂੰ ਅਪੀਲ ਕੀਤੀ ਕਿ ਇਹ ਸੁਨੇਹਾ ਘਰ-ਘਰ ਤੱਕ ਪਹੁਚਾਇਆਂ ਜਾਵੇ ਤਾਂ ਜੋ ਲੋੜਵੰਦ ਲੌਕਾਂ ਨੂੰ ਇਸ ਦਾ ਲਾਭ ਮਿਲ ਸਕੇ ਅਤੇ ਇਸ ਰੋਗ ਨੂੰ ਫੈਲਣ ਤੋਂ ਰੋਕਿਆ ਜਾ ਸਕੇ।ਇਸ ਮੌਕੇ ਅਮਿਤ ਸ਼ਰਮਾ, ਉਮੇਸ਼ ਕੁਮਾਰ, ਗੁਰਿੰਦਰਜੀਤ ਸਿੰਘ, ਪੂਨਮ,ਅਨੌਪਮਾ, ਰੋਜੀ, ਪੁਨੀਤ ਅਤੇ ਸ਼ਮੂਹ ਆਸ਼ਾ ਫੈਸੀਲੀਟੇਟਰ ਅਤੇ ਆਸ਼ਾ ਵਰਕਰਾਂ ਹਾਜਰ ਸਨ ।

error: copy content is like crime its probhihated