ਫਗਵਾੜਾ 11 ਜਨਵਰੀ (ਲਾਲੀ )
* ਭਾਈ ਗੁਰਪ੍ਰੀਤ ਸਿੰਘ ਖਾਲਸਾ ਦੇ ਜੱਥੇ ਨੇ ਕੀਰਤਨ ਸਰਵਣ ਕਰਵਾਇਆ
: ਬ੍ਰਹਮਲੀਨ ਸ੍ਰੋਮਣੀ ਵਿਰੱਕਤ ਸ੍ਰੀਮਾਨ 108 ਸੰਤ ਦਲੇਲ ਸਿੰਘ ਜੀ ਮਹਾਰਾਜ ਅਤੇ ਬ੍ਰਹਮਲੀਨ ਸ੍ਰੀਮਾਨ ਸੰਤ ਮਲੂਕ ਸਿੰਘ ਮੋਨੀ ਜੀ ਮਹਾਰਾਜ ਦੀ ਪਵਿੱਤਰ ਯਾਦ ਵਿੱਚ 25ਵਾਂ ਸਲਾਨਾ ਬਰਸੀ ਸਮਾਗਮ ਗੁਰਦੁਆਰਾ ਕੁਟੀਆ ਸਾਹਿਬ ਆਸ਼ਰਮ, ਉੱਚਾ ਪਿੰਡ ਤਹਿਸੀਲ ਫਗਵਾੜਾ ਜਿਲ੍ਹਾ ਕਪੂਰਥਲਾ ਵਿਖੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਖਵੀਰ ਸਿੰਘ ਦੀ ਅਗਵਾਈ ਹੇਠ ਸਮੂਹ ਗ੍ਰਾਮ ਪੰਚਾਇਤ ਅਤੇ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਪੂਰਵਕ ਕਰਵਾਇਆ ਗਿਆ। ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਜੱਥਾ ਭਾਈ ਗੁਰਪ੍ਰੀਤ ਸਿੰਘ ਖਾਲਸਾ ਅਤੇ ਸਾਥੀਆਂ ਨੇ ਸੰਗਤਾਂ ਨੂੰ ਕਥਾ ਕੀਰਤਨ ਸਰਵਣ ਕਰਵਾਇਆ। ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਹੋਈ। ਇਸ ਦੌਰਾਨ ਵੱਖ-ਵੱਖ ਸੰਤ ਮਹਾਂਪੁਰਸ਼ਾਂ ਅਤੇ ਪ੍ਰਚਾਰਕਾਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਲੜ ਲੱਗਣ ਲਈ ਪ੍ਰੇਰਿਆ। ਮੁੱਖ ਸੇਵਾਦਾਰ ਬਾਬਾ ਸੁਖਵੀਰ ਸਿੰਘ ਨੇ ਦੱਸਿਆ ਕਿ ਬ੍ਰਹਮਲੀਨ ਸ੍ਰੋਮਣੀ ਵਿਰੱਕਤ ਸ੍ਰੀਮਾਨ 108 ਸੰਤ ਦਲੇਲ ਸਿੰਘ ਜੀ ਮਹਾਰਾਜ ਅਤੇ ਬ੍ਰਹਮਲੀਨ ਸ੍ਰੀਮਾਨ ਸੰਤ ਮਲੂਕ ਸਿੰਘ ਮੋਨੀ ਜੀ ਮਹਾਰਾਜ ਨੇ ਸਾਰਾ ਜੀਵਨ ਪਰਮਾਤਮਾ ਦੀ ਭਗਤੀ ਵਿਚ ਲੀਨ ਰਹਿੰਦਿਆਂ ਦੀਨ-ਦੁਖੀਆਂ ਦੀ ਸੇਵਾ ਕਰਦਿਆਂ ਨਾਮ ਬਾਣੀ ਨਾਲ ਜੋੜਦੇ ਹੋਏ ਵਤੀਤ ਕੀਤਾ। ਸਾਨੂੰ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ। ਪ੍ਰਬੰਧਕਾਂ ਵਲੋਂ ਸਮੂਹ ਸਹਿਯੋਗੀਆਂ, ਸੇਵਾਦਾਰਾਂ ਅਤੇ ਪਿੰਡ ਦੇ ਨਵੇਂ ਬਣੇ ਸਰਪੰਚ ਸੁਖਵਿੰਦਰ ਸਿੰਘ ਸਮੇਤ ਹੋਰ ਪਤਵੰਤਿਆਂ ਨੂੰ ਗੁਰੂ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਤ ਕੀਤਾ ਗਿਆ। ਚਾਹ ਪਕੌੜੇ, ਜਲੇਬੀਆਂ ਅਤੇ ਗੁਰੂ ਕਾ ਲੰਗਰ ਸੇਵਾਦਾਰਾਂ ਵਲੋਂ ਅਤੁੱਟ ਵਰਤਾਇਆ ਗਿਆ। ਇਸ ਮੌਕੇ ਪੰਚਾਇਤ ਮੈਂਬਰ ਜਸਵਿੰਦਰ ਸਿੰਘ, ਜਗਦੇਵ ਸਿੰਘ, ਸੁੱਚਾ ਰਾਮ, ਪ੍ਰੋਮਿਲਾ ਦੇਵੀ, ਸੁਰਜੀਤ ਲਾਲ, ਰਾਜਵਿੰਦਰ ਕੌਰ, ਦਰਸ਼ੀ, ਸੰਜੀਵ ਸੁਮਨ, ਰਾਜਕੁਮਾਰ, ਪਾਲਾ ਖੇੜਾ, ਮੱਲੀ ਸ਼ੋਕਰ, ਸਰਪੰਚ ਸੋਨਾ ਕਮਾਲਪੁਰ, ਸੁਰਿੰਦਰ ਸਿੰਘ ਬੱਬਾ, ਪੁਨੀਤ, ਅੰਮ੍ਰਿਤਪਾਲ, ਲੱਕੀ, ਹਰਮਨ, ਮਦਨ ਲਾਲ ਚੌਕੀਦਾਰ, ਵਿਸ਼ਾਲੀ ਐਸ.ਪੀ. ਪੁਰਤਗਾਲ, ਅਸ਼ਮੀਤ, ਕਰਨੈਲ ਸਿੰਘ, ਰਾਜਵੰਤ ਕੌਰ, ਪਰਮਜੀਤ ਕੌਰ, ਹਰਪ੍ਰੀਤ ਕੌਰ, ਕਮਲਜੀਤ ਕੌਰ, ਜੀਤੀ ਖੇੜਾ, ਰਮਨਪ੍ਰੀਤ ਕੌਰ, ਗੁਰਮੇਜ ਕੌਰ, ਰਮਨਦੀਪ ਕੌਰ, ਹਰਪਾਲ ਕੌਰ, ਰਾਜਵੀਰ ਕੌਰ, ਗੁਰਪ੍ਰੀਤ ਕੌਰ, ਸ਼ਿੰਦਰ ਕੌਰ, ਸੁਖਵਿੰਦਰ ਕੌਰ, ਜਸਵੀਰ ਕੌਰ, ਮਨਜੀਤ ਕੌਰ, ਹਰਬੰਸ ਲਾਲ, ਕੁਰਮਿੰਦਰ ਸਿੰਘ, ਕੁਲਵੀਰ ਸਿੰਘ, ਸੁਖਪ੍ਰੀਤ ਸਿੰਘ ਸੁੱਖਾ, ਰਣਜੀਤ ਕੌਰ, ਬਲਜਿੰਦਰ ਕੌਰ, ਕਿਰਨਦੀਪ ਕੌਰ, ਸ਼ਾਮ ਸਿੰਘ, ਤਰਸੇਮ ਸਿੰਘ, ਰਾਮਜੀ, ਬਲਦੇਵ ਸਿੰਘ, ਲਾਡੀ ਸਿੰਘ, ਸਿਮਰਜੀਤ ਸਿੰਘ, ਜਗਤਾਰ ਸਿੰਘ ਕੂਨਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜਰ ਸਨ।
ਤਸਵੀਰ 001, ਕੈਪਸ਼ਨ- ਸਰਪੰਚ ਸੁਖਵਿੰਦਰ ਸਿੰਘ ਨੂੰ ਸਨਮਾਨਤ ਕਰਦੇ ਹੋਏ ਮੁੱਖ ਸੇਵਾਦਾਰ ਬਾਬਾ ਸੁਖਵੀਰ ਸਿੰਘ ਅਤੇ ਲੰਗਰ ਦੀ ਸੇਵਾ ਵਰਤਾਉਂਦੇ ਹੋਏ ਸੇਵਾਦਾਰ ਬੀਬੀਆਂ।








